26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਠਿੰਡਾ ਵਲੋਂ ਪਹਿਲੀ 'ਅਥਲੈਟਿਕਸ ਲੀਗ' ਆਯੋਜਿਤ <br/>

ਅਜੀਤ ਡੈਸਕ 21-11-2025
ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅਥਲੈਟਿਕਸ ਵਾਲੀਆਂ ਲੜਕੀਆਂ ਦੀ ਪ੍ਰਤਿਭਾ ਨੂੰ ਨਿਖਾਰਣ ਦੇ ਮਕਸਦ ਨਾਲ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਬਠਿੰਡਾ ਵਲੋਂ ਜ਼ਿਲ੍ਹਾ ਪ੍ਰਧਾਨ ਕੇ.ਪੀ.ਐਸ. ਬਰਾੜ ਦੀ ਅਗਵਾਈ ਵਿਚ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਪਹਿਲੀ 'ਅਥਲੈਟਿਕਸ ਲੀਗ' ਕਰਵਾਈ ਗਈ, ਜਿਸ ਵਿਚ 14 ਅਤੇ 16 ਸਾਲ ਉਮਰ ਵਰਗ ਦੀਆਂ ਵੱਡੀ ਗਿਣਤੀ ਲੜਕੀਆਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ | ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਅਮਰਵੀਰ ਸਿੰਘ ਲਾਡੀ ਗਰੇਵਾਲ ਨੇ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੈਥਲਨ 'ਏ' ਵਿਚੋਂ ਸਹਿਜਪ੍ਰੀਤ ਕੌਰ ਨੇ 867 ਅੰਕ ਹਾਸਲ ਕਰਕੇ ਪਹਿਲਾ ਸਥਾਨ ਅਤੇ ਗੁਰਨੂਰ ਕੌਰ ਨੇ 797 ਅੰਕ ਹਾਸਲ ਕਰਕੇ ਦੂਸਰਾ ਸਥਾਨ ਹਾਸਲ ਕੀਤਾ | ਜਦਕਿ ਟਰੈਥਲਨ 'ਬੀ' ਵਿਚੋਂ ਸੁਖਮਨਦੀਪ ਕੌਰ ਨੇ 2360 ਅੰਕ ਹਾਸਲ ਕਰਕੇ ਪਹਿਲਾ ਅਤੇ ਕਮਲਪ੍ਰੀਤ ਕੌਰ ਨੇ 1940 ਅੰਕ ਹਾਸਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ | ਟਰੈਥਲਨ 'ਸੀ' ਵਿਚੋਂ ਅਮਨਜੋਤ ਕੌਰ ਨੇ 1701 ਅੰਕ ਲੈ ਕੇ ਪਹਿਲਾ, ਹੁਨਰਪ੍ਰੀਤ ਕੌਰ ਨੇ 1650 ਅੰਕ ਲੈ ਕੇ ਦੂਜਾ ਅਤੇ ਜਸਪ੍ਰਵੀਨ ਕੌਰ ਨੇ 1625 ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ 16 ਸਾਲ ਉਮਰ ਵਰਗ ਵਿਚ ਕੋਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿਚੋਂ ਪਹਿਲਾ, ਗੁਰਮਨ ਕੌਰ ਨੇ ਦੂਜਾ ਅਤੇ ਨੂਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ | 60 ਮੀਟਰ ਦੌੜ ਵਿਚ ਖੁਸ਼ਦੀਪ ਕੌਰ ਪਹਿਲੇ, ਗੁਰਪ੍ਰੀਤ ਕੌਰ ਦੂਜੇ ਅਤੇ ਜਸਮੀਤ ਕੌਰ ਤੀਜੇ ਸਥਾਨ 'ਤੇ ਰਹੀ | ਸ਼ਾਟਪੁੱਟ ਵਿਚ ਜੁਗਨੂੰ ਕੌਰ ਪਹਿਲੇ, ਹਰਜੋਤ ਕੌਰ ਦੂਜੇ ਅਤੇ ਮਹਿਕਦੀਪ ਕੌਰ ਤੀਜੇ ਸਥਾਨ 'ਤੇ ਰਹੀ | ਇਸ 'ਅਸਮਿਤਾ ਐਥਲੈਟਿਕਸ ਲੀਗ' ਨੂੰ ਕਰਵਾਉਣ ਲਈ ਪ੍ਰਧਾਨ ਕੇ.ਪੀ. ਐਸ. ਬਰਾੜ, ਪ੍ਰੋ. ਲਾਡੀ ਗਰੇਵਾਲ, ਹਰਨੇਕ ਸਿੰਘ ਵਿਰਕ, ਰਘਬੀਰ ਚੰਦ ਸ਼ਰਮਾ, ਕੁਲਵੀਰ ਸਿੰਘ ਬਰਾੜ, ਨਰਿੰਦਰ ਸਿੰਘ ਇੰਚਾਰਜ ਪਿ੍ੰਸੀਪਲ ਸਪੋਰਟਸ ਸਕੂਲ ਘੁੱਦਾ, ਸੁਖਦੇਵ ਸਿੰਘ ਲੈਕਚਰਾਰ, ਸੁਖਚੈਨ ਸਿੰਘ ਡੀ.ਪੀ.ਈ., ਕੇਵਲ ਸਿੰਘ ਲੈਕਚਰਾਰ ਮੰਡੀ ਕਲਾਂ, ਗਗਨਦੀਪ ਸਿੰਘ ਕੋਚ, ਜਸਕਰਨ ਸਿੰਘ ਮਛਾਣਾ, ਗੁਰਸੇਵਕ ਸਿੰਘ ਕੋਚ, ਅਰਸ਼ਦੀਪ ਸਿੰਘ ਕੋਚ, ਨਰਿੰਦਰ ਸਿੰਘ ਕੋਚ, ਮਨਪ੍ਰੀਤ ਸਿੰਘ ਅਥਲੈਟਿਕਸ ਕੋਚ, ਅਜੀਤਪਾਲ ਸਿੰਘ ਝੁਨੀਰ ਅਤੇ ਰਾਕੇਸ਼ ਕੁਮਾਰ ਅਥਲੈਟਿਕਸ ਕੋਚ ਤਲਵੰਡੀ ਸਾਬੋ ਦਾ ਵਿਸ਼ੇਸ਼ ਯੋਗਦਾਨ ਰਿਹਾ | ਮਾਲਵਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਬਠਿੰਡਾ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ 'ਲੀਗ' ਨੂੰ ਨੇਪਰੇ ਚਾੜ੍ਹਨ ਵਿਚ ਯੋਗਦਾਨ ਰਿਹਾ |

ਪਿਛਲੀ ਖ਼ਬਰ ਫਤਹਿ ਗਰੁੱਪ ਦੀਆਂ ਲੜਕੀਆਂ ਨੇ ਕਬੱਡੀ ਮੈਦਾਨ 'ਤੇ ਵੀ ਲਹਿਰਾਇਆ ਝੰਡਾ <br/> ਅਗਲੀ ਖ਼ਬਰ ਮੈਰਿਟ 'ਚ ਆਏ ਵਿਦਿਆਰਥੀਆਂ ਅਤੇ ਸੇਵਾਮੁਕਤ ਅਧਿਆਪਕਾਂ ਲਈ ਸਲਾਨਾ ਸਨਮਾਨ ਸਮਾਰੋਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।