17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਰੇਲਵੇ ਵਿਭਾਗ ਕਬਜ਼ੇ ਕਰਨ ਵਾਲਿਆਂ ਵਿਰੁੱਧ ਮੁਹਿੰਮ ਚਲਾਏਗਾ- ਮਾਧਵ ਜੈਨ

ਅਜੀਤ ਡੈਸਕ 18-07-2025
ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)-ਰੇਲਵੇ ਵਿਭਾਗ ਜਲਦੀ ਹੀ ਸਿਰਸਾ ਵਿਚ ਰੇਲਵੇ ਦੀ ਥਾਂ 'ਤੇ ਕਬਜ਼ੇ ਕਰਨ ਵਾਲਿਆਂ ਵਿਰੁੱਧ ਮੁਹਿੰਮ ਚਲਾਏਗਾ | ਡੱਬਵਾਲੀ ਰੋਡ 'ਤੇ ਰੇਲਵੇ ਦੀ ਜ਼ਮੀਨ 'ਤੇ ਬਹੁਤ ਸਾਰੇ ਲੋਕਾਂ ਨੇ ਕਬਜ਼ਾ ਕਰ ਰੱਖਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀਮਤ ਟੈਕਸਵਰਥ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਾਧਵ ਜੈਨ ਨੇ ਦੱਸਿਆ ਕਿ ਜੋ ਡੱਬਵਾਲੀ ਰੋਡ 'ਤੇ ਸ਼੍ਰੀਮਤ ਸਿਟੀ ਸੈਂਟਰ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਪਹਿਲਾਂ ਹੀ ਰੇਲਵੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਚੁੱਕਾ ਹੈ | ਮਾਧਵ ਜੈਨ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਸ਼ਹਿਰ ਦੇ ਲੋਕਾਂ ਲਈ ਰੇਲਵੇ ਪਾਰਕ ਨੂੰ ਵਿਕਸਤ ਕਰਨ ਵਿੱਚ ਸਹਿਯੋਗ ਕਰ ਰਹੀ ਹੈ | ਇਹ ਪਾਰਕ ਹਰ ਆਮ ਨਾਗਰਿਕ ਲਈ ਉਪਲਬਧ ਹੈ | ਉਨ੍ਹਾਂ ਕਿਹਾ ਕਿ ਡੱਬਵਾਲੀ ਰੋਡ 'ਤੇ ਲਗਪਗ ਸਾਢੇ ਸੱਤ ਏਕੜ ਰੇਲਵੇ ਜ਼ਮੀਨ 'ਤੇ ਸ਼੍ਰੀਮਤ ਸਿਟੀ ਸੈਂਟਰ ਵਲੋਂ ਇਕ ਬਹੁ-ਮੰਜ਼ਿਲਾ ਬਾਜ਼ਾਰ ਬਣਾਇਆ ਜਾ ਰਿਹਾ ਹੈ | ਜਿਸ ਵਿੱਚ 107 ਵੱਡੇ ਆਕਾਰ ਦੀਆਂ ਅਤੇ 36 ਛੋਟੇ ਆਕਾਰ ਦੀਆਂ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ | ਵਾਹਨਾਂ ਦੀ ਪਾਰਕਿੰਗ ਲਈ ਬੇਸਮੈਂਟ ਵਿੱਚ ਪ੍ਰਬੰਧ ਕੀਤਾ ਗਿਆ ਹੈ | ਨਿਰਮਾਣ ਕਾਰਜ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਲੋਕ ਇਸ ਮੈਗਾ ਪ੍ਰੋਜੈਕਟ ਪ੍ਰਤੀ ਬਹੁਤ ਉਤਸ਼ਾਹ ਦਿਖਾ ਰਹੇ ਹਨ | ਉਨ੍ਹਾਂ ਦੱਸਿਆ ਕਿ ਛੇਤੀ ਹੀ ਰੇਲ ਮੰਤਰੀ ਸਿਰਸਾ ਪਹੁੰਚਣਗੇ ਅਤੇ ਉਨ੍ਹਾਂ ਦਾ ਸ਼੍ਰੀਮਤ ਸਿਟੀ ਸੈਂਟਰ ਦਾ ਦੌਰਾ ਪ੍ਰਸਤਾਵਿਤ ਹੈ |
ਪਿਛਲੀ ਖ਼ਬਰ ਬੀਬਾ ਬਾਦਲ ਵਲੋਂ ਕਲੱਬ ਨੂੰ ਜਿੰਮ ਲਈ ਡੇਢ ਲੱਖ ਸਹਾਇਤਾ <br/> ਅਗਲੀ ਖ਼ਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਚਿੰਤਾਜਨਕ- ਜਥੇ. ਦਾਦੂਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।