ਰਾੜਾ ਸਾਹਿਬ, 18 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਵਿਧਾਨ ਸਭਾ ਹਲਕਾ ਪਾਇਲ ਤੋਂ 'ਆਪ' ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਡਾ. ਰਵਿੰਦਰਪਾਲ ਸ਼ਰਮਾ ਘੁਡਾਣੀ ਕਲ੍ਹਾਂ ਨੇ ਸਬਡਵੀਜ਼ਨ ਪਾਇਲ ਦੇ ਡੀ. ਐੱਸ. ਪੀ. ਹੇਮੰਤ ਮਲਹੋਤਰਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ¢ ਇਸ ਸਮੇਂ ਉਨ੍ਹਾਂ ਨਾਲ ਸੁਰੇਸ਼ ਸ਼ਰਮਾ ਆਪ ਆਗੂ ਵੀ ਮੌਜੂਦ ਸਨ¢ ਡਾ. ਸ਼ਰਮਾ ਨੇ ਮੁਲਾਕਾਤ ਸਮੇਂ ਹੇਮੰਤ ਮਲਹੋਤਰਾ ਡੀ. ਐੱਸ. ਪੀ. ਪਾਇਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਉਨ੍ਹਾਂ ਦੀ ਅਗਵਾਈ ਹੇਠ ਹਲਕਾ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਨਸ਼ਿਆਂ ਨੂੰ ਵੱਡੀ ਪੱਧਰ 'ਤੇ ਠੱਲ੍ਹ ਪਈ ਹੈ ਅਤੇ ਸਾਰਾ ਇਲਾਕਾ ਅੱਜ ਪੁਲਸ ਦੀ ਪ੍ਰਸ਼ੰਸਾ ਕਰ ਰਿਹਾ ਹੈ¢ ਇਸ ਸਮੇਂ ਡੀ. ਐੱਸ. ਪੀ. ਪਾਇਲ ਨੇ ਕਿਹਾ ਕਿ ਸਮਾਜ ਅੰਦਰੋਂ ਅਜਿਹੀਆਂ ਬੁਰਾਈਆਂ ਦਾ ਖ਼ਾਤਮਾ ਕਰਨ ਲਈ ਉਹ ਹਮੇਸ਼ਾ ਗੰਭੀਰ ਹਨ | ਉਨ੍ਹਾਂ ਕਿਹਾ ਕਿ ਪਾਇਲ, ਦੋਰਾਹਾ ਅਤੇ ਮਲੌਦ ਆਦਿ ਤਿੰਨੇ ਥਾਣਿਆਂ ਦੀ ਪੁਲਿਸ ਵਲੋਂ ਨਸ਼ਿਆਂ ਦੇ ਸੁਦਾਗਰਾਂ ਨੂੰ ਦਬੋਚਿਆ ਜਾ ਰਿਹਾ ਹੈ¢ ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਇਲਾਕੇ ਵਿਚ ਕਿਸੇ ਵੀ ਗਲਤ ਅਨਸਰ ਨੂੰ ਅੱਖ ਨਹੀ ਚੁੱਕਣ ਦਿੱਤੀ ਜਾਵੇਗੀ¢