19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਹਰਕੰਵਲ ਸਿੰਘ ਨੂੰ ਸ਼ਰਧਾਂਜਲੀਆਂ

ਅਜੀਤ ਡੈਸਕ 16-07-2025
ਮਲੌਦ, 15 ਜੁਲਾਈ (ਦਿਲਬਾਗ ਸਿੰਘ ਚਾਪੜਾ)- ਅੱਜ ਪਿੰਡ ਰਾਮਗੜ ਸਰਦਾਰਾਂ ਵਿਖੇ ਵਾਲੀਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਹਰਕੰਵਲ ਸਿੰਘ ਟੌਮ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ਭਾਈ ਵਰਿੰਦਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਪ੍ਰਮਾਣਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਮਨੁੱਖ ਜੀਵਨ ਦਾ ਪ੍ਰਯੋਜਨ ਕੀ ਹੈ, ਅਸੀ ਕੌਣ ਹਾਂ, ਕਿਸ ਮਕਸਦ ਲਈ ਆਏ ਹਾਂ ਅਤੇ ਇਸ ਜੀਵਨ ਨੂੰ ਸਫਲ ਕਰਨ ਲਈ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ ਕਿੰਨਾ ਜ਼ਰੂਰੀ ਹੈ | ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸਵਰਗੀ ਹਰਕੰਵਲ ਸਿੰਘ ਦੇ ਜੀਵਨ ਸੇਧ ਲੈਣ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਖੇਡਾਂ ਰਾਹੀ ਆਪਣੇ ਪਿੰਡ ਅਤੇ ਹਲਕੇ ਦਾ ਨਾਮ ਰੌਸ਼ਨ ਕੀਤਾ | ਇਸ ਸਮੇਂ ਭਾਜਪਾ ਆਗੂ ਸੁਖਵੰਤ ਸਿੰਘ ਟਿੱਲੂ, ਡੀ. ਐਸ. ਪੀ. ਸਿਕੰਦਰ ਸਿੰਘ, ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ, ਮਾਸਟਰ ਪਰਮਿੰਦਰ ਪਾਲ ਸਿੰਘ, ਪਿ੍ੰਸੀਪਲ ਸੁਰਜੀਤ ਸਿੰਘ, ਮਾਸਟਰ ਧਰਮਵੀਰ ਸ਼ਰਮਾ, ਵਾਲੀਵਾਲ ਖਿਡਾਰੀ ਸੁਖਜਿੰਦਰ ਧਾਰਨੀ, ਗੁਰਦੀਸ ਸਿੰਘ, ਅਵਤਾਰ ਸਿੰਘ ਗੋਲੂ, ਕੋਚ ਇੰਦਰਜੀਤ ਸਿੰਘ, ਨਰਿੰਦਰ ਸਿੰਘ ਮਾਣਾ, ਅੰਮਿ੍ਤਪਾਲ ਸਿੰਘ ਬਿੱਟੀ, ਜਰਨੈਲ ਸਿੰਘ ਕੈਲੇ, ਹੈਡਮਾਸਟਰ ਦਲੀਪ ਸਿੰਘ, ਜਥੇਦਾਰ ਜੋਗਾ ਸਿੰਘ, ਫੌਜੀ ਮਨੈਲਾ ਅਤੇ ਗੁਰਮੀਤ ਸਿੰਘ ਤੋਂ ਇਲਾਵਾ ਹੋਰਨਾਂ ਸ਼ਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਰਿੰਪੀ ਘਲੋਟੀ, ਪੌਪੀ ਘਲੋਟੀ ਅਤੇ ਸੁਖ ਪੰਧੇਰ ਨੇ ਵਿਦੇਸ਼ ਵਿਚੋਂ ਸੋਗ ਸੰਦੇਸ਼ ਭੇਜੇ | ਨਗਰ ਪੰਚਾਇਤ ਰਾਮਗੜ ਸਰਦਾਰਾਂ ਅਤੇ ਸਮੁੱਚੇ ਵਾਲੀਬਾਲ ਖਿਡਾਰੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਅੰਤਿਮ ਅਰਦਾਸ ਵਿਚ ਸ਼ਮੂਲੀਅਤ ਕੀਤੀ | ਮਾਸਟਰ ਨਿਰਭੈ ਸਿੰਘ ਨੇ ਪਰਿਵਾਰ ਦੀ ਦੁੱਖ ਵੰਡਾਉਣ ਪੁੱਜੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਗੀਤਕਾਰ ਸਭਾ ਘੁਡਾਣੀ ਕਲਾਂ ਦੀ ਹੋਈ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸਰਪੰਚ ਤੂਰ ਨੇ ਹੈਲਥ ਕਾਰਡ ਜਾਰੀ ਕਰਨ ਦੇ ਐਲਾਨ ਦਾ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।