ਬਠਿੰਡਾ, 17 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਵਾਸਤੇ ਅੱਜ ਨਾਮਜ਼ਦਗੀਆਂ ਭਰਨ ਦੇ ਅਖੀਰਲੇ ਦਿਨ 51 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ¢ ਹੁਣ ਤੱਕ ਜ਼ਿਲ੍ਹੇ ਅੰਦਰ ਕੁਲ 60 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ¢ ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼Ïਕਤ ਅਹਿਮਦ ਪਰੇ ਨੇ ਸਾਂਝੀ ਕਰਦਿਆਂ ਦੱਸਿਆ ਕਿ ਬਲਾਕ ਬਠਿੰਡਾ ਦੇ ਬਾਜ਼ੀਗਰ ਬਸਤੀ, ਤਲਾਬ ਨਹਿਰ ਬਸਤੀ 1,4,5 ਤੋਂ ਇਲਾਵਾ ਪਿੰਡ ਦਿਉਣ, ਦਿਉਣ ਖ਼ੁਰਦ, ਮੀਆਂ ਤੇ ਵਿਰਕ ਕਲਾਂ ਦੇ 8 ਵਾਰਡਾਂ ਲਈ 9, ਬਲਾਕ ਭਗਤਾ ਭਾਈਕਾ ਦੇ ਪਿੰਡ ਬੁਰਜ ਥਰੋੜ, ਹਮੀਰਗੜ੍ਹ, ਨਿਉਰ ਦੇ 4 ਵਾਰਡਾਂ ਲਈ 7, ਬਲਾਕ ਗੋਨਿਆਨਾ ਦੇ ਪਿੰਡ ਭੋਖੜਾ ਖ਼ੁਰਦ, ਕੋਠੇ ਚੇਤ ਸਿੰਘ ਤੇ ਮਹਿਮਾ ਸਵਾਈ ਦੇ 6 ਵਾਰਡਾਂ ਲਈ 6, ਬਲਾਕ ਮÏੜ ਦੇ ਪਿੰਡ ਬਘੇੜ ਚੜ੍ਹਤ, ਬੁਰਜ ਅਤੇ ਬੁਰਜ ਸੇਮਾ ਦੇ 3 ਵਾਰਡਾਂ ਲਈ 4, ਬਲਾਕ ਨਥਾਣਾ ਦੇ ਪਿੰਡ ਭਾਈ ਹਰਜੋਗਿੰਦਰ ਸਿੰਘ ਨਗਰ, ਬੁਰਜ ਕਾਹਨ ਸਿੰਘ ਵਾਲਾ, ਚੱਕ ਬਖਤੂ, ਢਿੱਲਵਾਂ, ਕੋਠੇ ਗੋਬਿੰਦ ਨਗਰ, ਸ਼ਹੀਦ ਬਾਬਾ ਜੀਵਨ ਸਿੰਘ ਨਗਰ, ਤੁੰਗਵਲੀ ਤੇ ਕਲਿਆਣ ਸੁੱਖਾ ਦੇ 10 ਵਾਰਡਾਂ ਲਈ 10, ਬਲਾਕ ਫੂਲ ਦੇ ਪਿੰਡ ਦੁਲੇਵਾਲਾ, ਹਰਨਾਮ ਸਿੰਘ ਵਾਲਾ, ਟਲਵਲੀ ਦੇ 4 ਵਾਰਡਾਂ ਲਈ 7, ਬਲਾਕ ਰਾਮਪੁਰਾ ਦੇ ਪਿੰਡ ਭੂੰਦੜ ਤੇ ਕੋਟੜਾ ਕÏੜਾ ਦੇ 2 ਵਾਰਡਾਂ ਲਈ ਕੋਈ ਨਹੀਂ, ਬਲਾਕ ਸੰਗਤ ਦੇ ਪਿੰਡ ਬਾਜ਼ਕ, ਮਛਾਣਾ ਤੇ ਘੁੱਦਾ ਦੇ 4 ਵਾਰਡਾਂ ਲਈ 5 ਅਤੇ ਬਲਾਕ ਤਲਵੰਡੀ ਸਾਬੋ ਦੇ ਪਿੰਡ ਜੱਜਲ, ਲੇਲੇਵਾਲਾ, ਨੱਤ ਤੇ ਸੇਖਪੁਰਾ ਦੇ 5 ਵਾਰਡਾਂ ਲਈ 3 ਉਮੀਦਵਾਰਾਂ ਵਲੋਂ ਆਪੋ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾਈਆਂ ਗਈਆਂ¢ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਮ੍ਹਾ ਕਰਵਾਏ ਨਾਮਜ਼ਦਗੀ ਪੱਤਰਾਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ¢ ਉਨ੍ਹਾਂ ਅੱਗੇ ਦੱਸਿਆ ਕਿ 19 ਜੁਲਾਈ ਨੂੰ ਜਮ੍ਹਾ ਕਰਵਾਏ ਹੋਏ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਅਤੇ 27 ਜੁਲਾਈ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ¢ ਉਨ੍ਹਾਂ ਕਿਹਾ ਕਿ 46 ਵਾਰਡਾਂ ਲਈ ਬਣਾਏ ਗਏ 39 ਪੋਲਿੰਗ ਬੂਥਾਂ 'ਤੇ ਵੋਟਿੰਗ ਹੋਵੇਗੀ¢