ਰਾਮਪੁਰਾ ਫੂਲ, 20 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀਆਂ ਤਿੰਨ ਹੋਣਹਾਰ ਖਿਡਾਰਨਾਂ ਨੇ ਬਠਿੰਡਾ ਜ਼ਿਲ੍ਹੇ ਦੀ ਟੀਮ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਸਟੇਟ ਕਬੱਡੀ (ਸਰਕਲ ਸਟਾਈਲ) ਅੰਡਰ-19 ਲੜਕੀਆਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਹਾਸਲ ਕੀਤਾ¢ ਇਹ ਜਿੱਤ ਸਿਰਫ਼ ਇਕ ਮੈਡਲ ਨਹੀਂ, ਸਗੋਂ ਪੰਜਾਬੀ ਲੜਕੀਆਂ ਦੀ ਅਸੀਮ ਤਾਕਤ ਤੇ ਜਜ਼ਬੇ ਦੀ ਮਿਸਾਲ ਹੈ ਜਿਵੇਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਵਾਰ-ਵਾਰ ਸੋਨਾ ਜਿੱਤ ਕੇ ਦੁਨੀਆ ਨੂੰ ਦਿਖਾਇਆ ਹੈ¢ ਖੇਡ ਵਿਭਾਗ ਮੁਖੀ ਪ੍ਰੋ ਕੁਲਦੀਪ ਸਿੰਘ, ਪ੍ਰੋ ਵਰਿੰਦਰ ਕÏਰ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹਾ ਟੀਮ ਵਿੱਚ ਸ਼ਾਮਲ ਫਤਹਿ ਗਰੁੱਪ ਦੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਸਾਨੀਆ (12ਵੀਂ ਕਲਾਸ), ਮਨਪ੍ਰੀਤ ਕÏਰ (11ਵੀਂ ਕਲਾਸ), ਪਰਮਜੀਤ ਕÏਰ (12ਵੀਂ ਕਲਾਸ) ਨੇ ਆਪਣੀ ਫੁਰਤੀ, ਬਲ ਤੇ ਟੀਮ ਸਪਿਰਿਟ ਨਾਲ ਮੁਕਾਬਲੇ ਵਿੱਚ ਵਿਰੋਧੀਆਂ ਦੇ ਛੱਕੇ ਛੁਡਵਾਏ¢ ਸਾਨੀਆ, ਮਨਪ੍ਰੀਤ ਤੇ ਪਰਮਜੀਤ ਵਰਗੀਆਂ ਖਿਡਾਰਨਾਂ ਉਨ੍ਹਾਂ ਹੀ ਜਿੱਤਾਂ ਤੋਂ ਪ੍ਰੇਰਿਤ ਹੋ ਕੇ ਕਬੱਡੀ ਮੈਦਾਨ 'ਚ ਉੱਤਰੀਆਂ ਤੇ ਆਪਣੀ ਸੰਸਥਾ ਦਾ ਨਾਂ ਰੌਸ਼ਨ ਕੀਤਾ¢ ਚੇਅਰਮੈਨ ਐਸ.ਐਸ. ਚੱਠਾ ਨੇ ਕਿਹਾ, 'ਇਹ ਜਿੱਤ ਸਾਡੀ ਸੰਸਥਾ ਲਈ ਮਾਣ ਵਾਲੀ ਗੱਲ ਹੈ¢ ਐਮ.ਡੀ. ਮਨਜੀਤ ਕÏਰ ਚੱਠਾ ਨੇ ਕਿਹਾ, 'ਲੜਕੀਆਂ ਨੇ ਸਾਬਤ ਕਰ ਦਿੱਤਾ ਕਿ ਜਿੱਥੇ ਜਜ਼ਬਾ ਹੋਵੇ, ਉੱਥੇ ਸਫਲਤਾ ਜ਼ਰੂਰ ਮਿਲਦੀ ਹੈ¢ ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪਿ੍ੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਜਸਵਿੰਦਰ ਸਿੰਘ ਤੇ ਹਰਪ੍ਰੀਤ ਸ਼ਰਮਾ, ਪ੍ਰੋ. ਕੁਲਦੀਪ ਸਿੰਘ ਤੇ ਪ੍ਰੋ. ਵਰਿੰਦਰ ਕÏਰ, ਪ੍ਰੋ ਕੁਮਾਰੀ ਸ਼ੈਲਜਾ, ਪ੍ਰੋ ਸੰਦੀਪ ਕੌਰ, ਪ੍ਰੋ.ਕਰਮਜੀਤ ਕÏਰ ਮੰਡੀ ਕਲਾਂ, ਪ੍ਰੋ.ਸੋਨਵਿੰਦਰ ਸਿੰਘ ਮੌੜ ਮੰਡੀ, ਪ੍ਰੋ.ਹਰਜੀਤ ਕÏਰ, ਪ੍ਰੋ ਰੋਬਿਨ ਮੰਗਲਾ, ਪ੍ਰੋ.ਮਨਦੀਪ ਕੌਰ, ਪ੍ਰੋ. ਦੀਪਤੀ, ਕਾਮਰਸ ਵਿਭਾਗ ਮੁਖੀ ਪ੍ਰੋ.ਅਨੀਤਾ ਗਰਗ, ਪ੍ਰੋ.ਮੁਕੇਸ਼ ਗਰਗ, ਪ੍ਰੋ. ਜਸਵਿੰਦਰ ਕੌਰ ਬੱਲੋ,ਪ੍ਰੋ ਜਸਪ੍ਰੀਤ ਕÏਰ ਸਮੇਤ ਸਮੂਹ ਸਟਾਫ਼ ਨੇ ਵੀ ਖਿਡਾਰਨਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਉਪਲਬਧੀ ਹੋਰ ਲੜਕੀਆਂ ਲਈ ਪ੍ਰੇਰਨਾ ਬਣੇਗੀ¢