09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਿੰਡ ਸਿਕੰਦਰਪੁਰ 'ਚ ਆਮ ਇਜਲਾਸ ਬੁਲਾਇਆ

ਅਜੀਤ ਡੈਸਕ 21-11-2025
ਮਾਛੀਵਾੜਾ ਸਾਹਿਬ, 20 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਸਿਕੰਦਰਪੁਰ ਵਿਖੇ ਆਮ ਇਜਲਾਸ ਬੁਲਾਇਆ ਗਿਆ ਜਿਸ ਵਿਚ ਪਿੰਡ ਦੇ ਵਿਕਾਸ ਨੂੰ ਲੈ ਕੇ ਵਿਚਾਰਾਂ ਕੀਤੀਆਂ ਅਤੇ ਕੁੱਝ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ¢ ਇਸ ਮੌਕੇ ਪਿੰਡ ਦੇ ਵਿਕਾਸ ਲਈ, ਗਲੀਆਂ, ਨਾਲੀਆਂ ਨੂੰ ਪੱਕਾ ਕਰਨ ਵਾਸਤੇ ਬੁਲਾਇਆ ਗਿਆ, ਜਿਸ ਵਿਚ ਸਮੂਹ ਪਿੰਡ ਵਾਸੀਆਂ ਨੇ ਭਾਗ ਲਿਆ¢ ਪਿੰਡ ਵਾਸੀਆਂ ਵਲੋਂ ਸ਼ਹਿਰ ਵਿਚ ਨਾਲੀਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ, ਜਿਸ ਵਿਚ ਸਮੂਹ ਇਜਲਾਸ ਨੇ ਸਹਿਮਤੀ ਪ੍ਰਗਟਾ ਕੇ ਮਤਾ ਪਾਸ ਕੀਤਾ¢ ਇਸ ਤੋਂ ਇਲਾਵਾ ਪਿੰਡ ਵਿਚ ਹੋਣ ਵਾਲੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਸਹਿਮਤੀ ਪ੍ਰਗਟਾਈ ਗਈ¢ ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਸੈਕਟਰੀ ਮਨਿੰਦਰ ਸਿੰਘ ਮਨਰੇਗਾ, ਕਰਮਜੀਤ ਸਿੰਘ, ਜਸਪਾਲ ਚੰਦ, ਜਸਪਾਲ ਕੌਰ, ਸੋਹਣ ਸਿੰਘ (ਸਾਰੇ ਪੰਚ), ਨੰਬਰਦਾਰ ਦੀਦਾਰ ਸਿੰਘ, ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ ਵੀ ਮੌਜੂਦ ਸਨ¢
ਪਿਛਲੀ ਖ਼ਬਰ ਕੈਂਬਰਿਜ ਮਾਡਰਨ ਸਕੂਲ ਮਲੌਦ ਦੀ ਨੇ ਜਿੱਤੀ ਰਨਿੰਗ ਟਰਾਫੀ ਅਗਲੀ ਖ਼ਬਰ ਪਲੈਨੇਟ- ਈ -ਸਕੂਲ ਖੰਨਾ ਦਾ ਸਹੋਦਿਆ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।