30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੜਕਾਂ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜਿਆ, ਲੋਕ ਪ੍ਰੇਸ਼ਾਨ- ਕਾਕਾ <br/>

ਅਜੀਤ ਡੈਸਕ 01-09-2025
ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ- ਲਗਾਤਾਰ ਪੈ ਰਹੇ ਮੀਂਹ ਦੇ ਪਾਣੀ ਨੇ ਮਲੇਰਕੋਟਲਾ ਚੌਂਕ ਦੇ ਨੇੜਲੇ ਇਲਾਕਿਆਂ ਬੈਂਕ ਕਾਲੋਨੀ, ਪੀਰਖਾਨਾ ਰੋਡ ਅਤੇ ਮਲੇਰਕੋਟਲਾ ਰੋਡ ਦੀਆਂ ਗਲੀਆਂ ਦੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਇਨ੍ਹਾਂ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨੀ ਦੇ ਆਲਮ 'ਚੋਂ ਗੁਜ਼ਰਨਾ ਪੈ ਰਿਹਾ ਹੈ | ਲੋਕਾਂ ਤੋਂ ਕਰੋੜਾਂ ਰੁਪਏ ਦੇ ਟੈਕਸ ਇਕੱਠੇ ਕਰਕੇ ਇਹਨਾਂ ਸੜਕਾਂ ਦੇ ਨਿਰਮਾਣ ਤੇ ਖ਼ਰਚ ਕੀਤੇ ਜਾਂਦੇ ਹਨ ਪਰ ਸੜਕਾਂ ਦੇ ਨਾਲ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਹਾਲ ਬਹੁਤ ਬੁਰੇ ਹਨ | ਇਹ ਬਿਆਨ ਅੱਜ ਇੱਥੇ ਕੌਂਸਲਰ ਪਤੀ ਕਾਕਾ ਰਣਬੀਰ ਸਿੰਘ ਨੇ ਦਿੱਤਾ | ਉਨ੍ਹਾਂ ਕਿਹਾ ਕਿ ਜੀ. ਟੀ. ਰੋਡ ਅਤੇ ਮਲੇਰਕੋਟਲਾ ਰੋਡ ਦੇ ਨਾਲ ਲਗਦੇ ਸਾਰੇ ਰਿਹਾਇਸ਼ੀ ਇਲਾਕਿਆਂ ਵਿੱਚ ਸੜਕਾਂ ਦਾ ਪਾਣੀ ਤੇਜ ਰਫ਼ਤਾਰ ਲੋਕਾਂ ਦੇ ਘਰਾਂ ਵਿਚ ਵੜ ਗਿਆ, ਜਿਸ ਨਾਲ ਇਲਾਕੇ ਦੇ ਵਸਨੀਕਾਂ ਦਾ ਬਹੁਤ ਮਾਲੀ ਨੁਕਸਾਨ ਹੋਇਆ ਅਤੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਆਲਮ ਵਿਚੋਂ ਨਿਕਲਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਮੈਂ ਆਪਣੇ ਵਾਰਡ ਨੰਬਰ 25 ਦੇ ਨਿਵਾਸੀਆਂ ਵੱਲੋਂ ਸਰਕਾਰਾ ਨੂੰ ਖੰਨੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੜਕਾਂ ਤੋਂ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾਣ ਤੋਂ ਰੋਕਣ ਲਈ ਕੋਈ ਠੋਸ ਕਦਮ ਚੁੱਕਣ |

ਪਿਛਲੀ ਖ਼ਬਰ ਗੁਰ. ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਵਿਖੇ ਸਮਾਗਮ ਭਲਕੇ <br/> ਅਗਲੀ ਖ਼ਬਰ ਮੂਸਲਾਧਾਰ ਬਰਸਾਤ ਨੇ ਖੰਨਾ ਜਲਥਲ ਕੀਤਾ, ਕਈ ਘੰਟੇ ਬਿਜਲੀ ਰਹੀ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।