26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਝੋਨੇ ਦੀ ਖ਼ਰੀਦ ਸੰਬੰਧੀ ਕੋਈ ਦਿੱਕਤ ਆਏ ਤਾਂ ਹੱਲ ਕਰਾਂਗਾ-ਬੋਪਾਰਾਏ

ਅਜੀਤ ਡੈਸਕ 08-11-2025
ਅਹਿਮਦਗੜ੍ਹ, 7 ਨਵੰਬਰ (ਰਵਿੰਦਰ ਪੁਰੀ)-ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਨੇ ਅਨਾਜ ਮੰਡੀ ਅਹਿਮਦਗੜ੍ਹ ਵਿਖੇ ਝੋਨੇ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ¢ ਇਸ ਮੌਕੇ ਉਨ੍ਹਾਂ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਨਾਲ ਮੀਟਿੰਗਾਂ ਵੀ ਕੀਤੀਆਂ, ਜਿੱਥੇ ਉਨ੍ਹਾਂ ਨੇ ਝੋਨੇ ਦੀ ਖ਼ਰੀਦ ਸਬੰਧੀ ਸਾਰੇ ਸਰਕਾਰੀ ਇੰਤਜ਼ਾਮ ਬਾਰੇ ਜਾਣਕਾਰੀ ਹਾਸਿਲ ਕੀਤੀ¢ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ, ਆੜ੍ਹਤੀਆਂ, ਸ਼ੈਲਰਾਂ ਮਾਲਕਾਂ ਦੇ ਹਿਤਾਂ ਲਈ ਕੰਮਕਾਜ ਕਰਦੀ ਆ ਰਹੀ ਹੈ ਅਤੇ ਅਸੀਂ ਕਦੇ ਵੀ ਮੰਡੀਆਂ ਅੰਦਰ ਕਿਸਾਨਾਂ ਦੀ ਫ਼ਸਲ ਰੁਲਣ ਨਹੀਂ ਦਿੱਤੀ ¢ ਉਨ੍ਹਾਂ ਸਾਰੇ ਸਬੰਧਿਤ ਅਦਾਰਿਆਂ ਨੂੰ ਕਿਹਾ ਕਿ ਜਦੋਂ ਕੋਈ ਦਿੱਕਤ ਪੇਸ਼ ਆਵੇ ਤਾਂ ਮੇਰੇ ਨਾਲ ਸੰਪਰਕ ਕਰਨ¢ ਇਸ ਮੌਕੇ 'ਤੇ ਸਬੰਧਿਤ ਸਾਰੀਆਂ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ ¢ ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ, ਭੋਲਾ ਰਸੂਲਪੁਰ, ਦੀਪਕ ਸ਼ਰਮਾ, ਵਿੱਕੀ ਟੰਡਨ, ਦੀਪਕ ਸ਼ਰਮਾ, ਸੁਭਾਸ਼ ਸੇਖਾ, ਸਰਪੰਚ ਹਾਜੀ ਸ਼ਗੀਰ ਦਹਿਲੀਜ਼, ਰਵਿੰਦਰ ਆੜ੍ਹਤੀਆ, ਸਰਪੰਚ ਭੋਲਾ ਅਕਬਰਪੁਰ ਛੰਨਾ, ਰੂਬਲ ਨਾਰੀਕੇ, ਜੱਗਾ ਰਾਮ ਧਰਮਸੋਤ, ਸਾਜਿਦ ਖਾਨ, ਰਾਕੇਸ਼ ਸ਼ਾਹੀ, ਸੰਦੀਪ ਬੰਧਣ, ਅਮਨਦੀਪ ਸਰਾਓ, ਰਤਨ ਮਿੰਟਾ ਤੋਂ ਇਲਾਵਾ ਏ. ਐੈੱਫ. ਐੈੱਸ. ਓ. ਚਰਨਪਾਲ ਸਿੰਘ ਆਦਿ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਤੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਿੱਤ ਦਰਜ ਕਰਨਗੇ-ਦਿਉਲ ਅਗਲੀ ਖ਼ਬਰ ਭਾਰਤੀ ਹਾਕੀ ਦੇ 100 ਸ਼ਾਨਦਾਰ ਸਾਲ ਪੂਰੇ ਹੋਣ 'ਤੇ ਸ਼ਤਾਬਦੀ ਸਮਾਰੋਹ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।