17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੇਅਰ ਮਹਿਤਾ ਦੇ ਯਤਨਾਂ ਸਦਕਾ ਸਵੱਛਤਾ 'ਚ ਮੁੜ ਮੋਹਰੀ ਬਣਿਆ ਨਗਰ ਨਿਗਮ ਬਠਿੰਡਾ <br/>

ਅਜੀਤ ਡੈਸਕ 18-07-2025
ਬਠਿੰਡਾ, 17 ਜੁਲਾਈ (ਸ. ਰਿ.)-ਨੌਜਵਾਨ ਉੱਦਮੀ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਅਣਥੱਕ ਯਤਨਾਂ ਸਦਕਾ ਨਗਰ ਨਿਗਮ ਬਠਿੰਡਾ ਮੁੜ ਸਵੱਛਤਾ 'ਚ ਮੋਹਰੀ ਬਣਿਆ ਹੈ, ਜਿਸ ਨੂੰ ਰਾਜ ਪੱਧਰੀ ਪੁਰਸਕਾਰ ਪ੍ਰਦਾਨ ਕੀਤਾ ਹੈ | ਮੇਅਰ ਪਦਮਜੀਤ ਸਿੰਘ ਮਹਿਤਾ ਵਿਦੇਸ਼ ਗਏ ਹੋਣ ਕਾਰਨ ਉਕਤ ਪੁਰਸਕਾਰ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਕੰਚਨ ਨੇ ਦਿੱਲੀ ਵਿਖੇ ਪੁੱਜ ਕੇ ਪ੍ਰਾਪਤ ਕੀਤਾ | ਇਸ ਪ੍ਰਾਪਤੀ ਨਾਲ ਬਠਿੰਡਾ ਅਤੇ ਮੇਅਰ ਦਾ ਨਾਂਅ ਦੇਸ ਦੁਨੀਆਂ 'ਚ ਚਮਕਿਆ ਹੈ | ਮੇਅਰ ਨੇ ਵਿਦੇਸ਼ ਤੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਨਗਰ ਨਿਗਮ ਬਠਿੰਡਾ ਨੂੰ ਇਸ ਵਾਰ 'ਸਵੱਛਤਾ ਸੁਪਰ ਲੀਗ' ਚ ਸ਼ਾਮਿਲ ਕੀਤਾ ਗਿਆ ਹੈ, ਜਦਕਿ ਪਹਿਲਾਂ ਇਸ ਲੀਗ ਵਿਚ ਉਹ ਸ਼ਹਿਰ ਸ਼ਾਮਿਲ ਸਨ ਜੋ ਲਗਾਤਾਰ ਦੋ ਸਾਲਾਂ ਤੋਂ ਟੌਪ-3 ਵਿਚ ਸ਼ਾਮਲ ਸਨ ਪਰ ਹੁਣ ਮਿਆਦ ਵਧਾ ਕੇ ਤਿੰਨ ਸਾਲ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਸਾਫ-ਸਫਾਈ ਪੱਖੋਂ ਨਮੂਨੇ ਦਾ ਅਤੇ ਆਧੁਨਿਕ ਸ਼ਹਿਰ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ, ਜਿਸ ਲਈ ਉਹ ਤਿੰਨ ਮੁੱਖ ਮੁੱਦਿਆਂ ਸ਼ਹਿਰ ਦੀ ਸਾਫ-ਸਫਾਈ, ਹਰਿਆਲੀ ਤੇ ਲੋਕਾਂ ਦੀ ਸੁਰੱਖਿਆ 'ਤੇ ਸਭ ਤੋਂ ਵੱਧ ਧਿਆਨ ਦੇ ਰਹੇ ਤੇ ਇਨ੍ਹਾਂ ਕਾਰਜਾਂ ਨੂੰ ਨੇਪਰੇ ਚਾੜਣ ਲਈ ਲਈ ਸਮੂਹ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਭਰਵਾਂ ਸਾਥ ਉਨ੍ਹਾਂ ਦੀ ਵੱਡੀ ਤਾਕਤ ਹੈ | ਮੇਅਰ ਨੇ ਕਿਹਾ ਮੀਹਾਂ ਦੇ ਸਮੇਂ 'ਚ ਪਾਣੀ ਦੀ ਨਿਕਾਸੀ ਨਿਗਮ ਅਤੇ ਲੋਕਾਂ ਲਈ ਵੱਡੀ ਦਿੱਕਤ ਹੁੰਦੀ ਸੀ, ਜਿਸ ਦਾ ਪਹਿਲ ਦੇ ਆਧਾਰ 'ਤੇ ਸਾਰਥਿਕ ਹੱਲ ਕੀਤਾ ਗਿਆ ਹੈ ਤੇ ਪਹਿਲੀ ਵਾਰ ਹੋਇਆ ਕਿ ਬੀਤੇ ਦਿਨੀਂ ਵਰ੍ਹੇ ਮੂਸਲੇਧਾਰ ਮੀਂਹ ਦੇ ਪਾਣੀ ਦੀ 24 ਘੰਟਿਆਂ ਅੰਦਰ ਨਿਕਾਸੀ ਹੋਈ ਹੈ ਤੇ ਲੋਕਾਂ ਨੂੰ ਮੀਂਹ ਦੇ ਪਾਣੀ ਤੋਂ ਵੱਡੀ ਨਿਜਾਤ ਮਿਲੀ ਹੈ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਜੈ ਸ਼ਕਤੀ ਭੰਡਾਰਾ ਸੁਸਾਇਟੀ ਵਲੋਂ ਮਾਤਾ ਦੀ ਚੌਂਕੀ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।