ਰਾਜਪੁਰਾ ,11 ਅਕਤੂਬਰ (ਰਣਜੀਤ ਸਿੰਘ)- ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਵਿਚ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਦਾ ਝੋਨਾ ਭਿੱਜਦਾ ਵੇਖਿਆ ਗਿਆ। ਕਿਸਾਨਾਂ ਦੀ ਸਾਲ ਭਰ ਦੀ ਕਮਾਈ ਬਾਰਿਸ਼ ਦੀ ਭੇਟ ਚੜਦੀ ਵੇਖੀ ਗਈ। ਇਸ ਕਾਰਨ ਮੰਡੀ ਬੋਰਡ ਦੇ ਦਾਅਵਿਆਂ ਦੀ ਪੋਲ ਖੁੱਲਦੀ ਵੇਖੀ ਗਈ। ਅਨਾਜ ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨ ਸ਼ੇਰ ਜੰਗ ਨੇ ਕਿਹਾ ਕਿ ਉਹ ਮੰਡੀ ਵਿਚ ਝੋਨਾ ਲੈ ਕੇ ਆਏ ਹਨ ਤੇ ਮੰਡੀ ਵਿਚ ਤਰਪਾਲ ਤੱਕ ਨਹੀਂ ਹੈ ਅਤੇ ਨਾ ਹੀ ਆੜਤੀਆਂ ਵਲੋਂ ਲੇਬਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹ ਬਾਰਿਸ਼ ਵਿਚ ਆਪਣੀ ਝੋਨੇ ਦੀ ਢੇਰੀ ਨੂੰ ਆਪ ਬਚਾਉਂਦਾ ਨਜ਼ਰ ਆਇਆ। ਮੰਡੀ ਵਿਚ ਕਈ ਥਾਵਾਂ ਤੇ ਝੋਨੇ ਦੀਆਂ ਬੋਰੀਆਂ ਬਿਨਾਂ ਤਰਪਾਲਾਂ ਤੋਂ ਭਿੱਜਦੀਆਂ ਵੇਖੀਆਂ ਗਈਆਂ। ਭਾਵੇਂ ਕੁਦਰਤ ਦੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਸੀ ਪਰ ਮੌਸਮ ਦੇ ਮਿਜਾਜ ਨੂੰ ਵੇਖ ਕੇ ਅਗਾਊਂ ਪ੍ਰਬੰਧ ਕਰਨੇ ਜਰੂਰੀ ਸਨ।
ਤਾਜ਼ਾ ਖ਼ਬਰਾਂ
Free
ਮੀਂਹ ਵਿਚ ਕਿਸਾਨਾਂ ਦਾ ਝੋਨਾ ਰੁੜਿਆ
ਰਾਜਪੁਰਾ ,11 ਅਕਤੂਬਰ (ਰਣਜੀਤ ਸਿੰਘ)- ਅੱਜ ਸਵੇਰੇ ਪਈ ਅਚਾਨਕ ਬਾਰਿਸ਼ ਕਾਰਨ ਅਨਾਜ ਮੰਡੀ ਵਿਚ ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ਦਾ ਝੋਨਾ ਭਿੱਜਦਾ ਵੇਖਿਆ ਗਿਆ।
ਅਜੀਤ ਡੈਸਕ
11-10-2026