01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਫਾਇਰਿੰਗ 'ਚ ਮਾਰੇ ਕਬੱਡੀ ਖਿਡਾਰੀ ਦੇ ਪਰਿਵਾਰ ਨੇ ਸਮਰਾਲਾ ਦੇ ਮੁੱਖ ਚੌਂਕ ਵਿਚ ਲਾਇਆ ਧਰਨਾ

ਅਜੀਤ ਡੈਸਕ 06-11-2025
ਸਮਰਾਲਾ, 5 ਨਵੰਬਰ (ਗੋਪਾਲ ਸੋਫਤ)-ਨਜ਼ਦੀਕੀ ਪਿੰਡ ਮਾਣਕੀ ਵਿਖੇ ਸੋਮਵਾਰ ਦੀ ਰਾਤ ਨੂੰ ਹੋਈ ਫਾਇਰਿੰਗ ਵਿਚ ਮਾਰੇ ਗਏ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੇ ਵਾਰਸਾਂ ਨੇ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਹੋਣ ਤੱਕ ਸਥਾਨਕ ਮੁੱਖ ਚੌਂਕ ਵਿਚ ਧਰਨਾ ਲਾ ਕੇ ਟਰੈਫ਼ਿਕ ਜਾਮ ਕਰ ਦਿੱਤਾ ਹੈ¢ ਮਿ੍ਤਕ ਦੇ ਹਮਾਇਤੀਆਂ ਅਤੇ ਵਾਰਸ ਮੰਗ ਕਰ ਰਹੇ ਹਨ ਕਿ ਦੋਸ਼ੀ ਵਿਅਕਤੀਆਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ ਅਤੇ ਜਦੋਂ ਤਕ ਦੋਸ਼ੀ ਵਿਅਕਤੀਆਂ ਦੀ ਗਿ੍ਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਨਾ ਤਾਂ ਮਿ੍ਤਕ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸ ਦਾ ਸਸਕਾਰ ਕਰਨਗੇ ¢ ਧਰਨੇ 'ਚ ਸ਼ਾਮਲ ਮਿ੍ਤਕ ਦੀ ਦਾਦੀ ਅਤੇ ਛੋਟੀ ਭੈਣ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਿ੍ਤਕ ਭਰਾ ਕਬੱਡੀ ਦਾ ਖਿਡਾਰੀ ਸੀ ਤੇ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਕਿਸੇ ਨਾਲ ਉਸ ਦੀ ਕੋਈ ਦੁਸ਼ਮਣੀ ਨਹੀਂ ਸੀ¢ ਭੁੱਬਾਂ ਮਾਰ ਮਾਰ ਕੇ ਰੋ ਰਹੀ ਉਸ ਦੀ ਭੈਣ ਮੰਗ ਕਰ ਰਹੀ ਸੀ ਕਿ ਚੁਣੇ ਹੋਏ ਆਗੂ ਸਾਹਮਣੇ ਆ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਏ¢ ਇਸ ਮੌਕੇ 'ਤੇ ਸਥਾਨਕ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਦੇ ਲਗਭਗ 10 ਹਮਾਇਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਲਈ ਪੁਲਿਸ ਦੀਆਂ 7 ਟੀਮਾਂ ਲੱਗੀਆਂ ਹੋਈਆਂ ਹਨ ਅਤੇ ਦੋਸ਼ੀ ਛੇਤੀ ਹੀ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਣਗੇ¢ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਰਿਵਾਰ ਨੂੰ ਵੀ ਕਾਨੂੰਨੀ ਪੱਖ ਤੋਂ ਪੋਸਟਮਾਰਟਮ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ¢ ਯਾਦ ਰਹੇ ਬੀਤੇ ਸੋਮਵਾਰ ਦੀ ਰਾਤ ਨੂੰ ਪਿੰਡ ਮਾਣਕੀ ਦੀ ਪੁਲੀ ਦੇ ਕੋਲ ਚਾਰ ਮੋਟਰਸਾਈਕਲ ਵਿਅਕਤੀਆਂ ਵਲੋਂ ਫਾਇਰਿੰਗ ਕੀਤੇ ਜਾਣ ਕਾਰਨ ਇੱਕ ਵਿਅਕਤੀ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਸੀ | ਜਦਕਿ ਦੂਜਾ ਜ਼ਖਮੀ ਹੋ ਗਿਆ ਸੀ¢ ਕੁੱਝ ਸਮੇਂ ਬਾਅਦ ਧਰਨਾਕਾਰੀਆਂ ਨੇ ਅਧਿਕਾਰੀਆਂ ਵਲੋਂ ਖੇਤੀ ਸਾਰੀਆਂ ਸਬੰਧੀ ਦਿੱਤੇ ਭਰੋਸੇ ਨਾਲ ਧਰਨੇ ਨੂੰ ਖ਼ਤਮ ਕੀਤਾ¢ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਜਸਪ੍ਰੀਤ ਸਿੰਘ ਘੁਲਾਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆ ਕਿਹਾ ਹੈ ਕਿ ਆਮ ਪਾਰਟੀ ਪੂਰੀ ਤਰਾਂ ਪਰਿਵਾਰ ਦੇ ਨਾਲ ਖੜੀ ਹੈ ਅਤੇ ਇਕ ਹਫ਼ਤੇ ਵਿਚ ਪੁਲਿਸ ਕਾਰਵਾਈ ਮੁਕੰਮਲ ਕਰ ਲਵੇਗੀ ¢ ਉਨ੍ਹਾਂ ਡਰਦੀ ਕਿਹਾ ਕਿ ਹਲਕਾ ਵਿਧਾਇਕ ਤਰਨਤਾਰਨ ਉਪ ਚੋਣ ਵਿਚ ਗਏ ਹੋਣ ਕਾਰਨ ਉਹ ਪਰਿਵਾਰ ਨੂੰ ਮਿਲੇ ਹਨ¢
ਪਿਛਲੀ ਖ਼ਬਰ 7 ਨੂੰ ਮਨਿਸਟਰੀਅਲ ਕਾਮਿਆਂ ਵਲੋਂ ਤਰਨਤਾਰਨ ਵਿੱਚ ਕੀਤੀ ਜਾਵੇਗੀ ਸੂਬਾ ਪੱਧਰੀ ਰੋਸ ਰੈਲੀ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਤਹਿਸੀਲ ਪਾਇਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।