11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰਮਿੰਦਰ ਸਿੰਘ ਆਵਲਾ ਵਲੋਂ ਮੁਫ਼ਤ ਮੈਗਾ ਮੈਡੀਕਲ ਕੈਂਪ, ਵੱਡੀ ਗਿਣਤੀ ’ਚ ਮਰੀਜ਼ਾਂ ਨੇ ਕਰਵਾਈ ਜਾਂਚ

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 11 ਅਕਤੂਬਰ (ਕਪਿਲ ਕੰਧਾਰੀ)- ਇਲਾਕਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ...

ਅਜੀਤ ਡੈਸਕ 11-10-2026

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 11 ਅਕਤੂਬਰ (ਕਪਿਲ ਕੰਧਾਰੀ)- ਇਲਾਕਾ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਡਾ. ਐੱਚ.ਐੱਸ. ਆਵਲਾ ਫਾਊਂਡੇਸ਼ਨ ਵਲੋਂ ਸਥਾਨਕ ਚੰਦਨ ਪੈਲਸ ਵਿਖੇ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਜਲਾਲਾਬਾਦ ਦੇ ਸਾਬਕਾ ਵਿਧਾਇਕ ਅਤੇ ਸਮਾਜ ਸੇਵੀ ਰਮਿੰਦਰ ਸਿੰਘ ਆਵਲਾ ਨੇ ਕੀਤੀ। ਇਸ ਦੌਰਾਨ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ 1000 ਦੇ ਕਰੀਬ ਲੋਕਾਂ ਨੇ ਸਿਹਤ ਜਾਂਚ ਕਰਵਾਈ।

ਕੈਂਪ ਵਿਚ ਦਿਲ, ਔਰਤਾਂ ਦੇ ਰੋਗਾਂ, ਕੈਂਸਰ, ਨੱਕ-ਕੰਨ-ਗਲਾ, ਪੇਟ ਤੇ ਜਿਗਰ, ਚਮੜੀ, ਦਿਮਾਗ ਤੇ ਰੀੜ੍ਹ ਦੀ ਹੱਡੀ, ਹੱਡੀਆਂ, ਗੁਰਦਿਆਂ ਅਤੇ ਬੱਚਿਆਂ ਦੇ ਰੋਗਾਂ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ। ਮੁਫ਼ਤ ਟੈਸਟਾਂ ਦੇ ਨਾਲ ਦਵਾਈਆਂ ਵੀ ਦਿੱਤੀਆਂ ਕੈਂਪ ਦੌਰਾਨ ਬਲੱਡ ਟੈਸਟ, ਬਲੱਡ ਸ਼ੂਗਰ, ਈ.ਸੀ.ਜੀ., ਹੱਡੀਆਂ ਵਿਚ ਕੈਲਸ਼ੀਅਮ ਅਤੇ ਜਿਗਰ ਨਾਲ ਸਬੰਧਤ ਟੈਸਟਾਂ ਸਮੇਤ ਹੋਰ ਲੋੜੀਂਦੇ ਮੈਡੀਕਲ ਟੈਸਟ ਮੁਫ਼ਤ ਕੀਤੇ ਗਏ।

ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਮਰੀਜ਼ਾਂ ਦੀ ਸਹੂਲਤ ਲਈ ਜਨਰਲ ਓ.ਪੀ.ਡੀ. ਅਤੇ ਐਮਰਜੈਂਸੀ ਸੇਵਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਅਤੇ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਸਮਾਜ ਪ੍ਰਤੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਡਾ. ਐੱਚ.ਐੱਸ. ਆਵਲਾ ਫਾਊਂਡੇਸ਼ਨ ਵਲੋਂ ਭਵਿੱਖ ਵਿਚ ਵੀ ਲੋਕ ਭਲਾਈ ਦੇ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।

ਕੈਂਪ ਵਿਚ ਪਹੁੰਚੇ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਲੋਕਾਂ ਲਈ ਖਾਣੇ ਅਤੇ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ ਵੱਲੋਂ ਕੈਂਪ ਵਿਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਆਪਣੀ ਤਰਫ਼ੋਂ ਤੇ ਸਮੂਹ ਕੌਂਸਲਰਾ ਵਲੋ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਜੋਨੀ ਆਵਲਾ, ਨਗਰ ਕੌਂਸਲ ਪ੍ਰਧਾਨ ਸੁਸ਼ਮਾ ਰਾਣੀ ਦੇ ਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਬੰਟੀ ਭਠੇਜਾ, ਆਰ.ਕੇ. ਚੌਧਰੀ, ਬੂੜ ਚੰਦ ਬਿੰਦਰਾ, ਮਦਨ ਮੋਹਨ ਕੰਧਾਰੀ, ਆਦਰਸ਼ ਪਾਲ ਧਵਨ, ਮਨੋਜ ਛਾਬੜਾ, ਵਰੁਣ ਗਾਵੜੀ, ਆਤਮਜੀਤ ਸਿੰਘ ਡੇਵਿਡ, ਰਮਨ ਸ਼ਰਮਾ, ਵਰਿੰਦਰ ਸਚਦੇਵਾ, ਚੰਦਨ ਆਵਲਾ, ਕਪਿਲ ਸਿਕਰੀ, ਡਾ. ਬਾਗੀ ਸਮੇਤ ਹੋਰ ਪਤਵੰਤੇ ਅਤੇ ਇਲਾਕਾ ਵਾਸੀ ਹਾਜ਼ਰ ਸਨ।

ਪਿਛਲੀ ਖ਼ਬਰ ਚੋਰਾਂ ਦੇ ਹੌਸਲੇ ਬੁਲੰਦ, ਇਲੈਕਟ੍ਰੋਨਿਕ ਦੁਕਾਨ ਨੂੰ ਬਣਾਇਆ ਨਿਸ਼ਾਨਾ, ਲੱਖਾ ਦਾ ਸਮਾਨ ਚੋਰੀ ਅਗਲੀ ਖ਼ਬਰ ਦਾਣਾ ਮੰਡੀ ਭੁਲੱਥ ਵਿਖ਼ੇ ਬਰਸਾਤ ਨਾਲ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਭਿੱਜੀਆਂ