ਮਾਛੀਵਾੜਾ ਸਾਹਿਬ, 6 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਇਸੇ ਤਰ੍ਹਾਂ ਗਨੀ ਖਾਂ ਨਬੀ ਖਾਂ ਗੇਟ ਨੇੜ੍ਹੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਾਸਟਰ ਉਜਾਗਰ ਸਿੰਘ ਬੈਨੀਪਾਲ ਅਤੇ ਸ਼ੈਲਰ ਐੈਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਰੂਬੀ ਬੈਨੀਪਾਲ ਅਤੇ ਸਮੂਹ ਸੰਗਤਾਂ ਵਲੋਂ ਨਗਰ ਕੀਰਤਨ ਵਿਚ ਸ਼ਾਮਲ ਪੰਜ ਪਿਆਰਿਆਂ ਦਾ ਸਵਾਗਤ ਕਰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਸੰਗਤਾਂ ਲਈ ਚਾਹ, ਬਰਫ਼ੀ ਤੇ ਕੇਲਿਆਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਕੇਵਲ ਸਿੰਘ ਕੱਦੋਂ, ਪਿਆਰਾ ਲਾਲ, ਮੈਨੇਜਰ ਜਸਵੀਰ ਸਿੰਘ ਮੰਗਲੀ, ਵੀਰਪਾਲ ਸਿੰਘ ਗਿੱਲ, ਮੋਹਣ ਸਿੰਘ ਲੱਖੋਵਾਲ, ਮਨਜੀਤ ਸਿੰਘ ਢਿੱਲੋਂ, ਮਾਸਟਰ ਤਰਸੇਮ ਚੰਦ, ਪਿ੍ਤਪਾਲ ਸਿੰਘ ਨਾਗਰਾ, ਰਕੇਸ਼ ਟਕਿਆਰ ਵੀ ਮੌਜੂਦ ਸਨ |