01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਏ. ਐੱਸ. ਗਰੁੱਪ ਵਲੋਂ ਰਘਬੀਰ ਸਿੰਘ ਐੱਫ. ਐੱਫ. ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟਾਰਟ ਅੱਪ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ

ਖੰਨਾ, 31 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ.

ਅਜੀਤ ਡੈਸਕ 01-11-2026
ਖੰਨਾ, 31 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਲੋਂ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਡਾਈਸ ਦੀ ਪਹਿਲਕਦਮੀ ਤਹਿਤ ਰਘਬੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ, ਅਮਲੋਹ ਰੋਡ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਦੀ ਅਧਿਆਪਕਾ ਪ੍ਰਤਿਭਾ ਨੇ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਅਤੇ ਪ੍ਰੋ. ਹਰਨੀਤ (ਐੱਚ. ਓ. ਡੀ.) ਦਾ ਨਿੱਘਾ ਸਵਾਗਤ ਕੀਤਾ। ਪ੍ਰੋ. ਹਰਨੀਤ ਨੇ ਵਿਦਿਆਰਥੀਆਂ ਨੂੰ ਦੇਸ਼ ਵਿਚ ਸਟਾਰਟ ਅੱਪ ਸਹਾਇਤਾ ਪ੍ਰਣਾਲੀ ਅਤੇ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੌਜਵਾਨਾਂ ਵਿਚ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਰਾਹੀਂ ਨਵੇਂ ਸਟਾਰਟ ਅੱਪਸ ਨੂੰ ਪ੍ਰੋਤਸਾਹਨ ਦੇ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਟਾਰਟ ਅੱਪ ਇੰਡੀਆ, ਸਰਕਾਰੀ ਸਹਾਇਤਾ ਯੋਜਨਾਵਾਂ, ਨਵੀਨਤਾ, ਕਾਰੋਬਾਰੀ ਵਿਚਾਰਾਂ ਨੂੰ ਵਿਕਸਿਤ ਕਰਨ ਅਤੇ ਆਪਣੇ ਵਿਚਾਰਾਂ ਨੂੰ ਸਫਲ ਉੱਦਮ ਵਿਚ ਬਦਲਣ ਦੇ ਵੱਖ-ਵੱਖ ਮੌਕਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਪੇਟੈਂਟ, ਕਾਪੀ-ਰਾਈਟ, ਟਰੇਡ ਮਾਰਕ ਅਤੇ ਡਿਜ਼ਾਈਨ ਰਜਿਸਟਰੇਸ਼ਨ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿਚ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦ ਿਆਰਥੀਆਂ ਨੂੰ ਭਵਿੱਖ ਵਿਚ ਨੌਕਰੀਆਂ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੇ ਉੱਦਮ ਸ਼ੁਰੂ ਕਰ ਕੇ ਦੂਜਿਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵੀ ਪ੍ਰੇਰਿਤ ਕਰਦੇ ਹਨ।
ਪਿਛਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਹਾਸਿਲ ਕੀਤੇ ਕੈਨੇਡਾ ਦੇ ਵਿਜ਼ਟਰ ਵੀਜ਼ੇ ਅਗਲੀ ਖ਼ਬਰ ‘ ਆਪ’ ਨੇ ਪਹਿਲਕਦਮੀ ਕਰਦਿਆਂ 40 ਉਮੀਦਵਾਰ ਐਲਾਨ ਕੇ ਵਿਰੋਧੀਆਂ ਨੂੰ ਕੀਤਾ ਸੋਚਣ ਲਈ ਮਜਬੂਰ-ਕਾਕਾ ਗਰੇਵਾਲ ਬੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।