25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੰਜ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਹੋਣਗੇ ਖੇਡ ਮੈਦਾਨ ਤਿਆਰ-ਗਿਆਸਪੁਰਾ <br/>

ਅਜੀਤ ਡੈਸਕ 19-07-2025
ਮਲੌਦ, 18 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਛੇੜੀ ਗਈ ਮਹਿਮ ਤਹਿਤ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਪ੍ਰਫੁੱਲਿਤ ਕਰਨ ਲਈ ਵਧੀਆ ਖੇਡ ਮੈਦਾਨ ਤਿਆਰ ਕਰ ਕੇ ਦੇਣ ਲਈ ਵਚਨਬੱਧ ਹਾਂ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਰਦਿਆਂ ਕਿਹਾ ਕਿ ਬਲਾਕ ਮਲੌਦ ਅਧੀਨ ਪੈਂਦੇ 16 ਪਿੰਡਾਂ ਵਿੱਚ 5 ਕਰੋੜ 11 ਲੱਖ 29 ਹਜਾਰ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਤਿਆਰ ਹੋਣਗੇ¢ ਉਨ੍ਹਾਂ ਕਿਹਾ ਕਿ ਪਹਿਲੀ ਸ਼ੁਰੂਆਤ ਵਿਚ ਪਿੰਡਾਂ ਅੰਦਰ ਬਣਨ ਵਾਲੇ ਖੇਡ ਮੈਦਾਨਾਂ ਦੇ ਟੈਂਡਰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਲੱਗ ਚੁੱਕੇ ਹਨ, ਜਿਨ੍ਹਾਂ ਵਿਚ ਪਿੰਡ ਬੇਰਖੁਰਦ, ਲਹਿਲ, ਝੱਮਟ, ਕਿਸ਼ਨਪੁਰਾ, ਭੀਖੀ ਖੱਟੜਾ, ਕੂਹਲੀ ਖ਼ੁਰਦ, ਕੁਲਾਹੜ, ਨਾਨਕਪੁਰ ਜਗੇੜਾ, ਰੱਬੋਂ ਨੀਚੀ, ਰਾਮਗੜ੍ਹ ਸਰਦਾਰਾਂ, ਸੇਖਾ, ਸਿਆੜ ਸੋਹੀਆਂ, ਬੇਰ ਕਲਾਂ, ਜੰਡਾਲੀ ਤੇ ਨਿਜ਼ਾਮਪੁਰ ਵਿਚ ਅਗਲੇ ਛੇ ਮਹੀਨਿਆਂ ਵਿਚ ਖੇਡ ਮੈਦਾਨ ਬਣ ਕੇ ਤਿਆਰ ਹੋ ਜਾਣਗੇ¢ ਇਸ ਮੌਕੇ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਸਮਾਜ ਸੇਵੀ ਡਾ. ਸਰਮਾ ਘੁਡਾਣੀ ਕਲਾਂ ਵਲੋਂ ਡੀ. ਐੱਸ. ਪੀ. ਪਾਇਲ ਹੇਮੰਤ ਮਲਹੋਤਰਾ ਨਾਲ ਮੁਲਾਕਾਤ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਲੈਂਡ ਪੂਲਿੰਗ ਦੇ ਵਿਰੋਧ 'ਚ ਡੀ. ਸੀ. ਦਫ਼ਤਰ ਸਾਹਮਣੇ ਧਰਨਾ 22 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।