09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬੀਬੀ ਰੂਪ ਕੌਰ ਸੰਧੂ ਪਹੁੰਚੀ ਸ੍ਰੀ ਅਕਾਲ ਤਖ਼ਤ ਸਾਹਿਬ

ਬੀਬੀ ਰੂਪ ਕੌਰ ਸੰਧੂ ਪਹੁੰਚੀ ਸ੍ਰੀ ਅਕਾਲ ਤਖ਼ਤ ਸਾਹਿਬ

ਅਜੀਤ ਡੈਸਕ 09-10-2026

ਅੰਮ੍ਰਿਤਸਰ, 9 ਅਕਤੂਬਰ (ਜਸਵੰਤ ਸਿੰਘ ਜੱਸ)- ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਰੂਪ ਕੌਰ ਸੰਧੂ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੁੱਜੇ ਹਨ। ਉਨ੍ਹਾਂ ਵਲੋਂ ਬੀਤੀ ਸ਼ਾਮ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਉਹ ਕੁਝ ਪੀੜਤ ਬੀਬੀਆਂ ਨੂੰ ਨਾਲ ਲੈ ਕੇ ਸਬੂਤਾਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਸਵੇਰੇ ਦਿੱਤੇ ਗਏ ਨਿਰਧਾਰਿਤ ਸਮੇਂ ’ਤੇ ਅਕਾਲ ਤਖ਼ਤ ਸਕੱਤਰੇਤ ਨਾ ਪਹੁੰਚਣ ਬਾਰੇ ਵੀ ਬਿਆਨ ਦਿੱਤਾ ਸੀ। ਪਰ ਉਹ ਹੁਣ ਥੋੜੀ ਦੇਰ ਪਹਿਲਾਂ ਸਕੱਤਰੇਤ ਵਿਖੇ ਪੁੱਜ ਗਏ ਹਨ।

ਪਿਛਲੀ ਖ਼ਬਰ ਘੁੰਮਣ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਸਿੰਗਲ ਬੈਂਚ ਨੇ ਸੁਣਵਾਈ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਕੇਂਦਰੀ ਸਿਹਤ ਮੰਤਰਾਲੇ ਨੇ ਨੁਸਖ਼ੇ ਵਾਲੀਆਂ ਦਵਾਈਆਂ ਦੀ ਇਸ਼ਤਿਹਾਰਬਾਜ਼ੀ 'ਤੇ ਸਖ਼ਤ ਪਾਬੰਦੀਆਂ ਦਾ ਰੱਖਿਆ ਪ੍ਰਸਤਾਵ