ਮਾਛੀਵਾੜਾ ਸਾਹਿਬ, 5 ਨਵੰਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਸੂਬੇ ਦਾ ਮਾਹੌਲ ਦਿਨੋਂ ਦਿਨ ਜਿਸ ਦਿਸ਼ਾ ਵੱਲ ਜਾ ਰਿਹਾ ਹੈ¢ ਉਸ ਮਾਹੌਲ ਵਿਚ ਆਮ ਜ਼ਿੰਦਗੀ ਦਹਿਸ਼ਤ ਬਣ ਕੇ ਰਹਿ ਗਈ ਹੈ | ਅਜੇ ਬੀਤੇ ਕੱਲ੍ਹ ਦੀ ਹੀ ਗੱਲ ਹੈ ਕਿ ਇਤਿਹਾਸ ਦੇ ਬੁੱਕਲ ਵਿਚ ਕਿੰਨੀ ਮੁਸ਼ੱਕਤ ਨਾਲ ਦਰਿਆ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਲੋਕਾਂ ਨੇ ਇੱਕ ਕਰ ਦਿੱਤੀ ਤਾਂ ਕਿਤੇ ਜਾ ਕੇ ਮਾਛੀਵਾੜਾ ਤੇ ਇਸ ਦੇ ਆਸਪਾਸ ਪਿੰਡਾਂ ਵਿਚ ਹੜ੍ਹਾਂ ਤੋਂ ਬਚਾਅ ਰਿਹਾ ¢ ਪਰ ਹੁਣ ਇੱਕ ਵਾਰ ਫਿਰ ਨਾਜਾਇਜ਼ ਮਾਈਨਿੰਗ ਦਾ ਮਾਇਆ ਜਾਲ ਲੋਕਾਂ ਨੂੰ ਪਰੇਸ਼ਾਨ ਕਰਨ ਲੱਗ ਪਿਆ ਹੈ ਤੇ ਜਿਸ ਦਾ ਪਿੰਡ ਦੁਪਾਣਾ ਦੇ ਲੋਕਾਂ ਨੇ ਡਟ ਕੇ ਵਿਰੋਧ ਕੀਤਾ¢ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਇਸ ਪਿੰਡ ਵਿਚ ਨਾਜਾਇਜ਼ ਮਾਫ਼ੀਆ ਇੱਕ ਦਮ ਸਰਗਰਮ ਹੋ ਗਿਆ ਤੇ ਬੇਖ਼ੌਫ ਹੋ ਕੇ ਉਨ੍ਹਾਂ ਨੇ ਰੇਤੇ ਦੇ ਟਿੱਪਰ ਭਰਨੇ ਸ਼ੁਰੂ ਕਰ ਦਿੱਤੇ ਤੇ ਪੋਕ ਮਸ਼ੀਨਾਂ ਵੀ ਇਸ ਕੰਮ ਵਿਚ ਲੱਗ ਗਈਆਂ¢ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਉੱਪਰੋਂ ਮਾਫ਼ੀਆਂ ਦੇ ਲੋਕਾਂ ਨੇ ਉਨ੍ਹਾਂ ਨਾਲ ਹੱਥਾਪਾਈ ਕੀਤੀ ਤੇ ਲੋਕਾਂ ਦੇ ਹਜੂਮ ਨੇ ਉਨ੍ਹਾਂ ਵਿਚੋਂ ਕੁੱਝ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਛੀਵਾੜਾ ਪੁਲਿਸ ਹਵਾਲੇ ਕਰ ਦਿੱਤਾ | ਇਸ ਤੋਂ ਇਲਾਵਾ ਮੌਕੇ 'ਤੇ ਰੇਤੇ ਨਾਲ ਭਰੇ ਟਿੱਪਰ ਤੇ ਇੱਕ ਫਾਰਚੂਨਰ ਗੱਡੀ ਵੀ ਕਾਬੂ ਕੀਤੀ ਗਈ, ਜਿਸ ਵਿਚ ਸ਼ਰਾਬ ਦੀ ਖੁੱਲ੍ਹੀ ਬੋਤਲ ਦਾ ਵੀ ਜ਼ਿਕਰ ਕੀਤਾ ਗਿਆ ¢ ਅਸਲ ਵਿਚ ਪਿਛਲੇ ਕੁੱਝ ਦਿਨਾਂ ਦੌਰਾਨ ਮਾਛੀਵਾੜਾ ਦੇ ਆਸ ਪਾਸ ਨਾਜਾਇਜ਼ ਮਾਈਨਿੰਗ ਦੀ ਰਫ਼ਤਾਰ ਲਗਾਤਾਰ ਤੇਜ ਹੋਈ ਹੈ ਤੇ ਸਤਲੁਜ ਦਰਿਆ ਕਿਨਾਰੇ ਸੈਂਕੜੇ ਟਿੱਪਰ ਬਿਨਾਂ ਪ੍ਰਵਾਹ ਰੇਤੇ ਦਾ ਕਾਲਾ ਕਾਰੋਬਾਰ ਕਰ ਰਹੇ ਹਨ ¢ ਹਾਲਾਂਕਿ ਇਸ ਮਾਮਲੇ ਬਾਰੇ ਸਥਾਨਕ ਪੁਲਿਸ ਨੂੰ ਵੀ ਭਿਣਕ ਹੈ ਕਿਉਂਕਿ ਰੇਤੇ ਨਾਲ ਭਰੇ ਇਹ ਵਾਹਨ ਸ਼ਾਮ ਸਵੇਰ ਥਾਣੇ ਅੱਗੇ ਹੀ ਲੰਘ ਕੇ ਜਾਂਦੇ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ¢