16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅਮਰੀਕਾ ਦੇ ਸਕੂਲ ਵਿਚ ਗੋਲੀਬਾਰੀ ਦੌਰਾਨ 3 ਵਿਦਿਆਰਥੀਆਂ ਤੇ ਇਕ ਅਧਿਆਪਕ ਦੀ ਮੌਤ

ਨਿਊਯਾਰਕ, 16 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਓਰੇਗਨ ਸੂਬੇ ਦੇ ਬੈਂਡ ਸ਼ਹਿਰ ਵਿਚ ਇਕ ਐਲੀਮੈਂਟਰੀ ਸਕੂਲ ਵਿਚ 16 ਸਾਲਾ ਨੌਜਵਾਨ ਵਲੋਂ ਕੀਤੀ ਗੋਲੀਬਾਰੀ ਤਿੰਨ ਬੱਚਿਆਂ ਅਤੇ ਇਕ ਅਧਿਆਪਕ ਸਮੇਤ 4 ਦੀ ਮੌਤ ਹੋ ...

ਅਜੀਤ ਡੈਸਕ 17-10-2026

ਨਿਊਯਾਰਕ, 16 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਓਰੇਗਨ ਸੂਬੇ ਦੇ ਬੈਂਡ ਸ਼ਹਿਰ ਵਿਚ ਇਕ ਐਲੀਮੈਂਟਰੀ ਸਕੂਲ ਵਿਚ 16 ਸਾਲਾ ਨੌਜਵਾਨ ਵਲੋਂ ਕੀਤੀ ਗੋਲੀਬਾਰੀ ਤਿੰਨ ਬੱਚਿਆਂ ਅਤੇ ਇਕ ਅਧਿਆਪਕ ਸਮੇਤ 4 ਦੀ ਮੌਤ ਹੋ ਗਈ, ਜਦਕਿ ਇਕ ਬੱਚਾ ਅਤੇ ਇਕ ਹੋਰ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਏ। ਹਮਲਾਵਰ ਵੀ ਗੋਲੀ ਲੱਗਣ ਕਾਰਨ ਮਾਰਿਆ ਗਿਆ।ਬੈਂਡ ਪੁਲਿਸ ਮੁਖੀ ਮਾਈਕ ਕ੍ਰਾਂਟਜ਼ ਅਨੁਸਾਰ ਦੁਪਹਿਰ ਕਰੀਬ ਇਕ ਵਜੇ ਸਕੂਲ ਦੇ ਬਾਹਰ ਇਕ ਕਾਰ ਉਤੇ ਗੋਲੀ ਚੱਲਣ ਦੀ ਪਹਿਲੀ ਸੂਚਨਾ ਮਿਲੀ। ਇਸ ਤੋਂ ਤੁਰੰਤ ਬਾਅਦ ਸਕੂਲ ਦੇ ਅੰਦਰੋਂ ਵੀ ਐਮਰਜੈਂਸੀ ਕਾਲਾਂ ਆਉਣ ਲੱਗੀਆਂ। ਹਥਿਆਰਬੰਦ ਨੌਜਵਾਨ ਨੇ ਸਕੂਲ ਦੇ ਬੰਦ ਦਰਵਾਜ਼ਿਆਂ ਉਤੇ ਗੋਲੀਆਂ ਚਲਾ ਕੇ ਅੰਦਰ ਦਾਖ਼ਲ ਹੋਣ ਦਾ ਰਸਤਾ ਬਣਾਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਇਕ ਸਥਾਨਕ ਵਿਅਕਤੀ ਨੇ ਹਮਲਾਵਰ ਨੂੰ ਸਕੂਲ ਅੰਦਰ ਜਾਂਦੇ ਦੇਖ ਲਿਆ। ਉਹ ਉਸ ਦਾ ਪਿੱਛਾ ਕਰਦਿਆਂ ਅੰਦਰ ਗਿਆ ਅਤੇ ਗੋਲੀਬਾਰੀ ਦੌਰਾਨ ਉਸ ਦਾ ਮੁਕਾਬਲਾ ਕੀਤਾ। ਇਸ ਮੁਕਾਬਲੇ ਵਿਚ ਹਮਲਾਵਰ ਮਾਰਿਆ ਗਿਆ। ਓਰੇਗਨ ਦੀ ਗਵਰਨਰ ਟੀਨਾ ਕੋਟੇਕ ਨੇ ਉਸ ਵਿਅਕਤੀ ਦੀ ਦਲੇਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀ ਹਿੰਮਤ ਕਾਰਨ ਹੋਰ ਕੀਮਤੀ ਜਾਨਾਂ ਬਚ ਗਈਆਂ।ਮਾਰੇ ਗਏ ਬੱਚਿਆਂ ਦੀ ਉਮਰ 5, 8 ਅਤੇ 11 ਸਾਲ ਸੀ, ਜਦਕਿ ਜ਼ਖ਼ਮੀਆਂ ਵਿਚ 7 ਸਾਲਾ ਬੱਚਾ ਅਤੇ 54 ਸਾਲਾ ਅਧਿਆਪਕ ਸ਼ਾਮਿਲ ਹਨ।

ਦੋਵਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਂਚ ਨਾਲ ਜੁੜੇ ਇਕ ਅਧਿਕਾਰੀ ਅਨੁਸਾਰ ਹਮਲਾਵਰ ਕੋਲ ਪੰਪ-ਐਕਸ਼ਨ ਸ਼ਾਟਗਨ ਸੀ, ਜੋ ਉਸ ਦੀ ਮਾਂ ਵਲੋਂ ਖਰੀਦੀ ਗਈ ਸੀ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਬੈਂਡ ਸ਼ਹਿਰ ਦਾ ਹੀ ਰਹਿਣ ਵਾਲਾ ਸੀ ਪਰ ਉਸ ਦਾ ਨਾਂਅ ਜਨਤਕ ਨਹੀਂ ਕੀਤਾ ਗਿਆ।ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ਉਤੇ ਪਹੁੰਚ ਗਈਆਂ। ਸਕੂਲ ਨੂੰ ਸੁਰੱਖਿਆ ਘੇਰੇ ਵਿਚ ਲੈ ਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਬਾਹਰ ਕੱਢਿਆ ਗਿਆ। ਉਪਲਬਧ ਅੰਕੜਿਆਂ ਮੁਤਾਬਕ ਇਸ ਸਾਲ ਅਮਰੀਕਾ ਦੇ ਸਕੂਲਾਂ ਵਿਚ ਗੋਲੀਬਾਰੀ ਦੀ ਇਹ 36ਵੀਂ ਘਟਨਾ ਹੈ, ਜਦਕਿ ਚਾਰ ਜਾਂ ਇਸ ਤੋਂ ਵੱਧ ਲੋਕਾਂ ਦੀ ਹੱਤਿਆ ਵਾਲੀ ਇਹ 28ਵੀਂ ਘਟਨਾ ਦਰਜ ਕੀਤੀ ਗਈ ਹੈ।

 

ਪਿਛਲੀ ਖ਼ਬਰ ਕੈਲਗਰੀ ਵਿਚ ਟਰਾਂਜ਼ਿਟ ਬੱਸਾਂ ਦੀ ਭਿਆਨਕ ਟੱਕਰ-3 ਦੀ ਮੌਤ, ਕਈ ਜ਼ਖ਼ਮੀ ਅਗਲੀ ਖ਼ਬਰ ਫੂਡ ਸਟੈਂਪ ਧੋਖਾਧੜੀ ਮਾਮਲੇ ਵਿਚ ਭਾਰਤ ਭੱਜੇ ਕਥਿਤ ਦੋਸ਼ੀ ਨੂੰ ਅਮਰੀਕਾ ਵਾਪਸ ਲਿਆਂਦਾ