27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬੀ.ਆਰ.ਸੀ. ਸਕੂਲ ਦੇ ਵਿਦਿਆਰਥੀਆ ਨੋਇਡਾ ਫ਼ਿਲਮ ਸਿਟੀ ਦੇ ਸੰਸਥਾਪਕ ਨਾਲ ਮੁਲਾਕਾਤ <br/>

ਅਜੀਤ ਡੈਸਕ 21-11-2025
ਭਗਤਾ ਭਾਈਕਾ, 20 ਨਵੰਬਰ (ਸੁਖਪਾਲ ਸਿੰਘ ਸੋਨੀ)-ਭਾਰਤ ਦੀ ਰਾਜਧਾਨੀ ਦਿੱਲੀ ਵਿਚ ਬੀ.ਆਰ.ਸੀ. ਕਾਨਵੈਂਟ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ, ਪਿ੍ੰਸੀਪਲ ਕਿਰਨਾ ਰਾਣੀ ਅਤੇ ਚਾਰ ਅਧਿਆਪਕ ਸਾਹਿਬਾਨਾਂ ਨੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਵਿਪੁਲ ਸਿੰਘਲ ਨਾਲ ਮੁਲਾਕਾਤ ਕੀਤੀ | ਜਨਰਲ ਵਿਪੁਲ ਸਿੰਘਲ ਨਾਲ ਮੁਲਾਕਾਤ ਦੌਰਾਨ ਵਿਦਿਆਰਥੀਆਂ ਦੀ ਗੱਲਬਾਤ ਉਪਰੰਤ ਵਾਰ ਮੈਮੋਰੀਅਲ ਵੀ ਦਿਖਾਇਆ ਗਿਆ | ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਵਾਰ ਮੈਮੋਰੀਅਲ ਘੁੰਮਿਆ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਇਕ ਪ੍ਰਸਿੱਧ ਅੰਤਰਰਾਸ਼ਟਰੀ ਮੀਡੀਆ ਸ਼ਖਸੀਅਤ ਡਾ. ਸੰਦੀਪ ਮਾਰਵਾਹ ਨਾਲ ਮੁਲਾਕਾਤ ਕੀਤੀ | ਜਿਨ੍ਹਾਂ ਨੂੰ ਨੋਇਡਾ ਫ਼ਿਲਮ ਸਿਟੀ, ਮਾਰਵਾਹ ਸਟੂਡੀਓ ਅਤੇ ਏਸ਼ੀਅਨ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ | ਉਨ੍ਹਾਂ ਦੇ ਨਾਮ ਸੱਤ ਵਿਸ਼ਵ ਰਿਕਾਰਡ ਹਨ | ਇਸ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ | ਇੱਥੇ ਵਿਦਿਆਰਥੀਆ ਨੇ ਏਏਐਫਟੀ ਸਕੂਲ ਆਫ਼ ਮਿਊਜ਼ਿਕ ਦੁਆਰਾ ਅਯੋਜਿਤ ਭਾਰਤੀ ਕਲਾ ਮਹੋਤਸਵ ਦਾ ਅਨੰਦ ਵੀ ਮਾਣਿਆ | ਮਰਵਾਹ ਸਟੂਡੀਓ ਵਿਖੇ ਪਦਮ ਸ਼੍ਰੀ ਨਲਿਨੀ ਕਮਲਨੀ, ਡਾ: ਨੀਤੂ ਕੁਮਾਰੀ ਨੂਤਨ, ਨੀਲਕਸ਼ ਸਕਸੈਨਾ ਅਤੇ ਡਾ: ਮਾਨਬ ਪਰਾਈ ਨਾਲ ਵੀ ਮੁਲਾਕਾਤ ਕੀਤੀ | ਸਕੂਲ ਪਿ੍ੰਸੀਪਲ ਕਿਰਨਾ ਰਾਣੀ ਅਧਿਆਪਕ ਡਾ: ਅਮਨਦੀਪ ਕੌਰ, ਹਰਜੀਵਨ ਸਿੰਘ, ਕਰਮਦੀਪ ਕੌਰ, ਪ੍ਰੀਤੀ ਬਾਲਾ ਨੂੰ ਵੀ ਡਾ: ਸੰਦੀਪ ਮਾਰਵਾਹ ਵਲੋਂ ਸਰਟੀਫ਼ਿਕੇਟ ਦਿੱਤੇ ਗਏ | ਵਿਦਿਆਰਥੀਆਂ ਨੂੰ ਦਿੱਲੀ ਦੇ ਪ੍ਰਸਿੱਧ ਸਥਾਨ 'ਤੇ ਵੀ ਘੁਮਾਇਆ ਗਿਆ | ਗੁਰਦੁਆਰਾ ਬੰਗਲਾ ਸਾਹਿਬ ਦੇ ਵੀ ਦਰਸ਼ਨ ਕਰਵਾਏ ਗਏ | ਵਿਦਿਆਰਥੀਆਂ ਨੇ ਪ੍ਰਬੰਧਕੀ ਕਮੇਟੀ ਦੇ ਉਕਤ ਉਦਮ ਦਾ ਧੰਨਵਾਦ ਕੀਤਾ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਵੱਖ-ਵੱਖ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ | ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਸਕੂਲ ਪਿ੍ੰਸੀਪਲ ਕਿਰਨਾ ਰਾਣੀ, ਅਧਿਆਪਕ ਸਾਹਿਬਾਨਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਵਿਖੇ ਇਕ ਰੋਜ਼ਾ ਐਥਲੈਟਿਕਸ ਮੀਟ <br/> ਅਗਲੀ ਖ਼ਬਰ ਸਿਲਵਰ ਓਕਸ ਸਕੂਲ, ਬੀਬੀਵਾਲਾ ਰੋਡ, ਬਠਿੰਡਾ ਵਿਖੇ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।