05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

'ਆਪ' ਦੇ ਸੰਗਠਨ ਇੰਚਾਰਜ ਰਾਣਾ ਕੂੰਨਰ ਵਲੋਂ ਬਲਾਕ ਮਲੌਦ ਦੇ ਪਿੰਡ ਬੇਰ ਕਲਾਂ ਵਿਖੇ ਮੀਟਿੰਗ

ਅਜੀਤ ਡੈਸਕ 20-07-2025
ਮਲੌਦ, 19 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀਆਂ ਲੋਕ ਉਸਾਰੂ ਤੇ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਬਲਾਕ ਮਲੌਦ ਦੇ ਪਿੰਡ ਬੇਰ ਕਲਾਂ ਵਿਖੇ ਬਲਾਕ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਪਿੰਡ ਬੇਰ ਕਲਾਂ,ਬੇਰ ਖ਼ੁਰਦ, ਬਾਬਰਪੁਰ, ਚੋਮੋ, ਦੌਲਤਪੁਰ, ਗੋਸਲ, ਕੂਹਲੀ ਕਲਾਂ, ਕੂਹਲੀ ਖ਼ੁਰਦ ਅਤੇ ਰੌਸੀਆਣਾ ਤੋਂ ਆਪ ਦੇ ਸਰਗਰਮ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਹਲਕਾ ਪਾਇਲ ਦੇ ਸੰਗਠਨ ਇੰਚਾਰਜ ਗੁਰਵਿੰਦਰ ਸਿੰਘ ਰਾਣਾ ਕੂੰਨਰ ਦੋਰਾਹਾ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਗਠਨ ਇੰਚਾਰਜ ਗੁਰਵਿੰਦਰ ਸਿੰਘ ਰਾਣਾ ਕੂੰਨਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਵੀ ਵਧੇਰੇ ਮਜ਼ਬੂਤ ਕਰਨ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚਾਉਣ ਲਈ ਸਰਗਰਮ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਪਾਰਟੀ ਦੇ ਵਿਸਥਾਰ ਸਬੰਧੀ ਵਿਚਾਰਾਂ ਕੀਤੀਆਂ | ਇਸ ਸਮੇਂ ਬਲਾਕ ਪ੍ਰਧਾਨ ਸਤਨਾਮ ਸਿੰਘ ਬੇਰ ਕਲਾਂ ਨੇ ਸੰਗਠਨ ਇੰਚਾਰਜ ਗੁਰਵਿੰਦਰ ਸਿੰਘ ਰਾਣਾ ਕੂੰਨਰ ਅਤੇ ਇਕੱਤਰ ਹੋਏ ਬਲਾਕ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ, ਡਾ: ਰਾਮਦਿਆਲ ਸਿੰਘ ਪੰਚ, ਸੈਕਟਰੀ ਬੇਅੰਤ ਸਿੰਘ, ਸ਼ਿੰਦਰਪਾਲ ਸਿੰਘ ਚੋਮੋ, ਰਮਨਦੀਪ ਸਿੰਘ ਗਿੱਲ, ਸਰਪੰਚ ਅਮਰਦੀਪ ਸਿੰਘ ਕੂਹਲੀ ਖ਼ੁਰਦ, ਸਰਪੰਚ ਪਰਮਜੀਤ ਸਿੰਘ ਕੂਹਲੀ ਕਲਾਂ, ਸਰਪੰਚ ਗੁਰਮੀਤ ਸਿੰਘ ਬੇਰ ਖ਼ੁਰਦ, ਚੇਅਰਮੈਨ ਗੁਰਪ੍ਰੀਤ ਸਿੰਘ ਬੇਰ ਕਲਾਂ, ਜਸਵਿੰਦਰ ਸਿੰਘ ਬਾਬਰ ਪੁਰ, ਸਵਰਨ ਸਿੰਘ ਬਾਬਰ ਪੁਰ, ਮਨਪ੍ਰੀਤ ਸਿੰਘ ਬਾਬਰ ਪੁਰ, ਜਸਵੀਰ ਸਿੰਘ ਬਾਬਰ ਪੁਰ, ਚਮਕੌਰ ਸਿੰਘ ਦੌਲਤਪੁਰ, ਮੇਜਰ ਸਿੰਘ , ਗੁਰਮੇਲ ਸਿੰਘ ਦੌਲਤਪੁਰ, ਰੂਪ ਸਿੰਘ ਦੌਲਤਪੁਰ, ਹਰਜਿੰਦਰ ਸਿੰਘ ਗੋਸਲ, ਰਵਿੰਦਰਪਾਲ ਗੋਸਲ, ਸੰਜੀਵ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀਲੋਂ ਖ਼ੁਰਦ ਵਿਖੇ ਅਹਿਮ ਮੀਟਿੰਗ ਸਮੇਂ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦਾ ਸੱਦਾ ਅਗਲੀ ਖ਼ਬਰ ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਕਿਸਾਨ ਸੁਚੇਤ ਰਹਿਣ-ਪੀ. ਏ. ਯੂ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।