17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬੀਬਾ ਬਾਦਲ ਵਲੋਂ ਕਲੱਬ ਨੂੰ ਜਿੰਮ ਲਈ ਡੇਢ ਲੱਖ ਸਹਾਇਤਾ <br/>

ਅਜੀਤ ਡੈਸਕ 18-07-2025

ਭੁੱਚੋ ਮੰਡੀ, 17 ਜੁਲਾਈ (ਪਰਵਿੰਦਰ ਸਿੰਘ ਜੌੜਾ)-ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਸਥਾਨਕ ਵਾਰਡ ਨੰਬਰ ਇਕ ਦੇ ਯੁਵਕ ਸੇਵਾਵਾਂ ਕਲੱਬ ਨੂੰ ਜਿੰਮ ਲਈ ਡੇਢ ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਦੂਰ ਰਹਿਕੇ ਖੇਡਾਂ ਵਿਚ ਰੁਚੀ ਲੈਣ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ | ਕਲੱਬ ਦੇ ਮੈਂਬਰਾਂ ਪਰਮਜੀਤ ਸਿੰਘ ਪੰਮਾ, ਤੇਜਿੰਦਰਪਾਲ ਸਿੰਘ ਬਿੱਟੂ, ਗੁਰਚਰਨ ਸਿੰਘ ਗੋਰਾ, ਜਵਾਲਾ ਸਿੰਘ, ਆਸ਼ੂ ਚੌਹਾਨ, ਜਸਪ੍ਰੀਤ ਸਿੰਘ ਜੱਸਾ, ਮਨੀ, ਪਿ੍ੰਸ ਅÏਲਖ ਅਤੇ ਅਮਨਦੀਪ ਸਿੰਘ ਲੱਕੀ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਹਲਕਾ ਭੁੱਚੋ ਦੇ ਇੰਚਾਰਜ ਮਾਨ ਸਿੰਘ ਗੁਰੂ, ਭੁੱਚੋ ਸ਼ਹਿਰੀ ਦੇ ਪ੍ਰਧਾਨ ਸ਼ਿਵਨੰਦਨ ਗਰਗ ਤੇ ਸਾਧੂ ਸਿੰਘ ਸ਼ਰਮਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਨਸ਼ੇ ਦੇ ਮੁੱਦੇ 'ਤੇ 'ਆਪ' ਸਿਰਫ਼ ਡਰਾਮਾ ਕਰ ਰਹੀ ਹੈ- ਚਰਨਜੀਤ ਸਿੰਘ ਚੰਨੀ <br/> ਅਗਲੀ ਖ਼ਬਰ ਰੇਲਵੇ ਵਿਭਾਗ ਕਬਜ਼ੇ ਕਰਨ ਵਾਲਿਆਂ ਵਿਰੁੱਧ ਮੁਹਿੰਮ ਚਲਾਏਗਾ- ਮਾਧਵ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।