17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 18-07-2025
ਨਥਾਣਾ, 17 ਜੁਲਾਈ (ਗੁਰਦਰਸ਼ਨ ਲੁੱਧੜ)-ਪੰਜਾਬ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਨਥਾਣਾ ਦੀ ਮੀਟਿੰਗ ਪਿੰਡ ਗੋਬਿੰਦਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਕੁਲਵੰਤ ਸਿੰਘ ਬੀਬੀਵਾਲਾ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਦÏਰਾਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਫੂਲ ਨੇ ਐਸੋਸੀਏਸ਼ਨ ਦੇ ਜਥੇਬੰਦਕ ਢਾਂਚੇ, ਅਨੁਸ਼ਾਸਨ ਅਤੇ ਮੰਤਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ¢ ਬੁਲਾਰਿਆਂ ਨੇ ਇਸ ਮੀਟਿੰਗ ਦÏਰਾਨ ਸਮੂਹ ਮੈਂਬਰਾਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ ਦਾ ਸੱਦਾ ਦਿੱਤਾ | ਐਸੋਸੀਏਸ਼ਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਨੂੰ ਤਜਰਬੇ ਦੇ ਆਧਾਰ 'ਤੇ ਮੈਡੀਕਲ ਪ੍ਰੈਕਟਿਸ ਕਰਨ ਲਈ ਮਾਨਤਾ ਦਿੱਤੀ ਜਾਵੇ¢ਇਸ ਮੀਟਿੰਗ ਨੂੰ ਕੁਲਵੰਤ ਸਿੰਘ ਬੀਬੀਵਾਲਾ,ਦਰਸ਼ਨ ਸਿੰਘ ਗੋਬਿੰਦਪੁਰਾ, ਜਗਤਾਰ ਸਿੰਘ ਕਰਾੜਵਾਲਾ, ਬਲਾਕ ਚੇਅਰਮੈਨ ਹਰਜੀਤ ਸਿੰਘ ਪੂਹਲਾ, ਜਗਦੀਪ ਸਿੰਘ ਗੋਬਿੰਦਪੁਰਾ ਅਤੇ ਪਰਮਜੀਤ ਸਿੰਘ ਪੂਹਲੀ ਨੇ ਵੀ ਸੰਬੋਧਨ ਕੀਤਾ¢ ਇਸ ਮੀਟਿੰਗ ਵਿੱਚ ਰਣਜੀਤ ਸਿੰਘ ਗੋਬਿੰਦਪੁਰਾ, ਮਨਜੀਤ ਸਿੰਘ ਕਲਿਆਣ, ਸਤਪਾਲ ਮੰਗਲਾ ਸਮੇਤ ਬਲਾਕ ਦੇ ਬਹੁਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ¢ ਹਰਬੰਸ ਸਿੰਘ ਗੰਗਾ ਨੇ ਮੀਟਿੰਗ ਵਿਚ ਪਹੁੰਚੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ¢

ਪਿਛਲੀ ਖ਼ਬਰ ਆਕਸਫੋਰਡ ਦੇ ਵਿਦਿਆਰਥੀਆਂ ਵਲੋਂ ਚੇਤਨਾ ਰੈਲੀ <br/> ਅਗਲੀ ਖ਼ਬਰ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਪਤਨੀ ਤੋਂ ਕੈਨੇਡਾ ਦੀ ਅਦਾਲਤ 'ਚ ਕੀਤਾ ਤਲਾਕ ਹਾਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।