26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਡਾਕਟਰੀ ਸਲਾਹ ਤੋਂ ਬਿਨਾਂ ਐਂਟੀਬਾਇਓਟਿਕ ਦਵਾਈ ਦੇ ਸੇਵਨ ਤੋਂ ਗੁਰੇਜ਼ ਕਰੋ-ਡਾ. ਮਿੰਟੋ <br/>

ਅਜੀਤ ਡੈਸਕ 21-11-2025
ਸੰਗਤ ਮੰਡੀ, 20 ਨਵੰਬਰ (ਸੁਖਤੇਜ ਧਾਲੀਵਾਲ)-ਸਰਕਾਰੀ ਹਸਪਤਾਲ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪਾਮਿਲ ਬਾਂਸਲ ਦੀ ਅਗਵਾਈ ਹੇਠ 18 ਤੋਂ 24 ਨਵੰਬਰ ਤੱਕ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਮੌਕੇ ਨੋਡਲ ਅਫ਼ਸਰ ਆਈ ਈ ਸੀ ਸਾਹਿਲ ਪੁਰੀ ਨੇ ਮੰਚ ਸੰਚਾਲਨ ਕੀਤਾ | ਇਸ ਮੁਹਿੰਮ ਦਾ ਮੁੱਖ ਉਦੇਸ਼ ਐਂਟੀਬਾਇਓਟਿਕ ਅਤੇ ਹੋਰ ਐਂਟੀਮਾਈਕ੍ਰੋਬੀਅਲ ਦਵਾਈਆਂ ਦੇ ਗਲਤ ਅਤੇ ਵੱਧ ਵਰਤੋਂ ਨੂੰ ਰੋਕਣਾ ਅਤੇ ਲੋਕਾਂ ਵਿਚ ਐਂਟੀਮਾਈਕ੍ਰੋਬੀਅਲ ਰੇਜ਼ਿਸਟੈਂਸ ਦੇ ਵੱਧ ਰਹੇ ਖ਼ਤਰੇ ਬਾਰੇ ਜਾਗਰੂਕਤਾ ਫੈਲਾਉਣਾ ਹੈ | ਸਿਹਤ ਕੇਂਦਰ ਸੰਗਤ ਵਿਖੇ ਏਮਜ਼ ਬਠਿੰਡਾ ਦੇ ਫਾਰਮਾਕੋਲੋਜੀ ਵਿਭਾਗ ਤੋਂ ਪਹੁੰਚੀ ਮੈਡੀਕਲ ਟੀਮ ਨੇ ਆਸ਼ਾ ਵਰਕਰਾਂ ਨੂੰ ਇਕ ਰੋਜ਼ਾ ਸਿਖਲਾਈ ਦਿੱਤੀ | ਜਿਸ ਵਿਚ ਡਾ: ਮਿੰਟੋ ਪਾਲ ਨੇ ਦੱਸਿਆ ਕਿ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਐਂਟੀਬਾਇਓਟਿਕ ਦੀ ਵਰਤੋਂ, ਦਵਾਈ ਦਾ ਕੋਰਸ ਅਧੂਰਾ ਛੱਡ ਦੇਣਾ ਅਤੇ ਵਾਇਰਲ ਬੁਖਾਰ/ਜ਼ੁਕਾਮ ਵਿਚ ਬੇਲੋੜੀਆਂ ਦਵਾਈਆਂ ਲੈਣਾ ਐਂਟੀਬਾਇਓਟਿਕ ਰੇਜਿਸਟੈਂਸ ਦੇ ਮੁੱਖ ਕਾਰਣ ਹਨ | ਇਸ ਨਾਲ ਦਵਾਈਆਂ ਅਸਰਹੀਣ ਹੋ ਜਾਂਦੀਆਂ ਹਨ ਅਤੇ ਆਮ ਇੰਨਫੈਕਸ਼ਨ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ | ਡਾ: ਕਿ੍ਤੀ ਕਾਲੜਾ ਨੇ ਕਿਹਾ ਕਿ ਜਾਗਰੂਕਤਾ ਹਫ਼ਤੇ ਤਹਿਤ ਸਕੂਲਾਂ, ਕਾਲਜਾਂ ਅਤੇ ਸਮੂਹਿਕ ਸਥਾਨਾਂ 'ਤੇ ਜਾਗਰੂਕਤਾ ਸੈਮੀਨਾਰ, ਹਸਪਤਾਲਾਂ ਵਿਚ ਇਨਫ਼ੈਕਸ਼ਨ ਕੰਟਰੋਲ ਟਰੇਨਿੰਗ, ਡਾਕਟਰਾਂ, ਫਾਰਮਾਸਿਸਟਾਂ ਅਤੇ ਹੈਲਥ ਵਰਕਰਾਂ ਲਈ ਵਰਕਸ਼ਾਪ, ਜਾਗਰੂਕਤਾ ਰੈਲੀਆਂ ਪੋਸਟਰ ਅਤੇ ਸੋਸ਼ਲ ਮੀਡੀਆ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਡਾ: ਸ਼ਵੇਤਾ ਨੇ ਕਿਹਾ ਕਿ ਐਂਟੀਬਾਇਓਟਿਕ ਸਿਰਫ਼ ਡਾਕਟਰ ਦੀ ਸਲਾਹ ਨਾਲ ਲਵੋ ਅਤੇ ਦਵਾਈ ਦਾ ਕੋਰਸ ਪੂਰਾ ਕਰੋ |
20ਬੀਟੀਡੀ25


ਪਿਛਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਜਲਾਲ ਵਿਖੇ ਕੈਂਪ ਦੌਰਾਨ 1160 ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।