16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

‘ਪਰਵਿੰਦਰ ਸਿੰਘ ਝੋਟਾ ਕਤਲ ਕਾਂਡ’ ਵੱਖ-ਵੱਖ ਥਾਵਾਂ ’ਤੇ ਲੋਕਾਂ ਵਲੋਂ ਜ਼ੋਰਦਾਰ ਰੋਸ ਵਿਖਾਵੇ ਪੰਜਾਬ ਬੰਦ ਦੇ ਸੱਦੇ ਤਹਿਤ ਰਾਮਪੁਰਾ ਵਿਖੇ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਮੁਜ਼ਾਹਰਾ

ਰਾਮਪੁਰਾ ਫੂਲ ,15 ਅਕਤੂਬਰ ( ਹੇਮੰਤ ਕੁਮਾਰ ਸ਼ਰਮਾ )- ਅੱਜ ਰਾਮਪੁਰਾ ਵਿਖੇ ਵੱਖ - ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਸ਼ਹਿਰ ’ ਚ ਮੁਜ਼ਾਹਰਾ ਕਰਕੇ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਡਟਵਾਂ ਸਮਰਥਨ ਦਿੱਤਾ ਗਿਆ । ਮੁਜ਼ਾਹਰੇ ਤੋਂ ਪਹਿਲਾਂ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਰੈਲੀ ਕੀਤੀ ਗਈ , ਜਿਸ ਨੂੰ ਭਾਕਿਯੂ ਏਕਤਾ ਉਗਰਾਹਾਂ ਤੇ ਆਗੂ ਝੰਡਾ ਸਿੰਘ ਜੇਠੂਕੇ , ਭਾਕਿਯੂ ਏਕਤਾ ਡਕੌਂਦਾ ਧਨੇਰ ਦੇ ਆਗੂ ਗੁਰਦੀਪ ਸਿੰਘ ਰਾਮਪੁਰਾ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ , ਕਿਸਾਨ ਆਗੂ ਹਰਿੰਦਰ ਕੌਰ ਬਿੰਦੂ , ਸੁਰਜੀਤ ਸਿੰਘ ਰੋਮਾਣਾ ਭਾਕਿਯੂ ਏਕਤਾ ਡਕੌਂਦਾ ਜ਼ਮਹੂਰੀ ਅਧਿਕਾਰ ਸਭਾ ਦੇ ਆਗੂ ਸੁਰਿੰਦਰ ਸਿੰਘ ਵਿਰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਤਲ ਦੇ ਦੋਸ਼ੀਆਂ ਅਤੇ ਸਿਆਸੀ ਸਰਪ੍ਰਸਤਾਂ ਨੂੰ ਫੌਰੀ ਤੌਰ ’ ਤੇ ਗ੍ਰਿਫ਼ਤਾਰ ਕੀਤਾ ਜਾਵੇ ।

ਭੁੱਚੋ ਮੰਡੀ ਵਿਖੇ ਪਰਵਿੰਦਰ ਸਿੰਘ ਝੋਟਾ ਕਤਲ ਦੇ ਰੋਸ ਵਜੋਂ ਮੋਮਬੱਤੀ ਮਾਰਚ ਕੱਢਦੇ ਹੋਏ ਯੂਥ ਕਾਂਗਰਸ ਦੇ ਵਰਕਰ। ਤਸਵੀਰ: ਬਿੱਕਰ ਸਿੰਘ ਸਿੱਧੂ ਭੁੱਚੋ ਮੰਡੀ ’ਚ ਪੰਜਾਬ ਬੰਦ ਦੌਰਾਨ ਬੰਦ ਪਏ ਬਾਜ਼ਾਰ । ਤਸਵੀਰ: ਬਿੱਕਰ ਸਿੰਘ ਸਿੱਧੂ 16-10-2026
