24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਇਟਾਲੀਅਨ ਨਾਗਰਿਕਤਾ ਲੈਣ ਗਈ ਮੋਰੱਕੋ ਮੂਲ ਦੀ ਬੀਬੀ ਨੂੰ ਇਤਾਲਵੀ ਭਾਸ਼ਾ ਨਾ ਆਉਣ ਕਾਰਨ ਮੇਅਰ ਨੇ ਨਾਗਰਿਕਤਾ ਦੇਣ ਤੋਂ ਕੀਤੀ ਕੋਰੀ ਨਾਂਹ

ਵੈਨਿਸ (ਇਟਲੀ), 24 ਸਤੰਬਰ (ਹਰਦੀਪ ਸਿੰਘ ਕੰਗ)- ਇਟਲੀ ਵਿਚ ਜਿਹੜੇ ਲੋਕ ਕਾਮਯਾਬੀ ਦਾ ਇਤਿਹਾਸ ਰਚਣ ਦੇ ਸੁਪਨੇ ਦੇਖਦੇ ਹਨ ਇਹ ਖ਼ਬਰ ਉਨ੍ਹਾਂ ਲਈ ਵਿਸੇ਼ਸ ਹੈ ਕਿ ਜੇਕਰ ਉਨ੍ਹਾਂ ਨੂੰ ਇਟਾਲੀਅਨ ਭਾਸ਼ਾ ਦਾ ਢੁੱਕਵਾ ਗਿਆਨ ਨਹੀ ਹੈ ਤਾਂ ਉਹ ਜਿੱਤੀ ਹੋਈ ਬਾਜੀ ਵੀ ਹਾਰ ਸਕਦੇ ਹਨ ਕਿਉਂਕਿ ਹੁਣ ਇਟਲੀ ਦੀਆਂ ਕਈ ਨਗਰ ਪਾਲਿਕਾਵਾਂ ਉਨ੍ਹਾਂ ਲੋਕਾਂ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਮੁਨਕਰ ਹੋ ਰਹੀਆਂ ਹਨ

