ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿੱਖਿਆ ਵਿਭਾਗ ਦੀਆਂ 69ਵੀਆਂ ਸੂਬਾ ਪੱਧਰੀ ਖੇਡਾਂ ਪਾਵਰ ਲਿਫ਼ਟਿੰਗ ਤਹਿਤ ਅੰਡਰ-17 ਅਤੇ ਅੰਡਰ-19 ਸਾਲ ਲੜਕਿਆਂ ਦੇ ਮੁਕਾਬਲੇ ਅੱਜ ਸ਼ੁਰੂ ਹੋਏ, ਜਿਨ੍ਹਾਂ ਦਾ ਉਦਘਾਟਨ 'ਆਪ' ਦੇ ਸੀਨੀਅਰ ਆਗੂ ਅੰਮਿ੍ਤ ਲਾਲ ਅਗਰਵਾਲ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਨੇ ਕੀਤਾ¢ ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ-17 ਦੇ 53 ਕਿੱਲੋ ਭਾਰ ਵਰਗ ਵਿਚ ਸ਼ਿਵਮ ਕੁਮਾਰ ਲੁਧਿਆਣਾ ਨੇ ਕੁੱਲ 340 ਕਿੱਲੋ ਭਾਰ ਕਲੀਅਰ ਕਰਕੇ ਪਹਿਲਾ, ਗੌਰਵ ਸ਼ਰਮਾ ਪਟਿਆਲਾ ਨੇ ਕੁੱਲ 332.5 ਭਾਰ ਕਲੀਅਰ ਕਰਕੇ ਦੂਜਾ ਅਤੇ ਹਰਸ਼ ਮਹਿਮੀ ਜਲੰਧਰ ਨੇ ਕੁੱਲ 330 ਕਿੱਲੋ ਭਾਰ ਕਲੀਅਰ ਕਰਕੇ ਤੀਜਾ ਸਥਾਨ ਹਾਸਲ ਕੀਤਾ | ਜਦਕਿ ਅੰਡਰ-19 ਦੇ 53 ਕਿੱਲੋ ਭਾਰ ਵਿਚ ਵਿੱਕੀ ਕੁਮਾਰ ਜਲੰਧਰ ਨੇ ਸੂਕੇਅਟ ਵਿਚ 115 ਕਿੱਲੋ, ਰਾਹੁਲ ਹੁਸ਼ਿਆਰਪੁਰ ਨੇ ਸੂਕੇਅਟ ਵਿਚ 100 ਕਿੱਲੋ, ਮਿਰੂਥਲ ਪਠਾਨਕੋਟ ਨੇ ਸੂਕੇਅਟ ਵਿਚ 92.5 ਕਿੱਲੋ ਭਾਰ ਕਲੀਅਰ ਕੀਤਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ ਮੁੱਖ ਅਧਿਆਪਕਾ, ਸੁਨੀਤਾ ਰਾਣੀ ਕਨਵੀਨਰ, ਅਮਨਦੀਪ ਕੌਰ ਕੋ-ਕਨਵੀਨਰ, ਜਸਵੀਰ ਕੌਰ ਲੈਕਚਰਾਰ, ਡਾਕਟਰ ਰਵਨੀਤ ਸਿੰਘ, ਰਾਜਪ੍ਰੀਤ ਕੌਰ ਡੀ.ਪੀ.ਈ, ਹਰਪ੍ਰੀਤ ਕੌਰ ਡੀ.ਪੀ.ਈ, ਬੇਅੰਤ ਕੌਰ ਪੀ.ਟੀ.ਈ, ਇਸ਼ਾਨ ਗਰਗ ਡੀ.ਪੀ.ਈ, ਗੁਰਵਿੰਦਰ ਸਿੰਘ ਡੀ.ਪੀ.ਈ, ਇਸ਼ਟਪਾਲ ਸਿੰਘ ਡੀ.ਪੀ.ਈ, ਸੁਖਪ੍ਰੀਤ ਸਿੰਘ ਡੀ.ਪੀ.ਈ, ਰੇਸ਼ਮ ਸਿੰਘ ਡੀ.ਪੀ.ਈ, ਹਰਵਿੰਦਰ ਸਿੰਘ ਡੀ.ਪੀ.ਈ, ਨਿਰਮਲ ਸਿੰਘ ਡੀ. ਪੀ.ਈ ਅਤੇ ਹਰਭਗਵਾਨ ਦਾਸ ਪੀ.ਟੀ.ਆਈ ਆਦਿ ਹਾਜ਼ਰ ਸਨ |