19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਜ਼ੋਨ ਖੇਡ ਕਮੇਟੀ ਕਿਲ੍ਹਾ ਰਾਏਪੁਰ ਦੀ ਸਰਬਸੰਮਤੀ ਨਾਲ ਚੋਣ ਪਿ੍ੰਸੀਪਲ ਪਰਮਜੀਤ ਕੌਰ ਪ੍ਰਧਾਨ ਅਤੇ ਬ੍ਰਹਮਜੋਤ ਸਿੰਘ ਜਗੇੜਾ ਤੀਜੀ ਵਾਰ ਜ਼ੋਨਲ ਸਕੱਤਰ ਬਣੇ

ਅਜੀਤ ਡੈਸਕ 16-07-2025
ਡੇਹਲੋਂ, 15 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)- ਜ਼ੋਨ ਕਿਲਾਰਾਏਪੁਰ ਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੀ ਮੀਟਿੰਗ ਪਿ੍ੰਸੀਪਲ ਪਰਮਜੀਤ ਕੌਰ ਅਤੇ ਜ਼ਿਲ੍ਹਾ ਅਬਜ਼ਰਵਰ ਸਤਿੰਦਰ ਕੌਰ ਗੁਰਮ ਦੀ ਅਗਵਾਈ ਹੇਠ ਸ. ਸ. ਸ. ਸ. ਕਿਲਾ ਰਾਏਪੁਰ ਵਿਖੇ ਹੋਈ | ਇਸ ਸਮੇਂ ਜ਼ੋਨ ਕਿਲਾਰਾਏਪੁਰ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਤੋਂ ਆਏ ਸਰੀਰਕ ਸਿੱਖਿਆ ਅਧਿਆਪਕਾਂ ਨੇ ਭਾਗ ਲਿਆ | ਮੀਟਿੰਗ ਦੌਰਾਨ ਅਧਿਆਪਕਾਂ ਵਲੋਂ ਜ਼ੋਨ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਸੰਚਾਲਨ ਕਰਨ ਲਈ ਖੇਡ ਕਮੇਟੀ ਚੁਣੀ ਗਈ | ਜਿਸ ਵਿਚ ਲਗਾਤਾਰ ਤੀਜੀ ਵਾਰ ਪ੍ਰਧਾਨ ਪਿੰ੍ਰਸੀਪਲ ਪਰਮਜੀਤ ਕੌਰ, ਜ਼ੋਨਲ ਸਕੱਤਰ ਬ੍ਰਹਮਜੋਤ ਸਿੰਘ ਜਗੇੜਾ, ਵਿੱਤ ਸਕੱਤਰ ਠਾਕੁਰਪ੍ਰੀਤ ਸਿੰਘ ਬੱਲੋਵਾਲ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ | ਇਸ ਕਮੇਟੀ ਵਿੱਚ ਟੈਕਨੀਕਲ ਸਕੱਤਰ ਵਜੋਂ ਨਵਦੀਪ ਸਿੰਘ ਆਸੀ, ਜਦਕਿ ਬਲਵਿੰਦਰ ਸਿੰਘ ਬੀਲ੍ਹਾ, ਰਣਜੀਤ ਸਿੰਘ ਫੱਲੇਵਾਲ, ਰਮਨਦੀਪ ਕੌਰ ਆਲਮਗੀਰ, ਅਨੀਤਾ ਗੁਪਤਾ ਸਰੀਂਹ ਨੂੰ ਮੈਂਬਰ ਚੁਣਿਆ ਗਿਆ | ਇਸ ਸਮੇਂ ਗੁਰਪ੍ਰੀਤ ਸਿੰਘ ਗਰੇਵਾਲ, ਦਵਿੰਦਰ ਸਿੰਘ ਹਰਗੋਬਿੰਦਪੁਰ, ਗਗਨਦੀਪ ਸਿੰਘ ਗੁੱਜਰਵਾਲ, ਕੁਲਵਿੰਦਰ ਸਿੰਘ ਡੇਹਲੋਂ, ਰਛਪਾਲ ਸਿੰਘ ਪੋਹੀੜ, ਜਗਮੋਹਨ ਸਿੰਘ ਰੰਗੂਵਾਲ, ਜੁਗਰਾਜ ਸਿੰਘ ਬ੍ਰਹਮਪੁਰ, ਸੰਯੋਗਤਾ ਨਾਰੰਗਵਾਲ, ਪਵਨਦੀਪ ਕੌਰ ਆਲਮਗੀਰ, ਇੰਦਰਬੀਰ ਕੌਰ ਘੁੰਗਰਾਣਾ, ਗਗਨਦੀਪ ਕੌਰ ਜੜਤੌਲੀ, ਜਸਪ੍ਰੀਤ ਕੌਰ ਗੁੱਜਰਵਾਲ, ਕਮਲਦੀਪ ਕੌਰ ਸਰਾਭਾ ਸਮੇਤ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਅੱਡਾ ਦਾਖਾ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਆਰੀਆ ਕੰਨਿਆ ਸਕੂਲ 'ਚ ਗੁਰੂ-ਪੂਰਨਿਮਾ ਸਬੰਧੀ ਪੋ੍ਰਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।