11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਆਕਸਫੋਰਡ ਸੀਨੀਅਰ ਸਕੂਲ ਦਾ ਸੀ. ਬੀ. ਐਸ. ਈ. ਬੈਡਮਿੰਟਨ 'ਚ ਓਵਰਆਲ ਟਰਾਫੀ 'ਤੇ ਕਬਜ਼ਾ

ਅਜੀਤ ਡੈਸਕ 21-11-2025
ਪਾਇਲ, 20 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਨਾਮਵਰ ਸੰਸਥਾ ਆਕਸਫੋਰਡ ਸੀਨੀਅਰ ਸਕੂਲ ਪਾਇਲ ਸੁਪੀਰਿਅਰ ਵਰਲਡ ਸਕੂਲ ਵਿੱਚ ਲੜਕੀਆਂ ਦੇ ਸਾਰੇ ਵਰਗਾਂ 14, 17 ਅਤੇ 19 ਬੈਡਮਿੰਟਨ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਕਸਫੋਰਡ ਐਥਲੈਟਿਕਸ ਟੀਮਾਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 17 ਵਰਗ ਵਿੱਚ ਗੋਲਡ, 14 ਅਤੇ 19 ਵਰਗਾ ਵਿੱਚ ਸ਼ਾਨਦਾਰ ਸਿਲਵਰ ਮੈਡਲ ਜਿੱਤਦੇ ਹੋਏ ਓਵਰਆਲ ਟਰਾਫ਼ੀ ਤੇ ਵੀ ਕਬਜ਼ਾ ਕੀਤਾ | ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਆਪਣੇ ਜਜ਼ਬੇ ਅਤੇ ਮਿਹਨਤ ਨਾਲ ਸਾਰੇ ਦਰਸ਼ਕਾਂ ਦੀ ਵਾਹ ਵਾਹੀ ਖੱਟੀ | ਮੁਕਾਬਲਿਆਂ ਦੌਰਾਨ ਪੂਰੇ ਸੀ. ਬੀ. ਐੱਸ. ਈ ਲੁਧਿਆਣਾ ਜੋਨ ਦੀਆਂ ਲਗਭਗ 25 ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਸਕੂਲ ਦੀ ਟੀਮਾਂ ਨੇ ਇਲਾਕੇ ਦੇ ਕਈ ਨਾਮਵਰ ਸਕੂਲ ਦੀਆਂ ਟੀਮਾਂ ਨੂੰ ਹਰਾ ਕੇ ਤਿੰਨੇ ਵਰਗਾਂ ਵਿੱਚ ਸ਼ਾਨਦਾਰ ਟਰਾਫ਼ੀਆਂ ਜਿੱਤੀਆਂ | ਅੰਡਰ 17 ਗੋਲਡ ਮੈਡਲ ਜੇਤੂ ਟੀਮ ਵਿੱਚ ਹੁਸਨਦੀਪ ਕੌਰ, ਏਾਜਲ, ਗੁਰਲੀਨ ਕੌਰ ਢਿੱਲੋਂ, ਹਰਨੂਰ ਕੌਰ ਅਤੇ ਸਿਮਰਨਦੀਪ ਕੌਰ ਸ਼ਾਮਿਲ ਸਨ | ਅੰਡਰ 14 ਦੀ ਸਿਲਵਰ ਮੈਡਲ ਜੇਤੂ ਟੀਮ ਵਿੱਚ ਗੁਰਲੀਨ ਕੌਰ ਗਰੇਵਾਲ, ਜਸਲੀਨ ਕੌਰ, ਪਿ੍ਯਾਂਸ਼ੀ ਢੱਲ, ਸਮਰੀਤ ਕੌਰ, ਹਰਵੀਨ ਕੌਰ ਅਤੇ ਪੂਨਮਦੀਪ ਕੌਰ ਸ਼ਾਮਿਲ ਸਨ | ਅੰਡਰ 19 ਸਿਲਵਰ ਜੇਤੂ ਟੀਮ ਵਿੱਚ ਸਿਮਰਨ ਕੌਰ, ਗੁਰਲੀਨ ਕੌਰ, ਅਵੰਤਿਕਾ, ਅਰਸ਼ਦੀਪ ਕੌਰ ਅਤੇ ਮਨਸਿਮਰਨ ਕੌਰ ਸ਼ਾਮਿਲ ਸਨ | ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪਿ੍ੰਸੀਪਲ ਵਿਜੇ ਕਪੂਰ, ਮੈਨੇਜਰ ਸੁਰਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਅਤੇ ਇਸ ਵੱਡੀ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਸਕੂਲ ਦੇ ਖੇਡ ਵਿਭਾਗ ਰਵਿੰਦਰਪਾਲ ਸਿੰਘ, ਸੁਮਨਦੀਪ ਕੌਰ, ਮਨਜੀਤ ਸਿੰਘ ਅਤੇ ਗਗਨਦੀਪ ਸਿੰਘ ਨੂੰ ਦਿੰਦੇ ਹੋਏ ਸਾਰੇ ਖਿਡਾਰੀਆਂ ਨੂੰ ਅੱਗੇ ਆਉਣ ਵਾਲੇ ਵਿੱਦਿਅਕ ਤੇ ਖੇਡ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ |
ਪਿਛਲੀ ਖ਼ਬਰ ਐੱਸ. ਕੇ. ਐੱਮ. ਚੰਡੀਗੜ੍ਹ ਵਿਖੇ 26 ਨੂੰ ਮਨਾਏਗਾ ਕਿਸਾਨੀ ਸੰਘਰਸ਼ ਦੀ ਵਰ੍ਹੇਗੰਢ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਰਾੜਾ ਸਾਹਿਬ ਵਿਖੇ ਪੁੱਜਣ 'ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।