27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਿਲਵਰ ਓਕਸ ਸਕੂਲ, ਬੀਬੀਵਾਲਾ ਰੋਡ, ਬਠਿੰਡਾ ਵਿਖੇ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ <br/>

ਅਜੀਤ ਡੈਸਕ 21-11-2025
ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਬੀਬੀ ਵਾਲਾ ਰੋਡ ਸਥਿਤ ਸਿਲਵਰ ਓਕਸ ਸਕੂਲ ਵਿਖੇ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਆਦੇਸ਼ ਹਸਪਤਾਲ ਦੇ ਡਾਕਟਰ ਡਾ. ਆਲੋਕ ਮਿਸ਼ਰਾ, ਡਾ. ਹਰਸ਼ ਦੀ ਨਿਗਰਾਨੀ ਹੇਠ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ¢ ਕੈਂਪ ਦੌਰਾਨ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਅਤੇ ਸਿਹਤ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ¢ ਡਾਕਟਰਾਂ ਨੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਦੱਸਿਆ ਕਿ ਛੋਟੀ ਉਮਰ ਵਿਚ ਦੰਦਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਵੇ¢ ਉਨ੍ਹਾਂ ਨੇ ਦੰਦ ਸਾਫ਼ ਰੱਖਣ ਦੇ ਢੰਗ ਤਰੀਕੇ ਜਿਵੇਂ ਕਿ ਦਿਨ ਵਿਚ ਦੋ ਵਾਰ ਬੁਰਸ਼ ਕਰਨਾ ਅਤੇ ਸਹੀ ਖ਼ੁਰਾਕ ਬਾਰੇ ਸਮਝਾਇਆ¢ ਇਸ ਪਹਿਲ ਦਾ ਮੁੱਖ ਮਕਸਦ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਦੰਦਾਂ ਦੀ ਸੰਭਾਲ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ¢ ਸਕੂਲ ਦੇ ਡਾਇਰੈਕਟਰ ਮਾਲਵਿੰਦਰ ਕੌਰ ਸਿੱਧੂ ਨੇ ਆਦੇਸ਼ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਦੰਦਾਂ ਦੀ ਜਾਂਚ ਸੰਬੰਧੀ ਦੱਸੇ ਨੁਕਤਿਆਂ ਦੀ ਸ਼ਲਾਘਾ ਕੀਤੀ¢

ਪਿਛਲੀ ਖ਼ਬਰ ਬੀ.ਆਰ.ਸੀ. ਸਕੂਲ ਦੇ ਵਿਦਿਆਰਥੀਆ ਨੋਇਡਾ ਫ਼ਿਲਮ ਸਿਟੀ ਦੇ ਸੰਸਥਾਪਕ ਨਾਲ ਮੁਲਾਕਾਤ <br/> ਅਗਲੀ ਖ਼ਬਰ ਠੱਗੀ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਤਿੰਨ ਸਾਲਾਂ ਦੀ ਸਜ਼ਾ ਅਤੇ ਜੁਰਮਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।