01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਖੰਨਾ ਜ਼ਿਲ੍ਹਾ ਪੁਲਿਸ ਦੀ ਐਸ. ਐਸ. ਪੀ. ਦੀ ਅਗਵਾਈ ਹੇਠ 31 ਅਕਤੂਬਰ ਦੀ ਗੋਲਾਬਾਰੀ ਦੇ ਦੋ ਮੁਲਜ਼ਮਾਂ ਕਾਬੂ

ਅਜੀਤ ਡੈਸਕ 06-11-2025
ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)-ਮਾਛੀਵਾੜਾ ਸਾਹਿਬ ਵਿਚ 31 ਅਕਤੂਬਰ ਨੂੰ ਹੋਈ ਫਾਇਰਿੰਗ ਦੇ ਮਾਮਲੇ ਵਿਚ ਖੰਨਾ ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕਰ ਕੇ ਮਾਮਲੇ ਵਿਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ | ਖੰਨਾ ਦੀ ਐਸ. ਐਸ. ਪੀ. ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਐਸ. ਪੀ. ਪਵਨਜੀਤ, ਅਤੇ ਡੀ. ਐਸ. ਪੀ. ਮੋਹਿਤ ਕੁਮਾਰ ਸਿੰਗਲਾ, (ਡਿਟੈਕਟਿਵ), ਡੀ. ਐਸ. ਪੀ. ਕਰਮਜੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਐਸ. ਆਈ. ਨਰਪਿੰਦਰ ਪਾਲ ਸਿੰਘ, ਇੰਚਾਰਜ ਸੀ. ਆਈ. ਏ. ਸਟਾਫ਼ ਅਤੇ ਇੰਸਪੈਕਟਰ ਹਰਵਿੰਦਰ ਸਿੰਘ, ਐਸ. ਐਚ. ਓ ਦੀਆਂ ਪੁਲਿਸ ਟੀਮਾਂ ਨੇ ਇਸ ਅਪਰਾਧ ਵਿੱਚ ਵਰਤੀ ਗਈ ਵਰਨਾ ਕਾਰ ਨੰਬਰ ਪੀ. ਬੀ.-10-ਡੀ. ਐਮ.-6160 ਵੀ ਬਰਾਮਦ ਕਰ ਲਈ ਗਈ ਹੈ | ਘਟਨਾ ਦਾ ਵੇਰਵਾ ਦੱਸਦੇ ਹੋਏ ਐਸ. ਐਸ. ਪੀ. ਨੇ ਦੱਸਿਆ ਕਿ 31 ਅਕਤੂਬਰ ਨੂੰ ਇੰਸਪੈਕਟਰ ਹਰਵਿੰਦਰ ਸਿੰਘ, ਐਸ. ਐਚ. ਓ. ਮਾਛੀਵਾੜਾ ਸਾਹਿਬ ਨੂੰ ਰੌਸ਼ਨ ਲਾਲ ਪੁੱਤਰ ਬਚਨ ਰਾਮ ਰਿਓ ਬਾਜ਼ੀਗਰ ਮੁਹੱਲਾ ਤੋਂ ਸ਼ਿਕਾਇਤ ਮਿਲੀ ਸੀ ਕਿ ਮੈਂ ਘਰੋਂ ਨਿਕਲ ਰਿਹਾ ਸੀ ਤਾਂ ਇੱਕ ਚਿੱਟੇ ਰੰਗ ਦੀ ਕਾਰ ਬਾਬਾ ਬਾਲਕ ਨਾਥ ਮੰਦਰ ਦੇ ਨੇੜੇ ਰੁਕੀ | ਅਗਲੀ ਸੀਟ 'ਤੇ ਬੈਠੇ ਇਕ ਵਿਅਕਤੀ ਨੇ ਮੈਨੂੰ ਮਾਰਨ ਦੇ ਇਰਾਦੇ ਨਾਲ ਪਿਸਤੌਲ ਨਾਲ ਮੇਰੇ 'ਤੇ ਗੋਲੀਬਾਰੀ ਕੀਤੀ ਭਾਵੇਂ ਮੈਂ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਪਰ ਇਸ ਦਰਮਿਆਨ ਇਕ ਗੋਲੀ ਮੇਰੇ ਲੱਗੀ ਸੀ | ਇਸ ਮਾਮਲੇ ਵਿਚ ਥਾਣਾ ਮਾਛੀਵਾੜਾ ਸਾਹਿਬ ਵਿਖੇ ਬੀ. ਐਨ. ਐਸ. ਦੀ ਧਾਰਾ 109, 3(5) ਅਤੇ ਆਰਮਜ਼ ਐਕਟ 25/54/59 ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ |
ਪੁਲਿਸ ਨੇ ਇਸ ਮਾਮਲੇ ਨੂੰ ਚੁਣੌਤੀ ਵਜੋਂ ਲੈਂਦੇ ਹੋਏ ਤੇਜ਼ੀ ਨਾਲ ਜਾਂਚ ਕੀਤੀ, ਮਨੁੱਖੀ ਖ਼ੁਫ਼ੀਆ ਜਾਣਕਾਰੀ, ਤਕਨੀਕੀ ਖ਼ੁਫ਼ੀਆ ਜਾਣਕਾਰੀ ਅਤੇ ਸੀ. ਸੀ. ਟੀ. ਵੀ. ਫੁਟੇਜ ਦੀ ਵਰਤੋਂ ਕਰਦੇ ਹੋਏ, ਅਪਰਾਧ ਵਿਚ ਵਰਤੀ ਗਈ ਕਾਰ ਦਾ ਪਤਾ ਲਗਾਇਆ ਗਿਆ | ਇਹ ਕਾਰ ਅਰਸ਼ਦੀਪ ਸਿੰਘ ਪੁੱਤਰ ਕੁਲਵੰਤ ਸਿੰਘ, ਵਾਸੀ ਪਿੰਡ ਡੇਰਾ ਜਜਨਵਾਲੀਆ, ਕਲਾਨੌਰ ਦੇ ਨਾਮ 'ਤੇ ਰਜਿਸਟਰਡ ਸੀ | ਜਿਸ ਲਈ ਉਸਨੂੰ ਦੋਸ਼ੀ ਵਜੋਂ ਗਿ੍ਫਤਾਰ ਕੀਤਾ ਗਿਆ | ਘਟਨਾ ਵਿੱਚ ਵਰਤੀ ਗਈ ਕਾਰ ਵੀ ਉਸ ਤੋਂ ਬਰਾਮਦ ਕਰ ਲਈ ਗਈ | ਬਾਅਦ ਵਿੱਚ, ਅਰਸ਼ਦੀਪ ਸਿੰਘ ਦੇ ਖੁਲਾਸੇ ਦੇ ਆਧਾਰ 'ਤੇ ਪੁੱਛਗਿੱਛ ਦੌਰਾਨ, ਇਹ ਪਤਾ ਲੱਗਿਆ ਕਿ ਗੁਰਦਿਆਲ ਸਿੰਘ ਉਰਫ ਪੱਡਾ, ਵਾਸੀ ਕੋਟਲਾਈ ਮੋਗਲਾ, ਥਾਣਾ ਕਲਾਨੌਰ, ਇਸ ਘਟਨਾ ਵਿੱਚ ਉਸਦਾ ਸਾਥੀ ਉਸ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ |
ਬਾਅਦ ਵਿਚ ਪੁੱਛਗਿੱਛ ਦਰਮਿਆਨ ਪਤਾ ਲੱਗਾ ਕਿ ਘਟਨਾ ਵਿੱਚ ਵਰਤਿਆ ਗਿਆ ਹਥਿਆਰ ਗੁਰਲਾਲ ਸਿੰਘ ਪੁੱਤਰ ਕਰਮ ਸਿੰਘ ਰਿਓ ਰੰਡੇਆਣਾ ਨੇ ਕਰਨ ਮਸੀਹ ਉਰਫ਼ ਅਜੂ ਪੁੱਤਰ ਫੂਮਨ ਮਸੀਹ, ਵਾਸੀ ਪਿੰਡ ਦਿਓਲ, ਥਾਣਾ ਕਲਾਨੌਰ ਰਾਹੀਂ ਮੁਹੱਈਆ ਕਰਵਾਇਆ ਸੀ | ਇਸ ਲਈ ਦੋਵਾਂ ਨੂੰ ਹੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਗਿ੍ਫ਼ਤਾਰ ਵੀ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀ ਫੜੇ, ਤੀਜਾ ਸਾਥੀ ਫ਼ਰਾਰ ਅਗਲੀ ਖ਼ਬਰ ਮਾਈਨਿੰਗ ਮਾਫ਼ੀਆ ਦੇ ਵਿਰੋਧ ਵਿਚ ਉੱਤਰੇ ਪਿੰਡ ਵਾਸੀ, ਧੜੱਲੇ ਨਾਲ ਹੋ ਰਹੀ ਸੀ ਨਾਜਾਇਜ਼ ਮਾਈਨਿੰਗ, ਪਿੰਡ ਵਾਸੀਆਂ ਨਾਲ ਝ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।