19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਆਰੀਆ ਕੰਨਿਆ ਸਕੂਲ 'ਚ ਗੁਰੂ-ਪੂਰਨਿਮਾ ਸਬੰਧੀ ਪੋ੍ਰਗਰਾਮ ਕਰਵਾਇਆ

ਅਜੀਤ ਡੈਸਕ 16-07-2025
ਲੁਧਿਆਣਾ, 15 ਜੁਲਾਈ (ਜਗਮੀਤ ਸਿੰਘ)-ਆਰੀਆ ਸਿੱਖਿਆ ਮੰਡਲ ਵਲੋਂ ਆਰੀਆ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਪੁਰਾਣਾ ਬਾਜ਼ਾਰ, ਲੁਧਿਆਣਾ ਵਿਚ ਗੁਰੂ-ਪੂਰਨਿਮਾ ਸਬੰਧੀ ਧਾਰਮਿਕ ਪੋ੍ਰਗਰਾਮ ਕਰਵਾਇਆ ਗਿਆ | ਸਕੂਲ ਦੀ ਪ੍ਰਮੁੱਖ ਅਨੂ ਸ਼ਰਮਾ ਦੇ ਨਾਲ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਰਹੇ | ਭਾਰਤੀ ਸਿੱਖਿਆ ਮੰਡਲ ਲੁਧਿਆਣਾ ਅਤੇ ਕਮਲਾ ਲੋਹਟੀਆ ਸਨਾਤਨ ਧਰਮ ਸੱਤ, ਲੁਧਿਆਣਾ ਦੀ ਸਹਾਇਕ ਅਧਿਆਪਕਾ ਨਿਧੀ ਸ਼ਰਮਾ ਨੇ ਗੁਰੂ-ਪੂਰਨਿਮਾ ਦੇ ਮਹੱਤਵ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦੇ ਹੋਏ ਵਿਦਿਆਰਥੀਆਂ ਨੂੰ ਪੁਰਾਣੇ ਗ੍ਰੰਥਾਂ ਅਤੇ ਪੁਰਾਣਾਂ ਤੋਂ ਉਦਾਹਰਨ ਲੈ ਕੇ ਮਾਤਾ-ਪਿਤਾ, ਗੁਰੂ ਅਤੇ ਪ੍ਰਮਾਤਮਾ ਪ੍ਰਤੀ ਸ਼ਰਧਾ, ਮਾਨ-ਸਨਮਾਨ ਅਤੇ ਹੁਕਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ | ਸਮਾਗਮ ਦੇ ਅੰਤ 'ਚ ਸਕੂਲ ਪ੍ਰਮੁੱਖ ਅਨੂ ਸ਼ਰਮਾ ਨੇ ਭਾਰਤੀ ਸਿੱਖਿਆ ਮੰਡਲ ਮੰਚ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਜ਼ੋਨ ਖੇਡ ਕਮੇਟੀ ਕਿਲ੍ਹਾ ਰਾਏਪੁਰ ਦੀ ਸਰਬਸੰਮਤੀ ਨਾਲ ਚੋਣ ਪਿ੍ੰਸੀਪਲ ਪਰਮਜੀਤ ਕੌਰ ਪ੍ਰਧਾਨ ਅਤੇ ਬ੍ਰਹਮਜੋਤ ਸਿੰਘ ਜਗੇ... ਅਗਲੀ ਖ਼ਬਰ ਭਰਵੇਂ ਵਿਰੋਧ ਦੇ ਬਾਵਜੂਦ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਲੈਣ ਦੀ ਪ੍ਰਤੀਕਿਰਿਆ ਤੇਜ਼ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।