11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਰਾੜਾ ਸਾਹਿਬ ਵਿਖੇ ਪੁੱਜਣ 'ਤੇ ਸਵਾਗਤ

ਅਜੀਤ ਡੈਸਕ 21-11-2025
ਰਾੜਾ ਸਾਹਿਬ, 20 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਦਿਆਲਾ ਜੀ, ਸ਼ਹੀਦ ਭਾਈ ਸਤੀ ਦਾਸ ਜੀ ਦੇ ਸਿਦਕ ਸਵੈਮਾਨ ਬੇਮਿਸਾਲ ਅਦੁੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਸੰਬੰਧੀ ਨਿਰਮਲੇ ਸੰਪ੍ਰਦਾਇ ਵੱਲੋਂ ਸੰਤ ਬਾਬਾ ਧਿਆਨ ਸਿੰਘ, ਸੰਤ ਬਾਬਾ ਦਲੀਪ ਸਿੰਘ , ਸੰਤ ਬਾਬਾ ਮਾਨ ਸਿੰਘ ਅਤੇ ਸੰਤ ਬਾਬਾ ਚੰਨਣ ਸਿੰਘ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਪੁੱਜਣ 'ਤੇ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਅਤੇ ਬਾਬਾ ਅਜਵਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਦੁਸ਼ਾਲੇ ਅਤੇ ਪੰਜ ਪਿਆਰਿਆਂ ਤੋਂ ਇਲਾਵਾ ਸੰਤ ਬਾਬਾ ਜਸਦੇਵ ਸਿੰਘ ਅਤੇ ਨਾਲ਼ ਆਏ ਸਾਧੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮਹੰਤ ਰੇਸ਼ਮ ਸਿੰਘ ਪਟਿਆਲਾ ਸ੍ਰੀ ਮਹੰਤ ਪੰਚਾਇਤੀ ਅਖਾੜਾ, ਮਹੰਤ ਹਾਕਮ ਸਿੰਘ ਗੰਡੇਵਾਲ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਬਾਬਾ ਬਲਵਿੰਦਰ ਸਿੰਘ ਖਮਾਣੀਸਰ, ਮਹੰਤ ਬਲਵਿੰਦਰ ਸਿੰਘ ਜਿੱਤਵਾਲ, ਮਹੰਤ ਕਸ਼ਮੀਰ ਸਿੰਘ ਮੁਕਤਸਰ, ਮਹੰਤ ਭੁਪਿੰਦਰ ਸਿੰਘ ਕੋਟ ਭਾਈ, ਮਹੰਤ ਕੇਵਲ ਕਿ੍ਸ਼ਨ ਬਰਨਾਲਾ, ਮਹੰਤ ਅਮਨਦੀਪ ਸਿੰਘ ਉੱਗੋਕੇ, ਮਹੰਤ ਬਲਵਿੰਦਰ ਸਿੰਘ ਕਾਉਂਕੇ, ਸੰਤ ਚਮਕੌਰ ਸਿੰਘ ਪੰਜਗਰਾਈਾ, ਸੰਤ ਸੁਖਪ੍ਰੀਤ ਸਿੰਘ ਸੁਖਪੁਰਾ, ਸੰਤ ਜਸਪਾਲ ਸਿੰਘ ਮਨਸੂਰ ਦੇਵਾਂ, ਸੰਤ ਜਤਿੰਦਰ ਸਿੰਘ ਲੋਹਗੜ੍ਹ, ਸੰਤ ਸੰਦੀਪ ਸਿੰਘ ਮੁਕਤਸਰ, ਸੰਤ ਬਿਕਰਮਜੀਤ ਸਿੰਘ ਚੀਮਾ, ਸੰਤ ਸੁਖਵਿੰਦਰ ਸਿੰਘ ਸੁੱਖਪੁਰ, ਬਾਬਾ ਵਿਸਾਖਾ ਸਿੰਘ ਕਲਿਆਣ, ਪਰਮਜੀਤ ਸਿੰਘ ਲੱਡੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸਨ |
ਪਿਛਲੀ ਖ਼ਬਰ ਆਕਸਫੋਰਡ ਸੀਨੀਅਰ ਸਕੂਲ ਦਾ ਸੀ. ਬੀ. ਐਸ. ਈ. ਬੈਡਮਿੰਟਨ 'ਚ ਓਵਰਆਲ ਟਰਾਫੀ 'ਤੇ ਕਬਜ਼ਾ ਅਗਲੀ ਖ਼ਬਰ ਕੁੱਟਮਾਰ ਮਾਮਲੇ 'ਚ 6 'ਤੇ ਪਰਚਾ ਦਰਜ, 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।