ਭਗਤਾ ਭਾਈਕਾ, 20 ਨਵੰਬਰ (ਸੁਖਪਾਲ ਸਿੰਘ ਸੋਨੀ)-ਬ੍ਰਹਮਲੀਨ ਸੰਤ ਕਰਨੈਲ ਦਾਸ ਦੇ ਆਸ਼ੀਰਵਾਦ ਨਾਲ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ 260ਵਾਂ ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਇਨਕਮ ਟੈਕਸ ਅਫ਼ਸਰ ਸੋਮਾ ਅਰੋੜਾ ਵਲੋਂ ਕੀਤਾ ਗਿਆ | ਉਨ੍ਹਾਂ ਦੇ ਨਾਲ ਸੁਆਮੀ ਬ੍ਰਹਮ ਮੁਨੀ ਅਤੇ ਸੁਆਮੀ ਬ੍ਰਹਮਦੇਵ ਗੰਗਾਨਗਰ ਵਾਲੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਬਾਬਾ ਗੰਗਾ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਕੋਟੀ ਦੇ ਡਾ: ਰਵੀਕਾਂਤ ਬਮੋਤਰਾ ਐੱਮ ਐਸ ਆਈ ਸਰਜਨ, ਡਾ: ਮਿਨਾਕਸ਼ੀ ਸਿੱਧੂ ਐੱਮ.ਐਸ.ਆਈ. ਸਰਜਨ, ਐੱਮ.ਐਸ.ਆਈ. ਸਰਜਨ ਡਾ: ਸੁਪ੍ਰੀਤ ਕੌਰ ਵਲੋਂ 1160 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਆਪ੍ਰੇਸ਼ਨ ਯੋਗ 490 ਮਰੀਜ਼ਾਂ ਦੇ ਮੁਫਤ ਲੈਂਜ਼ ਪਾਏ ਜਾਣ ਲਈ ਚੋਣ ਕੀਤੀ ਗਈ | ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮਹੰਤ ਨਿਜਾਨੰਦ ਗੰਗਾਨਗਰ, ਸਰਬਾਨੰਦ ਹਰਿਦੁਆਰ, ਇੰਸਪੈਕਟਰ ਮੋਹਿਤ ਸਿੰਗਲਾ, ਰਾਮਾਂ ਨੰਦ ਅਤੇ ਸਮੁੱਚਾ ਸਟਾਫ਼ ਹਾਜ਼ਰ ਸਨ |