24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦੋਹਰੀ ਡਿਊਟੀ ਤੋਂ ਛੋਟ ਨਾ ਦਿੱਤੀ ਤਾਂ ਚੋਣ ਕੰਮਾਂ ਦਾ ਬਾਈਕਾਟ ਕਰਕੇ ਧਰਨਾ ਦੇਵਾਂਗੇ-ਮੇਲਾ ਸਿੰਘ

ਅਜੀਤ ਡੈਸਕ 08-12-2025
ਸਰਦੂਲਗੜ੍ਹ, 7 ਦਸੰਬਰ (ਜੀ.ਐਮ ਅਰੋੜਾ)-ਬੀ.ਐੱਲ.ਓ ਯੂਨੀਅਨ ਦੀ ਇੱਥੇ ਹੋਈ ਇਕੱਤਰਤਾ 'ਚ ਪ੍ਰਧਾਨ ਮੇਲਾ ਸਿੰਘ ਆਲੀਕੇ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਦੋਹਰੀ ਡਿਊਟੀ ਲਾਏ ਜਾਣ 'ਤੇ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ | ਉਨ੍ਹਾਂ ਸਰਕਾਰ ਖਿਲਾਫ਼ ਰੋਸ ਪ੍ਰਗਟਾਉਂਦਿਆ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਦੋਹਰੀ ਡਿਊਟੀ ਲੈਣ ਤੋਂ ਛੋਟ ਦੇਣ ਲਈ ਵੀ ਕਿਹਾ ਗਿਆ ਹੈ ਪਰ ਮਾਨਸਾ ਜਿਲ੍ਹੇ 'ਚ ਦੋਹਰੀ ਡਿਊਟੀ ਲੈ ਕੇ ਬੀ.ਐੱਲ.ਓਜ਼ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਡਾਟਾ ਆਨਲਾਈਨ ਕਰਨ ਲਈ 500 ਰੁਪਏ ਮਹੀਨਾ ਮੋਬਾਇਲ ਭੱਤਾ ਅਤੇ ਛੁੱਟੀਆਂ ਦੌਰਾਨ ਕੀਤੇ ਕੰਮ ਬਦਲੇ ਛੁੱਟੀਆਂ ਦਿੱਤੀਆ ਜਾਣ | ਇਸ ਮੌਕੇ ਅੰਗਰੇਜ਼ ਸਿੰਘ, ਰਾਜਕੁਮਾਰ, ਗੁਰਮੁਖ ਸਿੰਘ, ਸੰਦੀਪ ਸਿੰਘ, ਸੁਖਵੰਤ ਰਾਏ, ਗੁਰਪ੍ਰੀਤ ਸਿੰਘ, ਤੇਜ ਰਾਮ, ਦਰਸ਼ਨ ਸਿੰਘ, ਬਾਦਲ ਸਿੰਘ, ਬਲਵਿੰਦਰ ਸਿੰਘ, ਬੰਸੀ ਲਾਲ, ਮਨਦੀਪ ਸਿੱਧੂ, ਬੂਟਾ ਰਾਮ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਜਮਹੂਰੀ ਅਧਿਕਾਰ ਸਭਾ ਵਲੋਂ ਕÏਮਾਂਤਰੀ ਮਨੁੱਖੀ ਅਧਿਕਾਰ ਦਿਵਸ ਮÏਕੇ ਕਾਨਫ਼ਰੰਸ 10 ਨੂੰ <br/> ਅਗਲੀ ਖ਼ਬਰ ਲੋਕਤੰਤਰ ਦੀ ਦੁਹਾਈ ਪਾਉਣ ਵਾਲੀ 'ਆਪ' ਹੀ ਕਰ ਰਹੀ ਹੈ ਲੋਕਤੰਤਰ ਦਾ ਘਾਣ-ਅਸ਼ਵਨੀ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।