ਅਜੀਤ ਡੈਸਕ 24-09-2026

ਵੈਨਿਸ (ਇਟਲੀ), 24 ਸਤੰਬਰ (ਹਰਦੀਪ ਸਿੰਘ ਕੰਗ)- ਇਟਲੀ ਵਿਚ ਜਿਹੜੇ ਲੋਕ ਕਾਮਯਾਬੀ ਦਾ ਇਤਿਹਾਸ ਰਚਣ ਦੇ ਸੁਪਨੇ ਦੇਖਦੇ ਹਨ ਇਹ ਖ਼ਬਰ ਉਨ੍ਹਾਂ ਲਈ ਵਿਸੇ਼ਸ ਹੈ ਕਿ ਜੇਕਰ ਉਨ੍ਹਾਂ ਨੂੰ ਇਟਾਲੀਅਨ ਭਾਸ਼ਾ ਦਾ ਢੁੱਕਵਾ ਗਿਆਨ ਨਹੀ ਹੈ ਤਾਂ ਉਹ ਜਿੱਤੀ ਹੋਈ ਬਾਜੀ ਵੀ ਹਾਰ ਸਕਦੇ ਹਨ ਕਿਉਂਕਿ ਹੁਣ ਇਟਲੀ ਦੀਆਂ ਕਈ ਨਗਰ ਪਾਲਿਕਾਵਾਂ ਉਨ੍ਹਾਂ ਲੋਕਾਂ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਮੁਨਕਰ ਹੋ ਰਹੀਆਂ ਹਨ, ਜਿਨ੍ਹਾਂ ਨੂੰ ਇਟਾਲੀਅਨ ਭਾਸ਼ਾ ਦਾ "ੳ ਅ" ਨਹੀਂ ਆਉਂਦਾ ਭਾਵ ਢੁੱਕਵਾ ਗਿਆਨ ਨਹੀਂ । ਇਟਾਲੀ ਵਿਚ ਇਟਾਲੀਅਨ ਭਾਸ਼ਾ ਦੀ ਕੀ ਮੱਹਤਵਤਾ ਹੈ, ਇਹ ਗੱਲ ਉਸ ਮੋਰੱਕੋ ਮੂਲ ਦੀ ਬੀਬੀ ਨੂੰ ਪੁੱਛੋ, ਜਿਸ ਨੂੰ ਬੀਤੇ ਦਿਨ ਇਟਾਲੀਅਨ ਨਾਗਰਿਕਤਾ ਮਿਲਣੀ ਸੀ ਪਰ ਅਫ਼ਸੋਸ ਬੀਬੀ ਨੂੰ ਇਟਾਲੀਅਨ ਭਾਸ਼ਾ ਦਾ "ਅਲਫ਼ ਬੇ "ਵੀ ਪਤਾ ਨਹੀਂ ਸੀ, ਜਿਸ ਕਾਰਨ ਉਸ ਦੇ ਚਾਅ ਵਿਚ ਰਹਿ ਗਏ। ਇਕ ਮੋਰੱਕੋ ਮੂਲ ਦੀ ਬੀਬੀ, ਜਿਸ ਨੇ ਕਿ ਸੂਬਾ ਵੇਨੇਤੋ ਜ਼ਿਲ੍ਹਾ ਪਾਦੁਆ ਦੇ ਸ਼ਹਿਰ ਕਾਦੋਨੇਗੇ ਦੇ ਮੇਅਰ ਮਾਰਕੋ ਸਕੇਜਾਰੋ ਕੋਲੋ ਇਟਾਲੀਅਨ ਨਾਗਰਿਕਤਾ ਲੈਣ ਲਈ ਸਹੁੰ ਚੁੱਕਣੀ ਸੀ, ਜਦੋਂ ਇਹ ਬੀਬੀ ਨਗਰ ਪਾਲਿਕਾ ਦੇ ਮੇਅਰ ਸਾਹਿਬ ਦੇ ਦਫ਼ਤਰ ਗਈ ਤਾਂ ਅੱਗੋਂ ਮੇਅਰ ਸਾਹਿਬ ਨੇ ਜਦੋਂ ਬੀਬੀ ਤੋਂ ਉਸ ਦਾ ਨਾਮ ਤੇ ਹਾਲ-ਚਾਲ ਪੁੱਛਿਆ ਤਾਂ ਬੀਬੀ ਮੇਅਰ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕੀ। ਇਹ ਦੇਖ ਮੇਅਰ ਸਾਹਿਬ ਹੈਰਾਨ ਰਹਿ ਗਏ ਕਿ ਜਿਸ ਬੀਬੀ ਨੇ ਇਟਾਲੀਅਨ ਨਾਗਰਿਕਤਾ ਲੈਣੀ ਹੈ ਉਸ ਨੂੰ ਇਟਾਲੀਅਨ ਭਾਸ਼ਾ ਦਾ ਕੋਈ ਗਿਆਨ ਨਹੀਂ, ਜਿਸ ਕਾਰਨ ਇਹ ਬੀਬੀ ਨਾਗਰਿਕਤਾ ਲੈਣ ਦੀ ਹੱਕਦਾਰ ਨਹੀਂ। ਬੇਸ਼ੱਕ ਕਿ ਉਸ ਨੇ ਭਾਸ਼ਾ ਨੂੰ ਛੱਡ ਸਾਰੀਆਂ ਸ਼ਰਤਾਂ ਪੂਰੀਆਂ ਕੀਤੀ ਹਨ।

ਮੇਅਰ ਨੇ ਉਸ ਬੀਬੀ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਇਨਕਾਰ ਕਰਦਿਆਂ ਭਾਸ਼ਾ ਸਿੱਖ ਕੇ ਆਉਣ ਦੀ ਗੱਲ ਕਹਿ ਦਿੱਤੀ। ਇਸ ਸਾਰੇ ਘਟਨਾਕ੍ਰਮ ਨੂੰ ਕਾਦੋਨੇਗੇ ਦੇ ਮੇਅਰ ਮਾਰਕੋ ਸਕੇਜਾਰੋ ਨੇ ਉਸੇ ਦਿਨ ਆਪਣੇ ਵਲੋਂ ਸੋਸ਼ਲ ਮੀਡੀਆ ਉਪੱਰ ਸਾਂਝਾ ਕਰਦਿਆਂ ਕਿਹਾ ਕਿ ਉਹ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੇ ਹਨ ਜਿਹੜੇ ਕਿ ਵਿਦੇਸ਼ੀ ਮੂਲ ਦੇ ਹੁੰਦੇ ਹਨ ਤੇ ਕਾਨੂੰਨ ਦੀ ਸਾਰੀ ਪ੍ਰਕ‌ਿਰਿਆ ਪੂਰੀ ਕਰ ਅੰਤ ਵਿਚ ਲੋੜੀਂਦੀ ਸਹੁੰ ਚੁੱਕਣ ਵਾਲੇ ਹੁੰਦੇ ਹਨ। ਇਹ ਹਮੇਸ਼ਾ ਇਕ ਮਹੱਤਵਪੂਰਨ ਕਾਰਵਾਈ ਹੁੰਦੀ ਹੈ। ਇਤਾਲਵੀ ਨਾਗਰਿਕ ਬਣਨ ਦਾ ਮਤਲਬ ਹੈ ਇਟਾਲੀਅਨ ਭਾਈਚਾਰੇ ਨੂੰ ਪੂਰੀ ਤਰ੍ਹਾਂ ਅਪਣਾਉਣਾ,ਅਧਿਕਾਰ ਪ੍ਰਾਪਤ ਕਰਨੇ ਪਰ ਨਾਲ ਹੀ ਦੇਸ਼ ਪ੍ਰਤੀ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਵੀ ਦਿਲੋਂ ਸਤਿਕਾਰ ਦੇਣਾ,ਇਤਾਲਵੀ ਨਾਗਰਿਕਤਾ ਲੈਣ ਲਈ ਜਿਵੇਂ ਹੋਰ ਕਈ ਸ਼ਰਤਾਂ ਹਨ, ਉੱਥੇ ਇਟਾਲੀਅਨ ਭਾਸ਼ਾ ਦਾ ਢੁੱਕਵਾ ਗਿਆਨ ਹੋਣਾ ਵੀ ਲਾਜ਼ਮੀ ਹੈ।ਹਾਲਾਂਕਿ ਅੱਜ ਉਨ੍ਹਾਂ ਆਪਣੇ ਕਾਰਜਕਾਲ ਵਿਚ ਪਹਿਲੀ ਵਾਰ ਅਜਿਹਾ ਕੇਸ ਦੇਖਿਆ, ਜਿਸ ਵਿਚ ਇਟਾਲੀਅਨ ਨਾਗਰਿਕਤਾ ਲੈਣ ਵਾਲਾ ਵਿਅਕਤੀ ਇਤਾਲਵੀ ਭਾਸ਼ਾ ਦੇ ਸਰਲ ਸਵਾਲਾਂ ਦੇ ਜਵਾਬ ਵੀ ਨਹੀਂ ਦੇ ਸਕਿਆ ਤੇ ਨਾਂ ਹੀ ਸਹੁੰ ਵਾਲਾ ਬਿਆਨ ਖੁੱਲਕੇ ਪੜ੍ਹ ਸਕਿਆ।

