ਭੂੰਦੜੀ, 7 ਨਵੰਬਰ (ਕੁਲਦੀਪ ਸਿੰਘ ਮਾਨ)-ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ-ਬਾਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ 'ਚ ਚੋਣ ਪ੍ਰਚਾਰ ਮੁਹਿੰਮ ਤੇਜ਼ ਹੋ ਰਹੀ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਅਕਾਲੀ ਦਲ ਯੂਥ ਵਿੰਗ ਦੇ ਆਗੂ ਜਸਕਰਨ ਸਿੰਘ ਦਿਉਲ ਨੇ ਦਾਅਵਾ ਕੀਤਾ ਕਿ ਤਰਨ ਤਾਰਨ ਹਲਕੇ ਦੀ ਇਹ ਚੋਣ ਅਕਾਲੀ ਦਲ ਲਈ ਇਤਿਹਾਸਕ ਸਾਬਿਤ ਹੋਵੇਗੀ ਅਤੇ ਅਕਾਲੀ ਦਲ ਦੀ ਸਰਕਾਰ ਦੇ ਦੌਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਆਧਾਰ 'ਤੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਨਵਾਂ ਰਿਕਾਰਡ ਕਾਇਮ ਕਰਨਗੇ | ਲੋਕਾਂ ਨੇ ਉਹ ਕੰਮ ਆਪਣੇ ਅੱਖੀਂ ਵੇਖੇ ਹਨ ਅਤੇ ਉਹ ਜਾਣਦੇ ਹਨ ਕਿ ਅਕਾਲੀ ਦਲ ਨੇ ਹਮੇਸ਼ਾਂ ਪਿੰਡਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਮਜ਼ਬੂਤ ਨੀਤੀਆਂ ਅਪਣਾਈਆਂ ਅਤੇ ਲੋਕਾਂ ਦੀ ਇਹ ਲਹਿਰ ਚੋਣਾਂ ਦੇ ਦਿਨ ਸਾਫ਼ ਨਜ਼ਰ ਆ ਰਹੀ ਹੈ | ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਜਿੱਤ ਸਿਰਫ਼ ਜਿੱਤ ਨਹੀਂ, ਸਗੋਂ ਤਰਨ ਤਾਰਨ ਦੇ ਲੋਕਾਂ ਦੇ ਭਰੋਸੇ ਅਤੇ ਅਕਾਲੀ ਦਲ ਦੇ ਵਿਕਾਸ ਮਾਡਲ ਦੀ ਜਿੱਤ ਹੋਵੇਗੀ | ਅੰਤ ਵਿਚ ਦਿਉਲ ਨੇ ਅਪੀਲ ਕੀਤੀ ਕਿ ਹਲਕੇ ਦੇ ਵੋਟਰ ਇਕ ਵਾਰੀ ਫਿਰ ਅਕਾਲੀ ਦਲ 'ਤੇ ਭਰੋਸਾ ਜਿਤਾਉਣ ਅਤੇ ਤਰਨ ਤਾਰਨ ਨੂੰ ਮਜ਼ਬੂਤ ਅਤੇ ਤਰੱਕੀ ਦੀ ਮੰਜ਼ਿਲ 'ਤੇ ਲੈ ਜਾਣ ਲਈ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਨਾਲ ਕਾਮਯਾਬ ਬਣਾਉਣ |