ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 ਨਵੰਬਰ ਨੂੰ ਬਠਿੰਡਾ ਵਿਖੇ ਇਕ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਰ ਖ਼ੂਨਦਾਨ ਕਰਨਗੇ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸਰਬਜੀਤ ਸਿੰਘ ਡੂਮਵਾਲੀ ਅਤੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਪਾਰਟੀ ਦੇ ਫ਼ੈਸਲੇ ਮੁਤਾਬਿਕ ਪੰਜਾਬ ਭਰ 'ਚ ਜ਼ਿਲ੍ਹਾ ਪੱਧਰੀ ਡੈਲੀਗੇਟ, ਸਟੇਟ ਡੈਲੀਗੇਟ ਸਰਕਲ ਜਥੇਦਾਰ, ਜ਼ਿਲ੍ਹਾ ਜਥੇਦਾਰ ਅਤੇ ਸਮੁੱਚੀ ਲੀਡਰਸ਼ਿਪ ਵਰਕਰਾਂ ਨਾਲ ਮਿਲਕੇ ਸਿਵਲ ਹਸਪਤਾਲਾਂ ਵਿਚ ਖ਼ੂਨਦਾਨ ਕਰੇਗੀ¢ ਗਿੱਲ ਪੱਤੀ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਜ਼ਿਲ੍ਹੇ ਵਿਚ 100 ਤੋਂ ਵੱਧ ਬਲੱਡ ਯੂਨਿਟ ਇਕੱਠੇ ਕੀਤੇ ਜਾਣ¢ ਇਸ ਲਈ ਹਰ ਸਰਕਲ ਤੋਂ ਵੱਧ ਤੋਂ ਵੱਧ ਵਰਕਰ ਖ਼ੂਨਦਾਨ ਕਰਨਗੇ¢ ਇਸ ਮੀਟਿੰਗ ਵਿਚ ਸੁਖਮਨਦੀਪ ਸਿੰਘ ਸਿੱਧੂ ਦਿਹਾਤੀ ਜ਼ਿਲ੍ਹਾ ਪ੍ਰਧਾਨ, ਆਤਮਾ ਸਿੰਘ ਚਹਿਲ, ਰਾਜਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬਿਕਰਮ ਸਿੰਘ ਧਿੰਗੜ ਸਰਕਲ ਜਥੇਦਾਰ, ਗੁਰਸੇਵਕ ਸਿੰਘ ਚਹਿਲ ਸਰਕਲ ਜਥੇਦਾਰ, ਡਾਕਟਰ ਭੁਪਿੰਦਰ ਸਿੰਘ ਸਰਕਲ ਜਥੇਦਾਰ, ਬਾਬੂ ਸਿੰਘ ਰੋਮਾਣਾ ਸਰਕਲ ਜਥੇਦਾਰ, ਰਮਨਦੀਪ ਸਿੰਘ ਸਰਕਲ ਜਥੇਦਾਰ, ਗੁਰਮੀਤ ਸਿੰਘ ਰਾਠੌਰ ਸਰਕਲ ਜਥੇਦਾਰ, ਹਰਜੀਤ ਸਿੰਘ ਸਰਕਲ ਜਥੇਦਾਰ, ਬਲਤੇਜ ਸਿੰਘ ਟਿਵਾਣਾ ਸਰਕਲ ਜਥੇਦਾਰ ਅਤੇ ਡੈਲੀਗੇਟ ਸ਼ਾਮਲ ਹੋਏ | ਇਸ ਇਕੱਤਰਤਾ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਵਰਕਿੰਗ ਕਮੇਟੀ ਮੈਂਬਰ ਚਰਨਜੀਤ ਸਿੰਘ ਖਿਆਲੀ ਵਾਲਾ, ਸੁਰਜੀਤ ਸਿੰਘ ਬੋਪਾਰਾਏ, ਭੁਪਿੰਦਰ ਸਿੰਘ ਸੇਮਾ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ |