10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਠਿੰਡਾ ਪੁਲਿਸ ਵਲੋਂ ਡੇਢ ਮਹੀਨਾ ਪਹਿਲਾਂ ਹੋਏ ਦੂਹਰੇ ਕਤਲ ਮਾਮਲੇ 'ਚ ਦੋ ਹੋਰ ਗਿ੍ਫ਼ਤਾਰ <br/>

ਅਜੀਤ ਡੈਸਕ 27-12-2025
ਬਠਿੰਡਾ, 26 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਨੇ ਡੇਢ ਮਹੀਨਾ ਪਹਿਲਾਂ ਹੋਏ ਇਕ ਦੂਹਰੇ ਕਤਲ ਕੇਸ ਮਾਮਲੇ ਵਿਚ ਦੋ ਹੋਰ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ | ਇਸ ਮਾਮਲੇ 'ਚ ਹੁਣ 5 ਜਣਿਆਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ | ਇਸ ਸੰਬੰਧੀ ਅੱਜ ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ 12 ਨਵੰਬਰ ਦੀ ਰਾਤ ਨੂੰ ਕੁਝ ਵਿਅਕਤੀਆਂ ਨੇ ਨਿੱਜੀ ਰੰਜ਼ਿਸ ਕਰਕੇ ਸਥਾਨਕ ਧੋਬੀਆਣਾ ਰੋਡ 'ਤੇ ਠੇਕੇ ਵਾਲੇ ਚੌਂਕ ਕੋਲ ਦੋ ਸਕੇ ਭਰਾ ਜਤਿੰਦਰ ਮਾਹਤੋ (26) ਅਤੇ ਧਰਮਿੰਦਰ ਮਾਹਤੋ (23) ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਜਤਿੰਦਰ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦਕਿ ਧਰਮਿੰਦਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ | ਇਸ ਸੰਬੰਧੀ ਮਿ੍ਤਕਾ ਦੇ ਭਰਾ ਸਤਿੰਦਰ ਮਾਹਤੋ ਪੁੱਤਰ ਰਾਮ ਨੰਦਨ ਮਾਹਤੋਂ ਵਾਸੀ ਕੱਚਾ ਧੋਬੀਆਣਾ ਬਸਤੀ ਬਠਿੰਡਾ ਦੇ ਬਿਆਨਾਂ ਉਪਰ ਗੁਰਮਨ ਸਿੰਘ ਵਾਸੀ ਬੇਅੰਤ ਨਗਰ ਬਠਿੰਡਾ, ਸੁਖਪ੍ਰੀਤ ਸਿੰਘ ਚੋਚੋ ਵਾਸੀ ਧੋਬੀਆਣਾ ਬਸਤੀ ਬਠਿੰਡਾ, ਵਿਸਕੀ, ਨੂਰਜੋਤ ਸਿੰਘ ਨੂਰ ਅਤੇ ਪਿ੍ੰਸ ਅਮਲੀ ਵਾਸੀ ਬਾਬਾ ਦੀਪ ਸਿੰਘ ਨਗਰ ਬਠਿੰਡਾ ਸਮੇਤ ਅਣਪਛਾਤੇ ਵਿਅਕਤੀਆਂ ਨੂੰ ਮੁਕੱਦਮੇ 'ਚ ਨਾਮਜ਼ਦ ਕਰਨ ਉਪਰੰਤ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਸਰਬਜੀਤ ਸਿੰਘ ਬਰਾੜ ਡੀਐੱਸਪੀ ਸਿਟੀ-2, ਹਰਜੀਵਨ ਸਿੰਘ ਐੱਸ.ਐੱਚ.ਓ ਥਾਣਾ ਸਿਵਲ ਲਾਈਨ ਬਠਿੰਡਾ ਅਤੇ ਸੀ.ਆਈ.ਏ. ਸਟਾਫ਼-1 ਬਠਿੰਡਾ ਦੀਆਂ ਟੀਮਾਂ ਗਠਿਤ ਕੀਤੀਆਂ ਸਨ, ਜਿਨ੍ਹਾਂ ਨੇ ਅੰਤਰਰਾਜੀ ਕਾਰਵਾਈ ਦੌਰਾਨ ਹਰਿਆਣਾ, ਤਾਮਿਲਨਾਡੂ, ਦਿੱਲੀ, ਰਾਜਸਥਾਨ ਅਤੇ ਪੰਜਾਬ ਵਿਚ ਕਈ ਥਾਂਈ ਛਾਪੇਮਾਰੀਆਂ ਕੀਤੀਆਂ, ਜਿਸ ਮਗਰੋਂ ਪਿ੍ੰਸ ਉਰਫ਼ ਪਿ੍ੰਸ ਅਮਲੀ ਨੂੰ ਹਰਿਆਣਾ ਤੋਂ ਅਤੇ ਗੁਰਮਨ ਸਿੰਘ ਤੇ ਨੂਰਜੋਤ ਸਿੰਘ ਉਰਫ਼ ਨੂਰ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਹੁਣ ਇਨ੍ਹਾਂ ਦੇ ਬਾਕੀ ਰਹਿੰਦੇ ਸਾਥੀਆਂ ਸੁਖਪ੍ਰੀਤ ਸਿੰਘ ਚੋਚੋ ਨੂੰ ਜਲੰਧਰ ਤੋਂ ਅਤੇ ਵਿਸਕੀ ਨੂੰ ਬਠਿੰਡਾ ਤੋਂ ਗਿ੍ਫ਼ਤਾਰ ਕਰਕੇ ਕਤਲ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ |
ਮਹਾਂਵੀਰ ਤੇ ਸ਼ਿਵਮ ਦੇ ਕਤਲ ਮਾਮਲੇ ਦੇ ਸਾਰੇ ਦੋਸ਼ੀ ਗਿ੍ਫ਼ਤਾਰ
ਐੱਸ.ਪੀ. ਸਿਟੀ ਨੇ ਦੱਸਿਆ ਕਿ ਛੱਠ ਪੂਜਾ ਮੌਕੇ ਮਹਾਂਵੀਰ ਪਾਸਵਾਨ ਵਾਸੀ ਅਜੀਤ ਰੋਡ ਬਠਿੰਡਾ ਦੇ ਹੋਏ ਕਤਲ ਮਾਮਲੇ ਲਖਵਿੰਦਰ ਰਾਮ ਨੂੰ ਮੌਕੇ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ, ਜਦਕਿ ਮਨੋਜ ਕੁਮਾਰ ਵਾਸੀ ਬੈਂਕ ਸਾਈਡ ਮਾਲਵਾ ਕਾਲਜ ਬਠਿੰਡਾ ਦੀ ਗਿ੍ਫ਼ਤਾਰੀ ਤਾਮਿਲਨਾਡੂ ਤੋਂ ਕੀਤੀ ਗਈ ਸੀ | ਮਨੋਜ ਤੋਂ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਮਹਾਂਵੀਰ ਦੇ ਕਤਲ ਸਮੇਂ ਉਨ੍ਹਾਂ ਨਾਲ ਕਰਨ ਵਾਸੀ ਪਿੰਡ ਓਲੋਲੀ ਜ਼ਿਲ੍ਹਾ ਖਗੜੀਆ (ਬਿਹਾਰ), ਸੁਖਪ੍ਰੀਤ ਸਿੰਘ ਉਰਫ਼ ਚੋੋਚੋ ਵਾਸੀ ਬਠਿੰਡਾ, ਪਿ੍ੰਸ ਭਈਆ ਵਾਸੀ ਧੋਬੀਆਣਾ ਬਸਤੀ ਬਠਿੰਡਾ ਵੀ ਸ਼ਾਮਿਲ ਸਨ | ਇਸ ਕਰਕੇ ਪਿ੍ੰਸ ਭਈਆ, ਜੋ ਕਿ ਜੇਲ੍ਹ 'ਚ ਬੰਦ ਸੀ, ਨੂੰ ਪ੍ਰੋਡੰਕਸ਼ਨ ਵਾਰੰਟ 'ਤੇ ਲਿਆ ਕੇ ਉਸ ਦੀ ਗਿ੍ਫ਼ਤਾਰੀ ਪਾਈ ਗਈ ਹੈ | ਜਦਕਿ ਕਰਨ ਵਾਸੀ ਪਿੰਡ ਓਲੋਲੀ ਨੂੰ ਉੱਤਰਾਖੰਡ ਤੋਂ ਫੜਿਆ ਹੈ | ਇਸੇ ਤਰ੍ਹਾਂ ਸ਼ਿਵਮ ਦੇ ਕਤਲ ਮਾਮਲੇ ਵਿਚ ਅਨੁਜ ਕੁਮਾਰ ਵਾਸੀ ਬੇਅੰਤ ਨਗਰ ਬਠਿੰਡਾ ਨੂੰ ਬੀਕਾਨੇਰ ਤੋਂ, ਸੰਨੀ ਕਾਲਾ ਨੂੰ ਮੋਹਾਲੀ ਤੋਂ, ਅਭਿਸ਼ੇਕ ਮੁਰਗਾ ਨੂੰ ਬਠਿੰਡਾ, ਰਿਤਕ ਕੁਮਾਰ ਰਿੱਕੀ ਨੂੰ ਮੋਹਾਲੀ, ਰਾਜੂ ਅਤੁਲ ਨੂੰ ਬਠਿੰਡਾ ਤੋਂ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਨੇ ਹੁਣ ਤੱਕ ਤਿੰਨੋ ਕਤਲ ਮਾਮਲਿਆਂ ਨੂੰ ਹੱਲ ਕਰਦਿਆਂ ਇਸ ਵਿਚ ਨਾਮਜ਼ਦ ਕੁੱਲ 12 ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ |

ਪਿਛਲੀ ਖ਼ਬਰ ਆਊਟ ਸੋਰਸ ਬਿਜਲੀ ਕਾਮਿਆਂ ਵਲੋਂ ਆਪਣੇ ਬੱਚਿਆਂ ਸਮੇਤ ਲੰਘੇ 2 ਹਫ਼ਤਿਆਂ ਤੋਂ ਟੂਲ ਡਾਊਨ ਜਾਰੀ <br/> ਅਗਲੀ ਖ਼ਬਰ ਬਠਿੰਡਾ ਨਿਗਮ ਦੀ ਨਵੀਂ ਵਾਰਡਬੰਦੀ ਗੈਰ-ਸਪੱਸ਼ਟ ਤੇ ਗੁੰਮਰਾਹ ਕਰਨ ਵਾਲੀ-ਸਰੂਪ ਚੰਦ ਸਿੰਗਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।