ਰਾਮਪੁਰਾ ਫੂਲ ,15 ਅਕਤੂਬਰ ( ਹੇਮੰਤ ਕੁਮਾਰ ਸ਼ਰਮਾ )- ਅੱਜ ਰਾਮਪੁਰਾ ਵਿਖੇ ਵੱਖ - ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਸ਼ਹਿਰ ’ ਚ ਮੁਜ਼ਾਹਰਾ ਕਰਕੇ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਡਟਵਾਂ ਸਮਰਥਨ ਦਿੱਤਾ ਗਿਆ । ਮੁਜ਼ਾਹਰੇ ਤੋਂ ਪਹਿਲਾਂ ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਰੈਲੀ ਕੀਤੀ ਗਈ , ਜਿਸ ਨੂੰ ਭਾਕਿਯੂ ਏਕਤਾ ਉਗਰਾਹਾਂ ਤੇ ਆਗੂ ਝੰਡਾ ਸਿੰਘ ਜੇਠੂਕੇ , ਭਾਕਿਯੂ ਏਕਤਾ ਡਕੌਂਦਾ ਧਨੇਰ ਦੇ ਆਗੂ ਗੁਰਦੀਪ ਸਿੰਘ ਰਾਮਪੁਰਾ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ , ਕਿਸਾਨ ਆਗੂ ਹਰਿੰਦਰ ਕੌਰ ਬਿੰਦੂ , ਸੁਰਜੀਤ ਸਿੰਘ ਰੋਮਾਣਾ ਭਾਕਿਯੂ ਏਕਤਾ ਡਕੌਂਦਾ ਜ਼ਮਹੂਰੀ ਅਧਿਕਾਰ ਸਭਾ ਦੇ ਆਗੂ ਸੁਰਿੰਦਰ ਸਿੰਘ ਵਿਰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਤਲ ਦੇ ਦੋਸ਼ੀਆਂ ਅਤੇ ਸਿਆਸੀ ਸਰਪ੍ਰਸਤਾਂ ਨੂੰ ਫੌਰੀ ਤੌਰ ’ ਤੇ ਗ੍ਰਿਫ਼ਤਾਰ ਕੀਤਾ ਜਾਵੇ । ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਰਕਾਰੀ ਮੁਹਿੰਮ ਨਸ਼ਿਆਂ ਵਿਰੁੱਧ ਹੋਣ ਦੀ ਬਜਾਏ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ਵਿਰੁੱਧ ਚਲਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਚਿੱਟੇ ਅਤੇ ਹੋਰ ਨਸ਼ਿਆਂ ਦੇ ਥੋਕ ਪੱਧਰ ਦੇ ਵਪਾਰੀ , ਕਾਰੋਬਾਰੀ ਸਰਕਾਰ ਦੀ ਛੱਤਰ ਛਾਇਆ ਹੇਠ ਸ਼ਰੇਆਮ ਨਸ਼ਿਆਂ ਦਾ ਵਪਾਰ ਵੱਡੀ ਪੱਧਰ ’ ਤੇ ਚਲਾ ਰਹੇ ਹਨ । ਜਿਸ ਨਾਲ ਪੰਜਾਬ ਅੰਦਰ ਮਾਵਾਂ ਦੇ ਨੌਜਵਾਨ ਪੁੱਤਰ ਮੌਤ ਦੇ ਪੰਜਿਆਂ ਵਿਚ ਦਮ ਤੋੜ ਰਹੇ ਹਨ । ਉਨ੍ਹਾਂ ਮੰਗ ਕੀਤੀ ਕਿ ਜਵਾਨੀ ਨੂੰ ਨਸ਼ਿਆਂ ਦੀ ਬਿਮਾਰੀ ਤੋਂ ਬਚਾਉਣ ਖਾਤਰ ਪੰਜਾਬ ਅੰਦਰ ਨਸ਼ਿਆਂ ਦੇ ਥੋਕ ਦੇ ਵਪਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ । ਭਾਕਿਯੂ ਕ੍ਰਾਂਤੀਕਾਰੀ ਵਲੋਂ ਬਠਿੰਡਾ - ਚੰਡੀਗੜ੍ਹ ਨੈਸ਼ਨਲ ਹਾਈਵੇ ’ ਤੇ ਲਗਾਇਆ ਰੋਸ ਧਰਨਾ ਰਾਮਪੁਰਾ ਫੂਲ , ( ਹੇਮੰਤ ਕੁਮਾਰ ਸ਼ਰਮਾ )- ਭਾਕਿਯੂ ਕ੍ਰਾਂਤੀਕਾਰੀ ਜ਼ਿਲ੍ਹਾ ਬਠਿੰਡਾ ਵਲੋਂ ਪੰਜਾਬ ਬੰਦ ਦਾ ਸੱਦਾ ਜੋ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਵਲੋਂ ਦਿੱਤਾ ਸੀ , ਉਸ ਨੂੰ ਲਾਗੂ ਕਰਨ ਲਈ ਅੱਜ ਜਥੇਬੰਦੀ ਦੇ ਆਗੂ ਗੁਰੂਦੁਆਰਾ ਕਲਗੀਧਰ ਸਾਹਿਬ ( ਬਠਿੰਡਾ - ਚੰਡੀਗੜ੍ਹ ਨੈਸ਼ਨਲ ਹਾਈਵੇ ) ’ ਤੇ ਇਕੱਤਰ ਹੋਏ ਪਰ ਪੁਲਿਸ ਨੇ ਜ਼ਬਰ ਕਰਕੇ ਕੁਝ ਕਿਸਾਨਾਂ ਨੂੰ ਹਿਰਾਸਤ ’ ਚ ਲੈ ਕੇ ਥਾਣਾ ਸਦਰ ਰਾਮਪੁਰਾ ਅਤੇ ਸੂਬਾ ਜਰਨਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਮੀਤ ਪ੍ਰਧਾਨ ਅਤੇ ਤਿੰਨ ਹੋਰ ਕਿਸਾਨ ਸਾਥੀਆਂ ਨੂੰ ਥਾਣਾ ਸਿਟੀ ਰਾਮਪੁਰਾ ਵਿਖੇ ਬੰਦ ਕਰ ਦਿੱਤਾ । ਪਰ ਜਥੇਬੰਦੀ ਦੇ ਜੁਝਾਰੂ ਯੋਧਿਆਂ ਵਲੋਂ ਸਾਰਿਆਂ ਨੂੰ ਰਿਹਾਅ ਕਰਵਾਇਆ ਗਿਆ ਅਤੇ ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਗੁਰਦੁਆਰਾ ਕਲਗੀਧਰ ਸਾਹਿਬ ਕੋਲ ਸੜਕ ਜਾਮ ਕਰਕੇ ਬੰਦ ਨੂੰ ਸਫ਼ਲ ਬਣਾਇਆ ਗਿਆ । ਇਸ ਮੌਕੇ ਜਥੇਬੰਦੀ ਦੀ ਜਰਨਲ ਸਕੱਤਰ ਸੁਖਵਿੰਦਰ ਕੌਰ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਹੌਂਸਲੇ ਸਰਕਾਰ ਅਤੇ ਪੁਲਿਸ ਦੀ ਮਦਦ ਨਾਲ ਬੁਲੰਦ ਹਨ , ਪਰ ਜੇਕਰ ਸਰਕਾਰ ਤੇ ਪੁਲਿਸ ਨੇ ਇਹੀ ਕਾਰਵਾਈ ਪਹਿਲਾਂ ਕੀਤੀ ਹੁੰਦੀ ਤਾਂ ਪਰਵਿੰਦਰ ਸਿੰਘ ਨੂੰ ਆਪਣੀ ਜਾਨ ਨਾ ਗਵਾਉਣੀ ਪੈਂਦੀ । ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅੱਜ ਲੋਕਾਂ ਕੋਲ ਸੰਘਰਸ਼ ਤੋਂ ਬਿਨ੍ਹਾਂ ਕੋਈ ਰਸਤਾ ਨਹੀਂ ਹੈ । ਅੱਜ ਦੇ ਧਰਨੇ ਨੂੰ ਤੀਰਥ ਸਿੰਘ , ਕਰਮਜੀਤ ਸਿੰਘ ਜੇ ਈ , ਪਰਸ਼ੋਤਮ ਸਿੰਘ ਮਹਿਰਾਜ , ਸੁਖਵਿੰਦਰ ਕੌਰ , ਅੰਗਰੇਜ਼ ਸਿੰਘ ਟੀ ਐਸ ਯੂ , ਜਰਨੈਲ ਸਿੰਘ ਧਿੰਗੜ , ਦਰਸ਼ਨ ਸਿੰਘ ਫੂਲ , ਭਜਨ ਸਿੰਘ ਚੋਟੀਆਂ , ਬਲਵਿੰਦਰ ਸਿੰਘ ਫੂਲ , ਗੋਰਾ ਸਿੰਘ ਡਿੱਖ , ਭੋਲਾ ਸਿੰਘ ਢੱਡੇ , ਬੇਅੰਤ ਸਿੰਘ ਜੰਡਾਂਵਾਲਾ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ । ਇਸ ਮੌਕੇ ਸਟੇਜ ਦੀ ਕਾਰਵਾਈ ਕੁਲਜਿੰਦਰ ਸਿੰਘ ਕਿੰਦਾ ਨੇ ਨਿਭਾਈ । ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਗੋਨਿਆਣਾ ਮੰਡੀ ਰਹੀ ਮੁਕੰਮਲ ਬੰਦ ਗੋਨਿਆਣਾ , ( ਲਛਮਣ ਦਾਸ ਗਰਗ )- ਕਿਸਾਨ ਆੜ੍ਹਤੀਆ ਐਸੋਸੀਏਸ਼ਨ ਵਲੋਂ ਨਸ਼ਿਆਂ ਖਿਲਾਫ਼ ਲੜਨ ਵਾਲੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਣੀ ਐਕਸਨ ਕਮੇਟੀ ਦੇ ਸੱਦੇ ’ ਤੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਬੰਦ ਨੂੰ ਸਫ਼ਲ ਬਣਾਊਣ ਲਈ ਕਿਸਾਨ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀ ਗੁਰਦੀਪ ਸਿੰਘ ਬਰਾੜ ਦੀ ਅਗਵਾਈ ਵਿਚ ਗੋਨਿਆਣਾ ਮੰਡੀ ਦੇ ਆੜ੍ਹਤੀਆ , ਪੈਸਟੀਸਾਇਡ , ਬੀਜ , ਖਾਦ ਡੀਲਰਾਂ ਅਤੇ ਸਾਰੇ ਦੁਕਾਨਦਾਰਾਂ ਅਤੇ ਮੰਡੀ ਨਿਵਾਸੀਆ ਵਲੋਂ ਪੰਜਾਬ ਬੰਦ ਸਫ਼ਲ ਬਣਾਉਣ ਲਈ ਗੋਨਿਆਣਾ ਮੰਡੀ ਨੂੰ ਮੁਕੰਮਲ ਬੰਦ ਰੱਖਿਆ । ਪ੍ਰਧਾਨ ਗੁਰਦੀਪ ਸਿੰਘ ਬਰਾੜ ਅਤੇ ਕਿਸਾਨ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਜਸਦੇਵ ਸਿੰਘ ਜੱਗਾ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਸੂਬੇ ਵਿਚ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ ਪ੍ਰਸਾਸ਼ਨ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ । ਇਸ ਸਮੇਂ ਉਨ੍ਹਾਂ ਨਾਲ ਕੁਲਦੀਪ ਸਿੰਘ ਵੜਿੰਗ , ਹਰਜਿੰਦਰ ਸਿੰਘ ਹੈਪੀ ਸੈਕਟਰੀ , ਭੋਲਾ ਸਿੰਘ ਲੱਖੀ ਜੰਗਲ , ਮਨਿੰਦਰ ਸਿੰਘ ਬੁਰਜ ਮਹਿਮਾ , ਰੁਪਿੰਦਰ ਸਿੰਘ ਬਰਾੜ ਉਪ ਪ੍ਰਧਾਨ ਅਤੇ ਆੜ੍ਹ੍ਹ੍ਹ੍ਹ੍ਹਤੀਏ ਸ਼ਾਮਿਲ ਸਨ । ਰਾਮਾਂ ਮੰਡੀ ਰਹੀ ਮੁਕੰਮਲ ਬੰਦ ਰਾਮਾਂ ਮੰਡੀ , ( ਤਰਸੇਮ ਸਿੰਗਲਾ )- ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਬਣਾਈ ਗਈ ਕਮੇਟੀ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਰਾਮਾਂ ਮੰਡੀ ਵਿਚ ਭਰਵਾਂ ਸਮਰਥਨ ਮਿਲਿਆ । ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਵਲੋਂ ਬੰਦ ਦੀ ਹਮਾਇਤ ਕਰਦਿਆਂ ਵਪਾਰੀਆਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ । ਰਾਮਾਂ ਮੰਡੀ ਦੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ । ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਬੰਦ ਨੂੰ ਸਫ਼ਲ ਬਣਾਉਣ ਲਈ ਸਮੂਹ ਵਪਾਰੀਆਂ ਦਾ ਧੰਨਵਾਦ ਕੀਤਾ । ਪਰਵਿੰਦਰ ਸਿੰਘ ਝੋਟਾ ਕਤਲ ਦੇ ਰੋਸ ਵਜੋਂ ਮੋਮਬੱਤੀ ਮਾਰਚ ਕੱਢਿਆ ਭੁੱਚੋ ਮੰਡੀ , ( ਬਿੱਕਰ ਸਿੰਘ ਸਿੱਧੂ )- ਪੰਜਾਬ ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵਲੋਂ ਪਰਵਿੰਦਰ ਸਿੰਘ ਝੋਟਾ ਕਤਲ ਦੇ ਰੋਸ ਵਜੋਂ ਅਤੇ ਸੂਬੇ ’ ਚ ਵਿਗੜ ਰਹੀ ਅਨੁਸ਼ਾਸਨ ਤੇ ਕਾਨੂੰਨ ਵਿਵਸਥਾ ਖ਼ਿਲਾਫ਼ ਇਕ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ । ਇਹ ਮਾਰਚ ਪੰਜਾਬ ਯੂਥ ਜਨਰਲ ਸਕੱਤਰ ਰੁਪਿੰਦਰ ਸਿੰਘ ਕੋਟਭਾਈ , ਜ਼ਿਲ੍ਹਾ ਇੰਚਾਰਜ ਧਰਮ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਜਸਪ੍ਰੀਤ ਸਿੰਘ ਜੱਸਾ ਦੀ ਅਗਵਾਈ ਹੇਠ ਕੱਢਿਆ ਗਿਆ , ਜਿਸ ਦੀ ਪ੍ਰਧਾਨਗੀ ਬਲਾਕ ਯੂਥ ਪ੍ਰਧਾਨ ਪਰਿੰਦਰ ਪੈਵੀ ਵਲੋਂ ਆਪਣੇ ਸਾਥੀਆਂ ਸਮੇਤ ਕੀਤੀ ਗਈ । ਇਸ ਮੌਕੇ ਆਗੂਆਂ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ । ਯੂਥ ਬਲਾਕ ਪ੍ਰਧਾਨ ਪਰਿੰਦਰ ਪੈਵੀ ਨੇ ਸਖ਼ਤ ਸ਼ਬਦਾਂ ’ ਚ ਬਿਆਨ ਦਿੰਦਿਆਂ ਕਿਹਾ ਕਿ ਜੇ ਭਗਵੰਤ ਮਾਨ ਸਰਕਾਰ ਇੰਨੀ ਹੀ ਇਮਾਨਦਾਰ ਹੈ ਤਾਂ ਉਹ ਆਪਣਾ ਅਸਤੀਫ਼ਾ ਦੇਵੇ ਕਿਉਂਕਿ ਪੰਜਾਬ ਦੀ ਕਾਨੂੰਨ ਵਿਵਸਥਾ ਉਨ੍ਹਾਂ ਤੋਂ ਸੰਭਲ ਨਹੀਂ ਰਹੀ । ਮੋਮਬੱਤੀ ਮਾਰਚ ਦੌਰਾਨ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਇਸ ਮੌਕੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਭੋਲਾ , ਐਸ . ਸੀ . ਵਿੰਗ ਬਲਾਕ ਪ੍ਰਧਾਨ ਪ੍ਰਗਟ ਸਿੰਘ ਤੁੰਗਵਾਲੀ , ਸਿਟੀ ਪ੍ਰਧਾਨ ਮੁਕੇਸ਼ ਸ਼ਰਮਾ , ਯੂਥ ਵਾਈਸ ਪ੍ਰਧਾਨ ਪ੍ਰਭਦੀਪ , ਯੂਥ ਵਾਈਸ ਪ੍ਰਧਾਨ ਐਸ . ਸੀ . ਵਿੰਗ ਸਰਤਾਜ ਸਿੰਘ , ਜ਼ਿਲ੍ਹਾ ਕੈਸ਼ੀਅਰ ਮਨੀ ਬਾਂਸਲ , ਮੰਡਲ ਪ੍ਰਧਾਨ ਬਿੱਟੂ ਸਿੰਘ , ਜ਼ਿਲ੍ਹਾ ਜਨਰਲ ਸਕੱਤਰ ਯੂਥ ਸੁਰਿੰਦਰ ਸਿੰਘ , ਯੂਥ ਬਲਾਕ ਸਕੱਤਰ ਸੁਖਮੰਦਰ ਸਿੰਘ ਸਮੇਤ ਵੱਡੀ ਗਿਣਤੀ ’ ਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ । ਭੁੱਚੋ ਮੰਡੀ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਭੁੱਚੋ ਮੰਡੀ , ( ਬਿੱਕਰ ਸਿੰਘ ਸਿੱਧੂ )- ਮਾਨਸਾ ਵਿਚ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਝੋਟਾ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਵੱਖ - ਵੱਖ ਜਥੇਬੰਦੀਆਂ ਵਲੋਂ ਕੀਤੇ ਗਏ ਪੰਜਾਬ ਬੰਦ ਦੇ ਸੱਦੇ ’ ਤੇ ਭੁੱਚੋ ਮੰਡੀ ਦੇ ਬਾਜ਼ਾਰ ਮੁਕੰਮਲ ਤੌਰ ’ ਤੇ ਬੰਦ ਰਹੇ । ਇਸ ਦੌਰਾਨ ਮੰਡੀ ਦੀਆਂ ਲਗਭਗ ਸਾਰੀਆਂ ਵਪਾਰਕ ਸੰਸਥਾਵਾਂ ਨੇ ਬੰਦ ਦਾ ਸਮਰਥਨ ਕੀਤਾ ਅਤੇ ਸਮੂਹ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । ਪਰਮਿੰਦਰ ਸਿੰਘ ਝੋਟਾ ਦੇ ਹੱਕ ‘ ਚ ਮਹਿਰਾਜ ਮੁਕੰਮਲ ਬੰਦ ਮਹਿਰਾਜ , ( ਸੁਖਪਾਲ ਮਹਿਰਾਜ )- ਪਰਮਿੰਦਰ ਸਿੰਘ ਝੋਟਾ ਦੇ ਹੱਕ ਵਿਚ ਦਿੱਤੇ ਬੰਦ ਦੇ ਸੱਦੇ ਦਾ ਅੱਜ ਇਤਿਹਾਸਕ ਨਗਰ ਮਹਿਰਾਜ ਵਿਖੇ ਵਿਆਪਕ ਅਸਰ ਦੇਖਣ ਨੂੰ ਮਿਲਿਆ । ਨਗਰ ਦੇ ਮੁੱਖ ਕੋਟਲੀ ਬਾਜ਼ਾਰ ਸਮੇਤ ਵੱਖ - ਵੱਖ ਬਾਜ਼ਾਰਾਂ ਅਤੇ ਦੋਵੇਂ ਬੱਸ ਅੱਡਿਆਂ ਦੀਆਂ ਦੁਕਾਨਾਂ ਬੰਦ ਰਹਿਣ ਕਾਰਨ ਆਮ ਦਿਨਾਂ ਦੀ ਚਹਿਲ - ਪਹਿਲ ਗ਼ਾਇਬ ਰਹੀ । ਬੰਦ ਦੌਰਾਨ ਮੈਡੀਕਲ ਸਟੋਰ , ਸਰਕਾਰੀ ਹਸਪਤਾਲ , ਬੈਂਕ ਅਤੇ ਇਲਾਕੇ ਦੇ ਸਕੂਲ ਆਮ ਵਾਂਗ ਖੁੱਲ੍ਹੇ ਰਹੇ , ਜਦੋਂਕਿ ਸੜਕਾਂ ‘ ਤੇ ਬੱਸਾਂ ਦੀ ਆਵਾਜਾਈ ਬੰਦ ਰਹੀ ਅਤੇ ਸਿਰਫ਼ ਨਿੱਜੀ ਵਾਹਨ ਹੀ ਆਉਂਦੇ - ਜਾਂਦੇ ਦਿਖਾਈ ਦਿੱਤੇ । ਦੁਕਾਨਾਂ ਬੰਦ ਹੋਣ ਕਾਰਨ ਕਾਰੋਬਾਰੀ ਸਰਗਰਮੀਆਂ ਪ੍ਰਭਾਵਿਤ ਰਹੀਆਂ ਅਤੇ ਪੂਰਾ ਦਿਨ ਨਗਰ ਵਿਚ ਬੰਦ ਵਰਗਾ ਮਾਹੌਲ ਬਣਿਆ ਰਿਹਾ । ਭਾਈਰੂਪਾ ’ ਚ ਬੰਦ ਨੂੰ ਭਰਵਾਂ ਸਮਰਥਨ ਭਾਈਰੂਪਾ , ( ਵਰਿੰਦਰ ਲੱਕੀ )- ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਕੇ ਅੱਜ ਕਸਬਾ ਭਾਈਰੂਪਾ ਵਿਖੇ ਵੀ ਬੰਦ ਨੂੰ ਪੂਰਨ ਸਮਰਥਨ ਮਿਲਿਆ ਤੇ ਸਮੁੱਚੇ ਨਗਰ ਅੰਦਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਵਪਾਰਕ ਅਦਾਰੇ ਬੰਦ ਰਹੇ । ਨਗਰ ਦੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਵਲੋਂ ਕਸਬੇ ਵਿਚ ਦੀ ਲੰਘਦੇ ਕੌਮੀ ਸ਼ਾਹਰਾਹ 254 ਉਪਰ ਸ਼ਾਤਮਾਈ ਧਰਨਾ ਲਗਾਇਆ ਗਿਆ , ਜਿਸ ਨੂੰ ਕਿ ਵਪਾਰ ਮੰਡਲ ਭਾਈਰੂਪਾ , ਭਾਰਤੀ ਕਿਸਾਨ ਯੂਨੀਅਨ ਡਕੌਂਦਾ , ਭਾਕਿਯੂ ਧਨੇਰ ਤੋਂ ਇਲਾਵਾ ਨਗਰ ਦੀਆਂ ਸਿਆਸੀ ਜਥੇਬੰਦੀਆਂ ਦੇ ਆਗੂਆਂ ਤੇ ਨਗਰ ਨਿਵਾਸੀਆਂ ਵਲੋਂ ਪੂਰਾ ਸਮੱਰਥਨ ਦਿੱਤਾ ਗਿਆ । ਇਸ ਮੌਕੇ ਸੰਬੋਧਨ ਕਰਦੇ ਹੋਏ ਬਲਦੇਵ ਸਿੰਘ ਭਾਈਰੂਪਾ , ਨਾਹਰ ਸਿੰਘ ਭਾਈਰੂਪਾ , ਸਮਸ਼ੇਰ ਸਿੰਘ ਮੱਲੀ , ਸੁਰਜੀਤ ਸਿੰਘ ਚੇਲਾ , ਜਸਵਿੰਦਰ ਸਿੰਘ ਖਾਲਸਾ , ਕਾਂਗਰਸੀ ਆਗੂ ਗੁਰਚਰਨ ਸਿੰਘ ਧਾਲੀਵਾਲ ਆਦਿ ਨੇ ਆਪਣੇ ਸੰਬੋਧਨ ’ ਚ ਕਤਲ ਕਾਂਡ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਸਮਾਜ ’ ਚ ਵੱਧ ਰਹੇ ਨਸ਼ਿਆਂ ’ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ’ ਚ ਬਣੀ ਇਨਸਾਫ਼ ਕਮੇਟੀ ਭਵਿੱਖ ’ ਚ ਜੋ ਵੀ ਕਾਲ ਦੇਵੇਗੀ ਉਸ ਦਾ ਭਰਵਾਂ ਸਮਰਥਨ ਕੀਤਾ ਜਾਵੇਗਾ ।। ਗੋਨਿਆਣਾ ਮੰਡੀ ਮੁਕੰਮਲ ਬੰਦ - ਲਗਾਇਆ ਧਰਨਾ ਗੋਨਿਆਣਾ , ( ਲਛਮਣ ਦਾਸ ਗਰਗ )- ਨਸ਼ਾ ਵੇਚਣ ਵਾਲਿਆਂ ਖਿਲਾਫ਼ ਸੰਘਰਸ਼ ਕਰ ਰਹੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਵੱਖ - ਵੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਕਾਰਨ ਅੱਜ ਗੋਨਿਆਣਾ ਮੰਡੀ ਵਿਚ ਐਮਰਜੈਂਸੀ ਸੇਵਾਵਾਂ ਅਤੇ ਸਰਕਾਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਦੁਕਾਨਾਂ ਪੂਰਨ ਤੌਰ ’ ਤੇ ਬੰਦ ਰਹੀਆਂ ਅਤੇ ਵੱਖ - ਵੱਖ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿਚ ਭਾਕਿਯੂ ਸਿੱਧੂਪੁਰ ਡੱਲੇਵਾਲ , ਭਾਕਿਯੂ ਸਿੱਧੂਪੁਰ ਪਿਸ਼ੌਰਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ( ਬ ) ਸਮੇਤ ਵੱਖ - ਵੱਖ ਜਥੇਬੰਦੀਆਂ ਹਾਜ਼ਰ ਸਨ , ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ - ਬਠਿੰਡਾ ਨੈਸ਼ਨਲ ਹਾਈਵੇ 54 ਤੇ ਸਥਾਨਕ ਸ੍ਰੀ ਬਾਲਾ ਜੀ ਹਨੂੰਮਾਨ ਮੰਦਰ ਕੋਲ ਧਰਨਾ ਵੀ ਲਗਾਇਆ ਤੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਗਈ । ਉਕਤ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਾਰੀ ਰਿਹਾ । ਇਸ ਦੌਰਾਨ ਇਲਾਕੇ ਦੇ ਸਮੂਹ ਸਕੂਲ ਵੀ ਬੰਦ ਰਹੇ । ਇੱਥੇ ਹੀ ਬੱਸ ਨਹੀਂ ਟੋਲ ਪਲਾਜ਼ੇ ਵੀ ਮੁਫ਼ਤ ਕੀਤੇ ਹੋਏ ਸਨ । ਉਕਤ ਧਰਨੇ ਦੌਰਾਨ ਵੱਖ - ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਨਸ਼ਿਆਂ ਦੇ ਖਿਲਾਫ਼ ਆਪੋ ਆਪਣੇ ਵਿਚਾਰ ਰੱਖੇ । ਪੰਜਾਬ ਬੰਦ ਦੀ ਕਾਲ ਦੌਰਾਨ ਵੱਖ - ਵੱਖ ਜਥੇਬੰਦੀਆਂ ਵਲੋਂ ਲਗਾਏ ਜਾ ਰਹੇ ਧਰਨੇ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵਲੋਂ ਭਾਕਿਯੂ ਸਿੱਧੁਪੁਰ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਂ ਵਾਲਾ ਸਮੇਤ ਇਕ ਦਰਜਨ ਦੇ ਕਰੀਬ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ । ਉਕਤ ਧਰਨੇ ਦੌਰਾਨ ਰਣਜੀਤ ਸਿੰਘ ਜੀਦਾ ਜ਼ਿਲ੍ਹਾ ਪ੍ਰੈਸ ਸਕੱਤਰ ਭਾਕਿਯੂ ਸਿੱਧੂਪੁਰ ਡੱਲੇਵਾਲ , ਬਲਕਰਨ ਸਿੰਘ ਮਾਨਸਾ ਭਾਕਿਯੂ ਆਗੂ , ਬਲਕਾਰ ਸਿੰਘ ਬਰਾੜ ਸੂਬਾਈ ਮੀਤ ਪ੍ਰਧਾਨ ਸ਼ਅਦ ( ਬ ), ਡਾ : ਦਲਜੀਤ ਸਿੰਘ ਗੁਰੂ ਹਲਕਾ ਇੰਚਾਰਜ ਭੁੱਚੋ ਸ਼ਅਦ ( ਬ ), ਭਗਵਾਨ ਸਿੰਘ ਖੇਮੂਆਣਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ , ਸਮਸ਼ੇਰ ਸਿੰਘ ਮੱਲਾ ਬਲਾਕ ਪ੍ਰਧਾਨ , ਗੁਰਤੇਜ ਸਿੰਘ ਫੌਜੀ , ਕੁਲਵਿੰਦਰ ਸਿੰਘ ਸਮੇਤ ਅਨੇਕਾਂ ਵਰਕਰਾਂ ਨੇ ਆਪੋ - ਆਪਣੇ ਵਿਚਾਰਾਂ ਰਾਂਹੀ ਸੂਬਾਈ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢਦੇ ਹੋਏ ਪਰਵਿੰਦਰ ਸਿੰਘ ਝੋਟਾ ਦੇ ਪੀੜ੍ਹਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ।
ਪਿਛਲੀ ਖ਼ਬਰ ਹਵਾਲਾਤੀ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਕੋਟਸ਼ਮੀਰ ਕੈਂਚੀਆਂ ’ਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।