ਖੰਨਾ, 18 ਜੁਲਾਈ (ਹਰਜਿੰਦਰ ਸਿੰਘ ਲਾਲ)-ਗਰੀਨ ਗਰੋਵ ਸਕੂਲ ਨੇ ਵਿਦਿਆਰਥੀਆਂ ਅਤੇ ਫੈਕਲਟੀ ਵਿਚ ਮੌਨਸੂਨ ਦੀਆਂ ਤਿਆਰੀਆਂ ਅਤੇ ਬਿਮਾਰੀਆਂ ਤੋਂ ਬਚਣ ਬਾਰੇ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਹੈ | ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ ਮੌਨਸੂਨ ਸੀਜ਼ਨ ਲਈ ਜ਼ਰੂਰੀ ਤਿਆਰੀਆਂ, ਇਸ ਮੌਕੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਦੇ ਉਪਾਵਾਂ ਬਾਰੇ ਦੱਸਿਆ | ਪ੍ਰੋਗਰਾਮ ਵਿਚ ਵਿਦਿਆਰਥੀਆਂ ਦੁਆਰਾ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ, ਪੇਸ਼ਕਾਰੀਆਂ ਕਰਨ ਵਾਲਿਆਂ ਵਿਚ ਕੋਮਲ, ਮਹਿਕ, ਤਰਨਪ੍ਰੀਤ ਅਤੇ ਖੁਸ਼ਪ੍ਰੀਤ, ਮਹਾਕਦੀਪ ਆਦਿ ਸ਼ਾਮਿਲ ਹਨ | 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਰਸਾਤੀ ਦਿਨਾਂ ਦੌਰਾਨ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ 'ਤੇ ਕੇਂਦਿ੍ਤ ਇੱਕ ਪਾਵਰਪੁਆਇੰਟ ਪੇਸ਼ਕਾਰੀ ਵੀ ਪੇਸ਼ ਕੀਤੀ | ਸਿਮਰਨਜੋਤ ਕੌਰ ਨੇ ਇੱਕ ਕਵਿਤਾ ਸੁਣਾਈ | ਅੰਗਰੇਜ਼ੀ ਵਿਭਾਗ ਦੇ ਅਧਿਆਪਕਾਂ ਨੇ ਵੀ ਮੌਨਸੂਨ ਜਾਗਰੂਕਤਾ ਦੀ ਮਹੱਤਤਾ 'ਤੇ ਭਾਸ਼ਣ ਦਿੱਤਾ | ਪ੍ਰਧਾਨ ਜੇ. ਪੀ. ਐਸ. ਜੌਲੀ ਨੇ ਵੀ ਸੰਬੋਧਨ ਕੀਤਾ | ਬਾਰ੍ਹਵੀਂ ਜਮਾਤ ਦੀ ਪ੍ਰਭਨੂਰ ਕੌਰ ਨੇ ਪੂਰੇ ਗ੍ਰੀਨ ਗਰੋਵ ਪਰਿਵਾਰ ਵੱਲੋਂ ਧੰਨਵਾਦ ਕੀਤਾ | ਪਿ੍ੰਸੀਪਲ, ਸੂਜ਼ੀ ਜਾਰਜ ਨੇ ਵਿਦਿਆਰਥੀਆਂ ਅਤੇ ਇੰਚਾਰਜਾਂ ਸਮਿਤਾ ਅਤੇ ਨਿਸ਼ਾ ਦੀ ਸ਼ਲਾਘਾ ਵੀ ਕੀਤੀ |