ਇਸ ਕਾਰਵਾਈ ਵਿਚ ਮੇਅਰ ਨੇ ਕਿਹਾ ਕਿ ਉਸ ਨੇ ਆਪਣੇ ਫ਼ਰਜ਼ ਨੂੰ ਅੰਜ਼ਾਮ ਦਿੰਦਿਆਂ ਮੋਰੱਕੋ ਮੂਲ ਦੀ ਔਰਤ ਨੂੰ ਇਟਾਲੀਅਨ ਨਾਗਰਿਕਤਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਜਿਹੜਾ ਕਿ ਉਨ੍ਹਾਂ ਲੋਕਾਂ ਲਈ ਸਬਕ ਹੋਵੇਗਾ ਜਿਹੜੇ ਕਿ ਇਟਲੀ ਦੀ ਨਾਗਰਿਕਤਾ ਲੈਣੀ ਚਾਹੁੰਦੇ ਹਨ ਪਰ ਇਤਾਲਵੀ ਭਾਸ਼ਾ ਵਿਚ ਜ਼ੀਰੋ ਹਨ।ਜ਼ਿਕਰਯੋਗ ਹੈ ਅਜਿਹੇ ਕੇਸ ਇਟਲੀ ਭਰ ਵਿਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਕਾਰਨ ਉਨ੍ਹਾਂ ਲੋਕਾਂ ਦੇ ਚਿਹਰਿਆਂ ਦੇ ਰੰਗ ਵੀ ਪੀਲੇ ਪੈ ਗਏ, ਜਿਨ੍ਹਾਂ ਇਤਾਲਵੀ ਬੋਲੀ ਦੇ ਸਰਟੀਫਿਕੇਟ ਮੁੱਲ ਲੈ ਕੇ ਸਿਟੀਜਨ ਦੀ ਅਰਜ਼ੀ ਦਿੱਤੀ ਹੋਈ ਹੈ, ਜਦੋਂ ਕਿ ਉਨ੍ਹਾਂ ਲੋਕਾਂ ਦਾ ਹੱਥ ਬੋਲੀ ਵਿਚ ਤੰਗ ਹੈ। ਅਜਿਹੇ ਲੋਕਾਂ ਦਾ ਹੁਣ ਕੀ ਬਣੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਗੱਲ ਪੱਕੀ ਹੈ ਕਿ ਭਵਿੱਖ ਵਿਚ ਬਿਨ੍ਹਾਂ ਇਟਾਲੀਅਨ ਭਾਸ਼ਾ ਕਾਮਯਾਬ ਹੋਣਾ ਔਖਾ ਹੀ ਨਹੀਂ ਸਗੋਂ ਨਾ-ਮੁੰਮਕਿਨ ਹੋਵੇਗਾ।

ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਬਿਨਾਂ ਨੰਬਰ ਪਲੇਟ/ਗਲਤ ਜਾਂ ਟੈਂਪਰਡ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਪੰਪਾਂ ’ਤੇ...