ਡੇਹਲੋਂ, 31 ਅਗਸਤ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਤੋਂ ਲਾਗਲੇ ਪਿੰਡ ਗੋਪਾਲਪੁਰ ਵਸਨੀਕ ਕਾਂਗਰਸ ਮਹਿਲਾ ਵਰਕਰ ਹਰਪ੍ਰੀਤ ਕੌਰ ਦੇ ਘਰ ਦੀ ਛੱਤ ਤੇਜ਼ ਰਫ਼ਤਾਰ ਮੀਂਹ ਨਾਲ ਡਿਗ ਜਾਣ ਸੰਬੰਧੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਬਾਅਦ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਵਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧਿਆਨ ਵਿਚ ਲਿਆਉਣ ਬਾਅਦ ਉਨ੍ਹਾਂ ਦੀ ਧਰਮ ਪਤਨੀ ਬੀਬੀ ਅੰਮਿ੍ਤਾ ਵੜਿੰਗ ਕਾਂਗਰਸੀ ਵਰਕਰ ਦਾ ਘਰ ਦੇਖਣ ਗੋਪਾਲਪੁਰ ਵਿਖੇ ਪੁੱਜੇ ¢ ਉਨ੍ਹਾਂ ਨੇ ਮਹਿਲਾ ਕਾਂਗਰਸੀ ਵਰਕਰ ਦੇ ਘਰ ਦੀ ਟੁੱਟੀ ਹੋਈ ਛੱਤ ਵੀ ਦੇਖੀ ਅਤੇ ਉਸ ਨੂੰ ਮਾਲੀ ਮਦਦ ਦਿੰਦਿਆਂ ਹੋਰ ਵੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ¢ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਘਰ ਦੇਖਣ ਲਈ ਟੀਮ ਆਵੇਗੀ ਅਤੇ ਜਲਦੀ ਹੀ ਹੋਰ ਮਦਦ ਕੀਤੀ ਜਾਵੇਗੀ¢ ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬੀ ਵੜਿੰਗ ਨੇ ਕਿਹਾ ਕਿ ਸਾਡਾ ਪਰਿਵਾਰ ਹਮੇਸ਼ਾ ਅਪਣੇ ਵਰਕਰਾਂ ਨਾਲ ਖੜ੍ਹਦਾ ਰਿਹਾ ਹੈ ਅਤੇ ਹਮੇਸ਼ਾ ਖੜ੍ਹਾਂਗੇ¢ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮੀਂਹ ਨਾਲ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਜਿਸ ਲਈ ਸਭ ਤੋਂ ਪਹਿਲਾ ਫ਼ਰਜ਼ ਸਰਕਾਰ ਦਾ ਹੁੰਦਾ ਹੈ ਕਿ ਉਹ ਲੋਕਾਂ ਨਾਲ ਖੜ੍ਹੇ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੁਣਿਆ ਹੁੰਦਾ ਹੈ¢ ਮੀਂਹ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਲੋਕਾਂ ਦੇ ਘਰਾਂ ਦੀਆਂ ਛੱਤਾਂ ਟੁੱਟ ਗਈਆਂ ਹਨ ਉਨ੍ਹਾਂ ਕੋਲ ਸਿਰ ਢੱਕਣ ਲਈ ਵੀ ਥਾਂ ਨਹੀਂ, ਪਰ ਸਰਕਾਰ ਨੂੰ ਲੋਕਾਂ ਨਾਲ ਖੜ੍ਹਨ ਦੀ ਬਜਾਇ ਡਰਾਮੇ ਕਰਨ ਤੋਂ ਸਵਾਏ ਕੁੱਝ ਨਹੀ ਕਰ ਰਹੀ¢ ਉਨ੍ਹਾਂ ਕਿਹਾ ਕਿ ਆਪ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ¢ ਇਸ ਮੌਕੇ ਸਮੇਂ ਕਾਂਗਰਸ ਪਾਰਟੀ ਬੁਲਾਰਾ ਕੰਵਰ ਹਰਪ੍ਰੀਤ ਸਿੰਘ, ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ, ਕਿਰਨਦੀਪ ਕੌਰ ਗਰੇਵਾਲ ਉਪ ਪ੍ਰਧਾਨ ਮਹਿਲਾ ਵਿੰਗ, ਪੀ. ਏ. ਜਗਸੀਰ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮ੍ਹਾ ਡੇਹਲੋਂ, ਮਨਜਿੰਦਰ ਸਿੰਘ ਨੋਨੀ ਸੀਲੋਂ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀਆਂ, ਬੀਬੀ ਸੁਖਜੀਤ ਕੌਰ ਪੱਦੀ, ਗੁਰਮੀਤ ਸਿੰਘ ਜੱਸੋਵਾਲ, ਸੁਖਵੰਤ ਸਿੰਘ ਲਾਲੀ ਜੱਸੋਵਾਲ, ਮਨਦੀਪ ਸਿੰਘ ਰਾਣਾ, ਜਗਦੀਪ ਸਿੰਘ ਕਿਲ੍ਹਾ ਰਾਏਪੁਰ, ਸਾਬਕਾ ਸਰਪੰਚ ਬਲਜਿੰਦਰ ਸਿੰਘ ਜਰਖੜ, ਸਰਬਪ੍ਰੀਤ ਸਿੰਘ ਪ੍ਰੀਤ ਡੇਹਲੋਂ ਅਤੇ ਗਮਦੂਰ ਸਿੰਘ ਰੰਗੀ ਸਮੇਤ ਹੋਰ ਹਾਜ਼ਰ ਸਨ¢
ਗੋਪਾਲਪੁਰ ਵਿਖੇ ਮੀਂਹ ਨਾਲ ਕਾਂਗਰਸੀ ਮਹਿਲਾ ਵਰਕਰ ਦੇ ਘਰ ਦੀ ਛੱਤ ਡਿਗੀ, ਅੰਮਿ੍ਤਾ ਵੜਿੰਗ ਵਲੋਂ ਮਾਲੀ ਮਦਦ
ਅਜੀਤ ਡੈਸਕ
01-09-2025