03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਝੋਨੇ ਦੀ ਬੰਦ ਖ਼ਰੀਦ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਭਾਕਿਯੂ (ਉਗਰਾਹਾਂ) ਵਲੋਂ ਧਰਨਾ <br/>

ਅਜੀਤ ਡੈਸਕ 22-11-2025
ਮਾਨਸਾ, 21 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਬੰਦ ਕੀਤੀ ਹੋਈ ਖ਼ਰੀਦ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਧਰਨਿਆਂ ਵਾਲੀ ਜਗ੍ਹਾ ਤੋਂ ਅੱਗੇ ਲੰਘ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਦਰਵਾਜੇ 'ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਦੋਂ ਖੇਤਾਂ 'ਚ ਝੋਨਾ ਲਗਾਉਣ ਦਾ ਸੀਜ਼ਨ ਸੀ ਤਾਂ ਉਸ ਵਕਤ ਮੁੱਖ ਮੰਤਰੀ ਅਤੇ ਅਫ਼ਸਰਸ਼ਾਹੀ ਅਪੀਲਾਂ ਕਰਦੇ ਸਨ ਕਿ ਪਾਣੀ ਬਚਾਉਣ ਲਈ ਕਿਸਾਨ ਖੇਤਾਂ ਵਿਚ ਪਿਛੇਤਾ ਝੋਨਾ ਲਗਾਉਣ | ਜਿਹੜੇ ਕਿਸਾਨਾਂ ਨੇ ਸਰਕਾਰ ਦੀ ਇਹ ਗੱਲ ਮੰਨ ਕੇ ਖੇਤਾਂ ਵਿਚ ਪਿਛੇਤਾ ਝੋਨਾ ਲਾਇਆ ਹੁਣ, ਉਹੀ ਕਿਸਾਨਾਂ ਨੂੰ ਮੰਡੀਆਂ ਵਿਚ ਠਿੱਠ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਮੰਡੀਆਂ ਵਿਚ ਪਈ ਫ਼ਸਲ ਦੀ ਲੁੱਟ ਕਰਵਾਉਣ ਲਈ ਸਰਕਾਰੀ ਬੋਲੀ ਬੰਦ ਕਰ ਦਿੱਤੀ ਹੈ | ਧਰਨੇ ਦੌਰਾਨ ਜਦੋਂ ਕਿਸੇ ਅਧਿਕਾਰੀ ਨੇ ਕਿਸਾਨਾਂ ਦੀ ਇਸ ਮੰਗ ਨੂੰ ਅਣਗੌਲਿਆ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਥੇਬੰਦੀ ਨੇ ਐਲਾਨ ਕਰ ਦਿੱਤਾ ਕਿ ਕਿਸਾਨ ਡੇਢ ਵਜੇ ਰੇਲਵੇ ਲਾਈਨ 'ਤੇ ਬੈਠ ਕੇ ਰੇਲ ਚੱਕਾ ਜਾਮ ਕਰਨਗੇ ਤਾਂ ਪ੍ਰਸ਼ਾਸਨ ਫ਼ੌਰੀ ਹਰਕਤ ਵਿਚ ਆ ਗਿਆ | ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਬੂਟਾ ਸਿੰਘ ਗਿੱਲ ਤੇ ਐਸ.ਐਚ.ਓ. ਸ਼ਹਿਰੀ-2 ਗੁਰਤੇਜ ਸਿੰਘ ਮਾਨਖੇੜਾ ਅਤੇ ਡੀ.ਐਸ.ਐਫ.ਸੀ. ਮਨਦੀਪ ਸਿੰਘ ਮਾਨ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾ ਲਿਆ | ਕਾਫੀ ਸਮਾਂ ਚੱਲੀ ਮੀਟਿੰਗ ਦੌਰਾਨ ਅਫ਼ਸਰਾਂ ਨੇ ਮੰਨ ਲਿਆ ਕਿ ਅੱਜ ਹੀ ਮੰਡੀਆਂ ਵਿਚ ਖ਼ਰੀਦ ਸ਼ੁਰੂ ਕਰਵਾ ਕੇ ਸਾਰਾ ਝੋਨਾ ਖ਼ਰੀਦਿਆ ਜਾਵੇਗਾ, ਜਿਸ ਦਾ ਐਲਾਨ ਕਿਸਾਨਾਂ ਦੇ ਇਕੱਠ ਵਿਚ ਆ ਕੇ ਸਟੇਜ ਤੋਂ ਡੀ.ਐਸ.ਐਫ.ਸੀ. ਨੇ ਕੀਤਾ ਅਤੇ ਭਰੋਸਾ ਦਿੱਤਾ ਕਿ ਰਹਿੰਦੇ ਝੋਨੇ ਦੀ ਖ਼ਰੀਦ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਭੋਲਾ ਸਿੰਘ ਮਾਖਾ, ਜਗਰਾਜ ਸਿੰਘ ਮਾਨਸਾ, ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਮੇਜਰ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਮੀਰਪੁਰ, ਜਗਸੀਰ ਸਿੰਘ ਦੋਦੜਾ, ਜਗਦੇਵ ਸਿੰਘ ਰੱਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਤਖ਼ਤ ਸਾਹਿਬ ਵਿਖੇ ਆਰੰਭ <br/... ਅਗਲੀ ਖ਼ਬਰ ਪਿੰਡ ਦੀਵਾਨਾ ਵਿਖੇ ਮਾਤਾ ਦਲੀਪ ਕੌਰ ਢਿੱਲੋਂ ਨਮਿਤ ਅੰਤਿਮ ਅਰਦਾਸ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।