ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ <br/>
ਅਜੀਤ ਡੈਸਕ
18-07-2025
ਕੱਦੂ ਨੇ ਵੀ ਆਪਣੇ ਚੰਗੇ ਰੰਗ ਦਿਖਾਏ ਹਨ, ਕੱਦੂ ਪ੍ਰਤੀ ਕਿੱਲੋ ਭਾਅ ਸੈਂਕੜੇ ਮਾਰਨ ਦੇ ਨੇੜ-ਤੇੜ ਪੁੱਜ ਚੁੱਕਾ ਕੱਦੂ ਸਬਜ਼ੀ ਰੀਟੇਲ ਮਾਰਕੀਟ ਵਿਚ 70 ਰੁਪਏ ਤੋਂ 80 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਚੁੱਕਾ ਹੈ | ਸਾਉਣੀ ਦੀਆਂ ਸਬਜ਼ੀਆਂ ਵਿਚ ਭਾਅ ਪੱਖੋਂ ਸਭ ਤੋਂ ਨਰਮ ਰਹਿਣ ਵਾਲਾ ਕੱਦੂ ਵੀ ਸਬਜ਼ੀਆਂ ਦੀ ਬਾਦਸ਼ਾਹੀ ਬਣਨ ਲਈ ਤਿਆਰ ਹੈ | ਚੜ੍ਹਦੇ ਸਾਉਣ ਸੂਬੇ ਭਰ ਵਿਚ ਪਏ ਵੱਧ ਮੀਂਹ ਨਾਲ ਸਬਜ਼ੀ ਕਾਸ਼ਤਕਾਰ ਦਾ ਭਾਰੀ ਨੁਕਸਾਨ ਹੋ ਗਿਆ | ਸਬਜ਼ੀਆਂ ਦੇ ਖੇਤਾਂ ਵਿਚ ਵਧੇਰੇ ਪਾਣੀ ਭਰਨ ਨਾਲ ਸਬਜ਼ੀਆਂ ਦੀ ਪੈਦਾਵਾਰ ਰੁਕ ਜਾਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਹੋਰ ਵਧ ਜਾਣਗੇ | ਸਬਜ਼ੀ ਮਾਰਕੀਟ ਵਿਚ ਇਸ ਸਾਲ ਆਲੂ ਤੇ ਗੰਡੇ ਦੇ ਭਾਅ ਸਥਿਰ ਬਣੇ ਰਹਿਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ | ਗੰਡੇ ਅਤੇ ਆਲੂ ਦਾ ਰੀਟੇਲ ਸਬਜ਼ੀ ਮਾਰਕੀਟ ਵਿਚ 20 ਤੋਂ 30 ਰੁਪਏ ਪ੍ਰਤੀ ਕਿੱਲੋ ਤੱਕ ਚੱਲ ਰਹੇ ਹਨ |