ਭਗਤਾ ਭਾਈਕਾ, 20 ਨਵੰਬਰ (ਸੁਖਪਾਲ ਸਿੰਘ ਸੋਨੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਵਿਖੇ ਬੱਚਿਆਂ ਅੰਦਰ ਖੇਡ ਭਾਵਨਾ ਤੇ ਨੈਤਿਕ ਗੁਣਾਂ ਦਾ ਵਿਕਾਸ ਕਰਨ ਲਈ ਐਥਲੈਟਿਕਸ ਮੀਟ ਕਰਵਾਈ ਗਈ | ਇਸ ਸਕੂਲ ਦੇ ਇੰਚਾਰਜ ਹਰਦੀਪ ਕੌਰ ਲੈਕਚਰਾਰ ਅਰਥ ਸ਼ਾਸਤਰ ਨੇ ਰਿਬਨ ਕੱਟਕੇ ਐਥਲੈਟਿਕਸ ਮੀਟ ਦਾ ਉਦਘਾਟਨ ਕੀਤਾ | ਇਸ ਸਮੇਂ ਸਮੂਹ ਸਟਾਫ਼ ਤੇ ਵਿਦਿਆਰਥੀ ਅਲੱਗ-ਅਲੱਗ ਹਾਊਸ ਬਣਾਕੇ, ਖੇਡ ਮੈਦਾਨ ਅੰਦਰ ਹਾਜ਼ਰ ਸਨ | ਇਸ ਸਮੇਂ ਵਿਦਿਆਰਥੀਆਂ ਦੇ ਦੌੜਾਂ ਰੱਸਾਕਸੀ ਮਨੋਰੰਜਨ ਖੇਡਾਂ ਸਬੰਧੀ ਮੁਕਾਬਲਾ ਕਰਵਾਏ ਗਏ | ਇਸ ਤੋਂ ਇਲਾਵਾ ਬੱਚਿਆਂ ਵਲੋਂ ਗੀਤਾਂ ਰਾਹੀਂ ਵੀ ਹਾਜ਼ਰੀਨ ਦਾ ਮਨੋਰੰਜਨ ਕੀਤਾ ਗਿਆ | ਇਨ੍ਹਾਂ ਖੇਡਾਂ ਵਿਚੋਂ ਹਰਾ ਹਾਊਸ ਵਲੋਂ ਪਹਿਲਾ, ਨੀਲੇ ਹਾਊਸ ਵਲੋਂ ਦੂਜਾ ਤੇ ਪੀਲੇ ਤੇ ਲਾਲ ਹਾਊਸ ਵਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ | ਸਟੇਜ ਦੀ ਕਾਰਵਾਈ ਜਤਿੰਦਰ ਸਿੰਘ ਪੰਜਾਬੀ ਮਾਸਟਰ ਤੇ ਪ੍ਰਵੀਨ ਸ਼ਰਮਾ ਸਾਇੰਸ ਮਿਸਟ੍ਰੈਸ ਨੇ ਬਾਖੂਬੀ ਨਿਭਾਈ ਗਈ | ਇਸ ਸਮੇਂ ਪਰਮਜੀਤ ਕੌਰ, ਗਗਨਦੀਪ ਕੌਰ, ਸੁਖਪਾਲ ਸਿੰਘ, ਗਗਨਦੀਪ ਕੌਰ, ਲਖਬੀਰ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਜੋਤੀ ਗੋਇਲ, ਅਨਮੋਲ ਕੁਮਾਰ, ਵੀਰਪਾਲ ਕੰਪਿਊਟਰ, ਵੀਰਪਾਲ ਕੌਰ ਐਨ ਐਸ ਕਿਯੂ, ਗੁਰਦੀਪ ਸਿੰਘ, ਗੁਰਸਾਹਿਬ ਸਿੰਘ, ਵਿੰਦਰਪਾਲ ਕੌਰ, ਰਣਜੀਤ ਸਿੰਘ, ਕਲਰਕ ਨਵੀਨ ਕੁਮਾਰ, ਮਨਦੀਪ ਕੌਰ, ਨਵਜੋਤ ਕੌਰ ਨੇ ਪੂਰਨ ਸਹਿਯੋਗ ਦਿੱਤਾ |