ਭਗਦੜ ਅਤੇ ਬਗ਼ਾਵਤ ਦੇ ਡਰੋਂ ‘ਆਪ’ ਨੇ ਸਮੇਂ ਤੋਂ ਪਹਿਲਾਂ ਸੁੱਟਿਆ ਟਿਕਟਾਂ ਦਾ ਪਾਸਾ-ਦਿਲਬਰ ਮੁਹੰਮਦ ਖ਼ਾਨ
ਖੰਨਾ, 31 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਵੱਡਾ ਭੂਚਾਲ ਆ ਗਿਆ, ਜਦੋਂ ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਣਕਿਆਸੇ ਢੰਗ ਨਾਲ 40 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਚੋਣ ਰਣਭੇਰੀ ਵੱਜਣ ਤੋਂ ਮਹੀਨੇ ਪਹਿਲਾਂ ਚੁੱਕੇ ਗਏ ਇਸ ਸਿਆਸੀ ਕਦਮ ’ਤੇ ਵਿਰੋਧੀ ਧਿਰਾਂ ਨੇ ਤਿੱਖੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਸ
ਸਾਬਕਾ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਦੀ ਫਾਇਲ ਫੋਟੋ।
01-11-2026
ਖੰਨਾ, 31 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੀ ਸਿਆਸਤ ਵਿਚ ਉਸ ਵੇਲੇ ਵੱਡਾ ਭੂਚਾਲ ਆ ਗਿਆ, ਜਦੋਂ ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਣਕਿਆਸੇ ਢੰਗ ਨਾਲ 40 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਚੋਣ ਰਣਭੇਰੀ ਵੱਜਣ ਤੋਂ ਮਹੀਨੇ ਪਹਿਲਾਂ ਚੁੱਕੇ ਗਏ ਇਸ ਸਿਆਸੀ ਕਦਮ ’ਤੇ ਵਿਰੋਧੀ ਧਿਰਾਂ ਨੇ ਤਿੱਖੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਘੱਟ ਗਿਣਤੀ ਵਿੰਗ) ਦੇ ਸਾਬਕਾ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਨਿਰਾਸ਼ਾ, ਅੰਦਰੂਨੀ ਕਲੇਸ਼ ਅਤੇ ਵਿਧਾਇਕਾਂ ਦੇ ਪਾਰਟੀ ਛੱਡ ਕੇ ਭੱਜਣ ਦੇ ਭਾਰੀ ਖ਼ੌਫ਼ ਦਾ ਨਤੀਜਾ ਕਰਾਰ ਦਿੱਤਾ ਹੈ। ਦਿਲਬਰ ਮੁਹੰਮਦ ਖ਼ਾਨ ਨੇ ਜਾਰੀ ਸੂਚੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸੂਚੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਹਲਕੇ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਚੋਣਾਂ ਵਿਚ ਅਜੇ ਲੰਮਾ ਸਮਾਂ ਪਿਆ ਹੈ ਤਾਂ ਇੰਨੀ ਕਾਹਲ ਵਿਚ ਉਮੀਦਵਾਰਾਂ ਦਾ ਐਲਾਨ ਕਰਨਾ ਖ਼ੁਦ ਸਾਬਤ ਕਰਦਾ ਹੈ ਕਿ ਸਰਕਾਰ ਦੇ ਅੰਦਰ ‘ਸਭ ਕੁੱਝ ਠੀਕ ਹੈ’ ਦਾ ਦਾਅਵਾ ਪੂਰੀ ਤਰ੍ਹਾਂ ਖੋਖਲਾ ਹੈ। ਕਾਂਗਰਸੀ ਆਗੂ ਨੇ ਅੰਦਰੂਨੀ ਸਿਆਸੀ ਸਮੀਕਰਨਾਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਸਰਕਾਰ ਵਿਰੁੱਧ ਜਨਤਾ ਵਿਚ ਭਾਰੀ ਰੋਸ ਪੈਦਾ ਹੋ ਰਿਹਾ ਹੈ। ਖ਼ੁਫ਼ੀਆ ਰਿਪੋਰਟਾਂ ਅਤੇ ਵਿਧਾਇਕਾਂ ਦੇ ਆਪਣੇ-ਆਪਣੇ ਹਲਕਿਆਂ ਵਿਚ ਹੋ ਰਹੇ ਵਿਰੋਧ ਕਾਰਨ ਮੌਜੂਦਾ ਵਿਧਾਇਕਾਂ ਦੇ ਪੈਰ ਉੱਖੜ ਰਹੇ ਸਨ। ਹਾਲਾਤ ਇਹ ਬਣ ਚੁੱਕੇ ਸਨ ਕਿ ਕਈ ਵਿਧਾਇਕ ਅਤੇ ਸੀਨੀਅਰ ਆਗੂ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਸੰਪਰਕ ਵਿਚ ਸਨ। ਖ਼ਾਨ ਨੇ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਨ ਨੂੰ ਜਿਵੇਂ ਹੀ ਇਸ ਸੰਭਾਵੀ ਟੁੱਟ ਅਤੇ ਵਿਧਾਇਕਾਂ ਦੀ ਬਗ਼ਾਵਤ ਦੀ ਭਿਣਕ ਪਈ, ਉਨ੍ਹਾਂ ਨੇ ਕਾਹਲੀ-ਕਾਹਲੀ ਵਿੱਚ ਵਿਧਾਇਕਾਂ ਨੂੰ ਟਿਕਟ ਦੀ ‘ਸੰਜੀਵਨੀ’ ਦੇ ਕੇ ਪਾਰਟੀ ਨਾਲ ਬੰਨ੍ਹਣ ਦਾ ਇਹ ਦਾਅ ਖੇਡਿਆ ਹੈ ਤਾਂ ਜੋ ਕੋਈ ਇੱਧਰ-ਉਧਰ ਨਾ ਭੱਜ ਸਕੇ। ਦਿਲਬਰ ਮੁਹੰਮਦ ਖ਼ਾਨ ਨੇ ਸੂਬਾ ਸਰਕਾਰ ਦੀਆਂ ਨੀਤੀਆਂ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ।