ਬਠਿੰਡਾ, 20 ਨਵੰਬਰ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਭਰ ਦੇ ਪਿੰਡਾਂ ਦੇ ਸਰਪੰਚਾਂ ਨੂੰ ਜਥੇਬੰਧਕ ਕਰਕੇ ਉਨ੍ਹਾਂ ਦੇ ਹੱਕਾਂ ਅਤੇ ਮੰਗਾਂ ਦੀ ਪੂਰਤੀ ਲਈ ਬਣਾਈ ਗਈ ਸਰਪੰਚ ਯੂਨੀਅਨ ਪੰਜਾਬ ਵਲੋਂ ਬਠਿੰਡਾ ਦੀ ਜ਼ਿਲ੍ਹਾ ਜਥੇਬੰਦੀ ਦੀ ਚੋਣ ਕਰਨ ਲਈ ਬਠਿੰਡਾ ਵਿਖੇ ਚੋਣ ਇਜਲਾਸ ਸੱਦਿਆ ਗਿਆ, ਜਿਸ ਵਿਚ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਹਿੱਸਾ ਲਿਆ | ਇਸ ਦੌਰਾਨ ਕੀਤੀ ਗਈ ਚੋਣ ਵਿਚ ਪਿੰਡ ਪੂਹਲੀ ਦੇ ਸਰਪੰਚ ਹਰਮਨਦੀਪ ਸਿੰਘ ਨੂੰ ਜ਼ਿਲ੍ਹਾ ਬਠਿੰਡਾ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਸੁਖਪਾਲ ਕੌਰ ਸਰਪੰਚ ਪਿੰਡ ਤਰਖਾਣ ਵਾਲਾ ਨੂੰ ਜ਼ਿਲ੍ਹਾ ਸੀਨੀਅਰ ਉੱਪ-ਪ੍ਰਧਾਨ, ਸ਼ਿੰਦਰਪਾਲ ਕੌਰ ਸਰਪੰਚ ਮਹਿਰਾਜ ਖ਼ੁਰਦ ਨੂੰ ਜ਼ਿਲ੍ਹਾ ਉੱਪ-ਪ੍ਰਧਾਨ ਅਤੇ ਮਨਪ੍ਰੀਤ ਸਿੰਘ ਸਰਪੰਚ ਨਸੀਬਪੁਰਾ, ਹਰਪ੍ਰੀਤ ਸਿੰਘ ਸਰਪੰਚ ਭੋਡੀਪੁਰਾ, ਅਮਰੀਕ ਸਿੰਘ ਸਰਪੰਚ ਫੁੱਲੋ ਮਿੱਠੀ, ਸੁਖਜਿੰਦਰ ਕੌਰ ਸਰਪੰਚ ਗੰਗਾ ਅਬਲੂ ਕੀ, ਸੁਖਵੀਰ ਕੌਰ ਸਰਪੰਚ ਮਾਈਸਰਖਾਨਾ ਅਤੇ ਅੰਮਿ੍ਤਪਾਲ ਸਿੰਘ ਅਤੇ ਰਣਜੀਤ ਸਿੰਘ ਨੂੰ ਜ਼ਿਲ੍ਹਾ ਜਥੇਬੰਦੀ ਦੇ ਮੈਂਬਰ ਚੁਣਿਆ ਗਿਆ | ਸਰਪੰਚ ਯੂਨੀਅਨ ਦੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਪੂਹਲੀ ਅਤੇ ਬਾਕੀ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਰਪੰਚਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪਹਿਲਾਂ ਨਾਲੋਂ ਵੱਧ ਚੜ ਕੇ ਕੰਮ ਕਰਨਗੇ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਆਉਣ ਵਾਲੀਆਂ ਦਿੱਕਤਾਂ ਇਕਜੁਟ ਹੋ ਕੇ ਦੂਰ ਕੀਤ ਜਾਵੇਗਾ | ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਹੋਰ ਵੱਧ ਤੋਂ ਵੱਧ ਗ੍ਰਾਂਟਾਂ ਜਾਰੀ ਕੀਤੀਆਂ ਜਾਣ ਤਾਂ ਜੋ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਇਆ ਜਾ ਸਕੇ |