11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਐੱਸ. ਕੇ. ਐੱਮ. ਚੰਡੀਗੜ੍ਹ ਵਿਖੇ 26 ਨੂੰ ਮਨਾਏਗਾ ਕਿਸਾਨੀ ਸੰਘਰਸ਼ ਦੀ ਵਰ੍ਹੇਗੰਢ

ਅਜੀਤ ਡੈਸਕ 21-11-2025
ਸਮਰਾਲਾ, 20 ਨਵੰਬਰ (ਕੁਲਵਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨ ਪਾਸ ਕਰ ਕੇ ਸਮੁੱਚੀ ਕਿਰਸਾਨੀ ਨੂੰ ਤਬਾਹ ਕਰਨ ਲਈ ਮਨਸੂਬੇ ਬਣਾਏ ਸਨ, ਉਨ੍ਹਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੀਆਂ ਬਰੰੂਹਾਂ 'ਤੇ ਜੋ ਇਤਿਹਾਸਕ ਧਰਨਾ ਲੱਗਿਆ ਸੀ, ਦੀ ਵਰ੍ਹੇਗੰਢ ਪੰਜਾਬ ਦੇ ਕਿਸਾਨਾਂ ਵਲੋਂ ਐੱਸ. ਕੇ. ਐੱਮ. ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਮਨਾਈ ਜਾ ਰਹੀ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਮੀਤ ਪ੍ਰਧਾਨ ਹਰਦੀਪ ਸਿੰਘ ਭਰਥਲਾ ਨੇ ਵਰ੍ਹੇਗੰਢ ਮਨਾਉਣ ਸਬੰਧੀ ਸਮਰਾਲਾ ਵਿਖੇ ਰੱਖੀ ਮੀਟਿੰਗ ਮੌਕੇ ਕੀਤਾ ਗਿਆ¢ ਬੀ. ਕੇ. ਯੂ. (ਲੱਖੋਵਾਲ) ਦੀ ਅੱਜ ਦੀ ਮੀਟਿੰਗ ਵਿਚ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ¢ ਹਰਦੀਪ ਸਿੰਘ ਭਰਥਲਾ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ 26 ਨਵੰਬਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ, ਜਿਸ ਨੰੂ ਐੱਸ. ਕੇ. ਐੱਮ. ਹਰ ਸਾਲ ਵਿਜੈ ਦਿਵਸ ਦੇ ਰੂਪ ਵਿਚ ਮਨਾਉਂਦੀ ਹੈ¢ ਇਸ ਵਾਰ ਵੀ ਐੱਸ. ਕੇ. ਐੱਮ. ਵਲੋਂ ਚੰਡੀਗੜ੍ਹ ਵਿਖੇ ਆਪਣੀ ਰਹਿੰਦੀਆਂ ਮੰਗਾਂ ਸਬੰਧੀ ਰੈਲੀ ਕਰ ਕੇ ਆਪਣਾ ਵਿਜੈ ਦਿਵਸ ਮਨਾਏਗਾ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਸਬੰਧੀ ਮੰਗ ਕਰੇਗਾ, ਜਿਸ ਸਬੰਧੀ ਇਸ ਨਾਲ ਸਬੰਧਿਤ ਸਾਰੀਆਂ ਕਿਸਾਨ ਯੂਨੀਅਨਾਂ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਪੁੱਜਣਗੀਆਂ¢ ਇਨ੍ਹਾਂ ਤਿਆਰੀਆਂ ਸਬੰਧੀ ਬੀ. ਕੇ. ਯੂ. (ਲੱਖੋਵਾਲ) ਵਲੋਂ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਡਿਊਟੀਆਂ ਲਗਾ ਦਿੱਤੀਆਂ ਗਈਆਂ, ਜੋ ਕਿ ਕਿਸਾਨਾਂ ਨੂੰ 26 ਨਵੰਬਰ ਨੂੰ ਚੰਡੀਗੜ੍ਹ ਜਾਣ ਲਈ ਪ੍ਰੇਰਿਤ ਕਰਨਗੇ¢ ਸਮਰਾਲਾ, ਮਾਛੀਵਾੜਾ, ਮਾਂਗਟ, ਦੋਰਾਹਾ, ਖੰਨਾ ਬਲਾਕ ਤੋਂ ਵੱਡੀ ਗਿਣਤੀ ਵਿਚ ਕਿਸਾਨ ਚੰਡੀਗੜ੍ਹ ਪੁੱਜਣਗੇ, ਜਿਸ ਸਬੰਧੀ ਉਹ ਆਪੋ ਆਪਣੇ ਵਾਹਨ ਲੈ ਕੇ ਸਵੇਰੇ 9 ਵਜੇ ਹੇਡੋਂ ਵਿਖੇ ਭਾਰਤ ਪੈਟਰੋਲੀਅਮ ਪੰਪ ਕੋਲ ਇਕੱਠੇ ਹੋ ਕੇ ਇੱਕ ਵੱਡੇ ਜਥੇ ਦੇ ਰੂਪ ਵਿਚ ਚੰਡੀਗੜ੍ਹ ਲਈ ਰਵਾਨਾ ਹੋਣਗੇ¢ ਇਸ ਮੀਟਿੰਗ ਵਿਚ ਦਲਜੀਤ ਸਿੰਘ ਊਰਨਾ ਜਨਰਲ ਸਕੱਤਰ ਬਲਾਕ ਸਮਰਾਲਾ, ਈਰਿੰਦਰ ਸਿੰਘ ਜੋਨੀ ਪੈੱ੍ਰਸ ਸਕੱਤਰ ਜੰਡਾਲੀ, ਪਮਨਦੀਪ ਸਿੰਘ ਮੇਹਲੋਂ ਜ਼ਿਲ੍ਹਾ ਮੀਤ ਪ੍ਰਧਾਨ, ਮੇਜਰ ਸਿੰਘ ਬੰਬ, ਹਰਪਾਲ ਸਿੰਘ ਬੰਬ, ਮਹਿੰਦਰ ਸਿੰਘ ਸਲੌਦੀ, ਮੱਘਰ ਸਿੰਘ ਘੁੰਗਰਾਲੀ ਸਿੱਖਾਂ, ਗੁਰਸੇਵਕ ਸਿੰਘ ਬਲਾਕ ਪ੍ਰਧਾਨ ਸਮਰਾਲਾ, ਬਲਵੰਤ ਸਿੰਘ ਮੰਜਾਲੀ ਕਲਾਂ, ਬਹਾਦਰ ਸਿੰਘ ਪਪੜੌਦੀ, ਮਲਕੀਤ ਸਿੰਘ ਫ਼ੌਜੀ ਪਪੜੌਦੀ, ਨੰਬਰਦਾਰ ਇਕਬਾਲ ਸਿੰਘ ਬੰਬ, ਜਸਵਿੰਦਰ ਸਿੰਘ ਸਲੌਦੀ, ਗੁਰਇੰਦਰ ਸਿੰਘ ਸੰਗਤਪੁਰ, ਰਜਿੰਦਰ ਸਿੰਘ ਸੰਗਤਪੁਰਾ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਵਰਕਰ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਰਾਤ 2 ਵਜੇ ਦੇ ਕਰੀਬ ਹੋਏ ਹਾਦਸੇ 'ਚ 4 ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਆਕਸਫੋਰਡ ਸੀਨੀਅਰ ਸਕੂਲ ਦਾ ਸੀ. ਬੀ. ਐਸ. ਈ. ਬੈਡਮਿੰਟਨ 'ਚ ਓਵਰਆਲ ਟਰਾਫੀ 'ਤੇ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।