ਮਾਛੀਵਾੜਾ ਸਾਹਿਬ, 20 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਨੇੜਲੇ ਪਿੰਡ ਬੁੱਲੇਵਾਲ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੰਗਲ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 10ਵਾਂ ਦੰਗਲ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ¢ ਦੰਗਲ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਤਾਲਬ ਬਾਬਾ ਫਲਾਹੀ ਅਤੇ ਨਿਸ਼ਾਂਤ ਹਰਿਆਣਾ ਦੇ ਵਿਚਕਾਰ ਹੋਈ, ਜਿਸ ਵਿਚ ਨਿਸ਼ਾਂਤ ਹਰਿਆਣਾ ਨੇ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ 'ਤੇ ਕਬਜਾ ਕਰ ਲਿਆ¢ ਦੂਜੇ ਨੰਬਰ ਦੀ ਝੰਡੀ ਦੀ ਕੁਸਤੀ 'ਚ ਸ਼ਹਿਬਾਜ਼ ਆਲਮਗੀਰ ਤੇ ਸ਼ੁਭਮ ਰਾਈਏਵਾਲ ਦੇ ਦਰਮਿਆਨ ਕੁਸ਼ਤੀ ਬਰਾਬਰ ਰਹੀ¢ ਜੱਸਾ ਢਿਲਵਾਂ ਨੇ ਛੋਟਾ ਗੌਰਵ ਮਾਛੀਵਾੜਾ ਨੂੰ ਅੰਕਾਂ ਦੇ ਆਧਾਰ ਤੇ ਹਰਾਇਆ¢ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਬਾਬਾ ਦੀਪਾ ਬਾਬਾ ਫਲਾਹੀ, ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ, ਗੁਰਵਿੰਦਰ ਸਿੰਘ ਸਰਪੰਚ ਛੌੜੀਆਂ, ਸਹਾਇਕ ਥਾਣੇਦਾਰ ਬੂਟਾ ਸਿੰਘ, ਮੋਹਣ ਸਿੰਘ ਲੱਖੋਵਾਲ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ¢ ਪ੍ਰਬੰਧਕ ਕਮੇਟੀ ਵਲੋਂ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ¢