ਪਾਇਲ, 5 ਨਵੰਬਰ (ਰਜਿੰਦਰ ਸਿੰਘ/ਨਿਜਮਾਪੁਰ)-ਨੰਬਰਦਾਰ ਯੂਨੀਅਨ ਤਹਿਸੀਲ ਪਾਇਲ ਦੀ ਮੀਟਿੰਗ ਮਹੀਨੇ ਵਾਰੀ ਮੀਟਿੰਗ ਬਲਦੇਵ ਸਿੰਘ ਘੁਡਾਣੀ ਖੁਰਦ ਦੀ ਪ੍ਰਧਾਨਗੀ ਹੇਠ ਨੰਬਰਦਾਰ ਭਵਨ ਪਾਇਲ ਵਿਖੇ ਹੋਈ | ਨੰਬਰਦਾਰ ਯੂਨੀਅਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਜਨਮ ਦਿਹਾੜੇ ਤੇ ਸਮੂਹ ਜਗਤ ਨੂੰ ਵਧਾਈ ਦਿੱਤੀ ਗਈ ਅਤੇ ਬਲਜਿੰਦਰ ਸਿੰਘ ਬੁਆਣੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਲੋਕਾਈ ਦੇ ਮਾਰਗ ਦਰਸ਼ਕ ਸਨ ਸਾਨੂੰ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਸਮੇਂ ਸਰਕਾਰ ਤੇ ਰੋਸ ਪ੍ਰਗਟ ਕਰਦਿਆਂ ਯੂਨੀਅਨ ਵਿੱਚ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਨੰਬਰਦਾਰਾਂ ਦੀਆਂ ਵਿਸ਼ੇਸ਼ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਨੰਬਰਦਾਰਾਂ ਨੂੰ ਸੜਕਾਂ ਤੇ ਉੱਤਰਨਾ ਪਵੇਗਾ | ਅੰਤ ਵਿਚ ਨੰਬਰਦਾਰ ਨੱਥਾ ਸਿੰਘ ਘੁਡਾਣੀ ਕਲਾਂ ਜੋ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਜੇਰੇ ਇਲਾਜ ਹਨ ਉਨ੍ਹਾਂ ਦੀ ਸਿਹਤਯਾਬੀ ਦੀ ਪ੍ਰਮਾਤਮਾ ਪਾਸੋਂ ਕਾਮਨਾ ਕੀਤੀ ਗਈ | ਇਸ ਸਮੇਂ ਹਰਪਾਲ ਸਿੰਘ ਘਲੋਟੀ, ਪਰਮਜੀਤ ਸਿੰਘ ਕਰਤਾਰਪੁਰ, ਨਿਰਮਲ ਸਿੰਘ ਘਣਗਸ, ਗੁਰਦੇਵ ਸਿੰਘ ਕਿਲਾ ਹੰਸ, ਪਰਮਿੰਦਰ ਸਿੰਘ ਬੇਗੋਵਾਲ, ਜਗਜੀਤ ਸਿੰਘ ਘਲੋਟੀ, ਅਸ਼ੋਕ ਕੁਮਾਰ ਪਾਇਲ ਅਤੇ ਮਨਪ੍ਰੀਤ ਸਿੰਘ ਘੁਡਾਣੀ ਖੁਰਦ ਆਦਿ ਹਾਜ਼ਰ ਸਨ |