ਰਾੜਾ ਸਾਹਿਬ, 15 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਗੀਤਕਾਰ ਸਭਾ ਘੁਡਾਣੀ ਕਲਾਂ ਦੀ ਮਹੀਨਾਵਾਰ ਮੀਟਿੰਗ ਮੁਮਤਾਜ਼ ਤਾਜੀ ਦੀ ਅਗਵਾਈ ਹੇਠ ਸਭਾ ਦੇ ਮੁੱਖ ਦਫ਼ਤਰ ਵਿਚ ਬੁਲਾਈ ਗਈ | ਜਿਸ ਵਿਚ ਵੱਖ-ਵੱਖ ਗੀਤਕਾਰ 'ਤੇ ਕਲਾਕਾਰ ਸ਼ਾਮਿਲ ਹੋਏ | ਜਨਰਲ ਸਕੱਤਰ ਬੰਤ ਘੁਡਾਣੀ ਨੇ ਹਾਜ਼ਰੀਨ ਨੂੰ ਜੀ ਆਇਆ ਆਖਿਆ, ਉਪਰੰਤ ਗਿ: ਚਰਨਜੀਤ ਸਿੰਘ ਨੇ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਭਾ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ | ਜਗਪਾਲ ਸਿੰਘ ਜੱਗਾ ਜਮਾਲਪੁਰੀ ਨੇ ਗੀਤ ਜੱਗ ਉੱਤੋਂ ਮਿੱਠਾ ਵਿਚੋਂ ਤਲਵਾਰ ਹਾਣੀਓ, ਮੁਕੰਦ ਸਿੰਘ ਦੁਧਾਲ ਨੇ ਗੀਤ ਕੀਮਤ ਕਰੋੜਾਂ ਦੀ, ਜਸਵਿੰਦਰ ਸਿੰਘ ਪੰਧੇਰ ਖੇੜੀ ਨੇ ਗੀਤ ਕਿੱਦਾਂ ਦਾ ਇਨਸਾਨ ਹੋ ਗਿਆ, ਭੋਲੂ ਧੋਲਮਾਜਰਾ ਨੇ ਗੀਤ ਛੱਡ ਭੋਲੂ ਕੀ ਲੈਣਾ, ਮਲਕੀਤ ਸਿੰਘ ਮਾਲੜਾ ਗਿੱਲਾਂ ਨੇ ਗੀਤ ਸਾਉਣ ਮਹੀਨਾ, ਦਵਿੰਦਰ ਸਿੰਘ ਧੌਲਮਾਜਰਾ ਨੇ ਗੀਤ ਠੇਕੇ ਖੁੱਲੇ੍ਹ ਦੇ ਖੁੱਲ੍ਹੇ, ਹਰਪ੍ਰੀਤ ਸਿੰਘ ਸਿਹੌੜਾ ਨੇ ਗੀਤ ਊਧਮ ਸਿੰਘ ਦੇ ਵਾਰਿਸ ਹਾਂ, ਬਿੱਕਰ ਚਾਪੜੇ ਵਾਲੇ ਨੇ ਗੀਤ ਆ ਗਏ ਨਰਾਤੇ, ਬੰਤ ਘੁਡਾਣੀ ਨੇ ਗੀਤ ਹਨ੍ਹੇਰੀਆਂ ਤੂਫ਼ਾਨ ਬਣ ਜਾਣੀਆਂ ਅਤੇ ਮੁਮਤਾਜ਼ ਤਾਜੀ ਨੇ ਗੀਤ ਨਸ਼ਿਆਂ ਨੇ ਰੰਗਲਾ ਪੰਜਾਬ ਰੋਲਤਾ ਸੁਣਾ ਕੇ ਚੰਗਾ ਰੰਗ ਬੰਨਿ੍ਹਆ | ਇਸ ਸਮੇਂ ਕਈ ਗੀਤਾਂ ਤੇ ਬੇਹੱਦ ਪ੍ਰਭਾਵਸ਼ਾਲੀ ਵਿਚਾਰ ਚਰਚਾ ਹੋਈ | ਜਿਸ ਵਿਚ ਕੌਮਾਂਤਰੀ ਸੋਚ ਦੇ ਸੰਪਾਦਕ ਦਵਿੰਦਰ ਸਿੰਘ ਧੌਲਮਾਜਰਾ, ਕਰਨਵੀਰ ਸਿੰਘ ਦੁਧਾਲ, ਜਗਦੇਵ ਸਿੰਘ ਲਾਲੀ, ਗਗਨਦੀਪ ਸਿੰਘ ਅਤੇ ਮੁਹੰਮਦ ਸੁਲਤਾਨ ਨੇ ਹਿੱਸਾ ਲਿਆ | ਅਖੀਰ ਵਿੱਚ ਪ੍ਰਧਾਨ ਮੁਮਤਾਜ਼ ਤਾਜੀ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ |