ਪਾਇਲ, 19 ਜੁਲਾਈ (ਨਿਜ਼ਾਮਪੁਰ,ਰਜਿੰਦਰ ਸਿੰਘ)-ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇੱਕ ਨਵਾਂ ਵਿਸ਼ਾਣੂ ਰੋਗ ਹੈ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲ਼ਦਾ ਹੈ¢ ਇਹ ਵਿਸ਼ਾਣੂ ਝੋਨੇ ਦੀਆਂ ਮੋਜੂਦਾਂ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ¢ ਡਾ. ਪੀ. ਐੱਸ. ਸੰਧੂ, ਮੁਖੀ ਪੌਦਾ ਰੋਗ ਵਿਭਾਗ ਨੇ ਕਿਹਾ ਕਿ ਕਿਸਾਨ ਇਸ ਤਰਾਂ ਦੇ ਪੌਦਿਆਂ ਬਾਰੇ, ਜਿਨਾਂ ਦੇ ਲੱਛਣ ਸੰਭਾਵਿਤ ਬਿਮਾਰੀ ਵਾਲ਼ੇ ਨਜ਼ਰ ਆਉਣ 'ਤੇ ਨਜ਼ਦੀਕੀ ਕਿ੍ਸ਼ੀ ਵਿਗਿਆਨ ਕੇਂਦਰ ਜਾਂ ਪੀ. ਏ. ਯੂ. ਨੂੰ ਸੂਚਿਤ ਕਰ ਸਕਦੇ ਹਨ¢ ਡਾ. ਕੇ. ਐੱਸ. ਸੂਰੀ ਪ੍ਰਮੁੱਖ ਕੀਟ ਵਿਗੀਆਨੀ ਪੀ. ਏ. ਯੂ. ਨੇ ਜਾਣਕਾਰੀ ਦਿੱਤੀ ਕਿ ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ¢ ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜ੍ਹੇ ਬਲਬ ਜਗਾ ਕੇ ਰੱਖੋੋ¢ ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐੱਸ. ਸੀ. ਜਾਂ 60 ਗ੍ਰਾਮ ਉਲਾਲਾ 50 ਡਬਲਿਯੂ. ਜੀ. ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐੱਸ. ਜੀ. ਜਾਂ 120 ਗ੍ਰਾਮ ਚੈਸ 50 ਡਬਲਯੂ. ਜੀ. ਜਾਂ 400 ਮਿ.ਲਿ. ਆਰਕੈਸਟਰਾ 10 ਐੱਸ. ਸੀ. ਜਾਂ 300 ਮਿ.ਲਿ. ਇਮੇਜਿਨ 10 ਐੱਸ. ਸੀ. ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ 100 ਲਿਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੇ ਮੁੱਢਾਂ 'ਤੇ ਛਿੜਕਾਅ ਕਰੋ¢ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ. ਏ. ਯੂੂ. ਨੇ ਅੱਗੇ ਦੱਸਿਆ ਕਿ ਕਈ ਵਾਰੀ ਕੁਝ ਖੁਰਾਕੀ ਤੱਤਾਂ ਦੀ ਘਾਟ ਕਰ ਕੇ ਵੀ ਝੋਨੇ ਦੇ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ¢ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ. ਏ. ਯੂ. ਨੇ ਦੱਸਿਆ ਕਿ ਜਿਸ ਖੇਤ ਵਿਚ ਸਾਲ 2022 ਵਿਚ ਇਹ ਬਿਮਾਰੀ ਨਜ਼ਰ ਆਈ ਹੋਵੇ, ਓਥੇ ਖਾਸ ਧਿਆਨ ਰੱਖਿਆ ਜਾਵੇ¢ ਉਨ੍ਹਾਂ ਕਿਹਾ ਕਿ ਮਧਰੇ ਬੂਟਿਆਂ ਦੇ ਹੋਰ ਵੀ ਬਹੁਤ ਕਾਰਨ ਹੋ ਸਕਦੇ ਹਨ¢